Last Updated: November 27, 2026

Dainik Savera Times Logo

ਆਮ ਪਰਿਵਾਰਾਂ ਦੀਆਂ ਧੀਆਂ: 8ਵੀਂ ਦੇ TOP 3 ਨਾਲ CM ਮਾਨ ਦੀ ਖ਼ਾਸ ਮੁਲਾਕਾਤ

12 April 2026 ਅੱਪਡੇਟ ਕੀਤਾ ਗਿਆ

ਆਮ ਪਰਿਵਾਰਾਂ ਦੀਆਂ ਧੀਆਂ: 8ਵੀਂ ਦੇ TOP 3 ਨਾਲ CM ਮਾਨ ਦੀ ਖ਼ਾਸ ਮੁਲਾਕਾਤ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ CM ਭਗਵੰਤ ਮਾਨ ਨੇ 8ਵੀਂ ਕਲਾਸ ਵਿੱਚ ਸੂਬੇ ਭਰ ਵਿੱਚ TOP ਕਰਨ ਵਾਲੀਆਂ 3 ਵਿਦਿਆਰਥਣਾਂ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕੀਤੀ। ਉਹਨਾਂ ਨੂੰ ਆਪਣੇ ਪਰਿਵਾਰਾਂ ਸਮੇਤ CM ਰਿਹਾਇਸ਼ ’ਤੇ ਸੱਦਾ ਦਿੱਤਾ ਗਿਆ ਸੀ। ਇਸ ਮੌਕੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਧਮਾਕੇ ਦੇ ਮਾਮਲੇ ‘ਚ 2 ਹੋਰ ਮੁਲਜ਼ਮ ਹੋਏ ਗ੍ਰਿਫ਼ਤਾਰ

CM ਨੇ ਬੱਚਿਆਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਤਜਰਬੇ ਸੁਣੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਈ ਜਾਰੀ ਰੱਖਣ ਦੀ ਸਲਾਹ ਦਿੱਤੀ। ਪ੍ਰੋਗਰਾਮ ਲਗਭਗ ਅੱਧਾ ਘੰਟਾ ਚੱਲਿਆ।

CM ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਸ ਵਾਰ ਪਹਿਲਾ ਸਥਾਨ ਇੱਕ ਭੱਠੇ ’ਤੇ ਕੰਮ ਕਰਨ ਵਾਲੇ ਮੁਨੀਮ ਦੀ ਧੀ ਨੇ ਹਾਸਲ ਕੀਤਾ ਹੈ, ਦੂਜਾ ਸਥਾਨ ਟਾਇਲਜ਼ ਦੀ ਦੁਕਾਨਦਾਰ ਦੀ ਧੀ ਨੂੰ ਅਤੇ ਤੀਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੀ ਧੀ ਨੂੰ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਆਮ ਪਰਿਵਾਰਾਂ ਦੇ ਬੱਚੇ ਹੁਣ ਸਿੱਖਿਆ ਵਿੱਚ ਨਵੇਂ ਮਾਪਦੰਡ ਸੈੱਟ ਕਰ ਰਹੇ ਹਨ ਅਤੇ ਸਰਕਾਰ ਉਹਨਾਂ ਦੇ ਸੁਪਨਿਆਂ ਨੂੰ ਪੰਖ ਦੇਣ ਲਈ ਵਚਨਬੱਧ ਹੈ।

PSEB ਦੇ ਨਤੀਜਿਆਂ ਮੁਤਾਬਕ 8ਵੀਂ ਕਲਾਸ ਦਾ ਕੁੱਲ ਪਾਸ ਪ੍ਰਤੀਸ਼ਤ 96.51 ਰਿਹਾ। ਫਰੀਦਕੋਟ ਦੀ ਤਮਨਾ ਨੇ 600 ਵਿੱਚੋਂ 600 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ’ਤੇ ਸੰਗਰੂਰ ਦੀ ਜਪਨੀਤ ਕੌਰ 598 ਅੰਕਾਂ ਨਾਲ ਰਹੀ।

daughters-of-ordinary-families

daughters-of-ordinary-families

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.