ਨੈਸ਼ਨਲ ਡੈਸਕ: ਵੈਲੈਂਟਾਈਨ ਡੇ ਦੇ ਮੌਕੇ ‘ਤੇ 90 ਦੇ ਦਹਾਕੇ ਦੇ ਮਸ਼ਹੂਰ ਵਿਲਨ ਦਲੀਪ ਤਾਹਿਲ ਨੇ ਸੋਸ਼ਲ ਮੀਡੀਆ ‘ਤੇ ਇੱਕ ਮਜ਼ੇਦਾਰ ਪੋਸਟ ਕਰਕੇ ਜਨਤਕ ਮਾਫ਼ੀ ਮੰਗੀ ਹੈ। ਉਹ ਕਹਿੰਦੇ ਹਨ ਕਿ ਫ਼ਿਲਮਾਂ ਵਿੱਚ ਉਹ ਹਮੇਸ਼ਾ ਪਿਆਰ ਦੇ ਦੁਸ਼ਮਣ ਬਣੇ ਰਹੇ, ਪਰ ਅਸਲ ਵਿੱਚ ਪਿਆਰ ਬਹੁਤ ਸੋਹਣੀ ਚੀਜ਼ ਹੈ।
ਸ਼ਹਿਰਾਂ ਲਈ ਵੱਡਾ ਧਮਾਕਾ — ਕੇਂਦਰ ਨੇ ₹1 ਲੱਖ ਕਰੋੜ ਦਾ Urban Challenge Fund ਲਾਂਚ ਕੀਤਾ
ਉਨ੍ਹਾਂ ਨੇ ਹੱਸਦੇ ਹੋਏ ਲਿਖਿਆ ਕਿ ਫ਼ਿਲਮਾਂ ਵਿੱਚ ਜਦੋਂ ਵੀ ਹੀਰੋ-ਹੀਰੋਇਨ ਦਾ ਪਿਆਰ ਸ਼ੁਰੂ ਹੁੰਦਾ ਸੀ, ਉਹ ਬਲੇਜ਼ਰ ਪਾ ਕੇ ਆ ਜਾਂਦੇ ਸਨ ਅਤੇ ਕਹਿੰਦੇ ਸਨ, “ਇਹ ਰਿਸ਼ਤਾ ਮੈਨੂੰ ਮਨਜ਼ੂਰ ਨਹੀਂ।” ਉਹ ਕਹਿੰਦੇ ਹਨ ਕਿ ਉਹਨਾਂ ਨੇ ਫ਼ਿਲਮਾਂ ਵਿੱਚ ਸ਼ਾਦੀਆਂ ਰੋਕੀਆਂ, ਧਮਕੀਆਂ ਦਿੱਤੀਆਂ, ਬਲੈਕਮੇਲ ਕੀਤਾ, ਸਾਜ਼ਿਸ਼ਾਂ ਰਚੀਆਂ ਅਤੇ ਜੋੜਿਆਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ, ਇਸ ਲਈ ਉਹ ਮਾਫ਼ੀ ਮੰਗਦੇ ਹਨ।
ਉਨ੍ਹਾਂ ਨੇ ਮਜ਼ਾਕ ਵਿੱਚ ਲਿਖਿਆ ਕਿ ਅੱਜ ਪਿਆਰ ਸੁਰੱਖਿਅਤ ਹੈ, ਕੋਈ ਗੁੰਡੇ ਨਹੀਂ, ਕੋਈ ਸਾਜ਼ਿਸ਼ ਨਹੀਂ, ਇਸ ਲਈ ਸਭ ਵੈਲੈਂਟਾਈਨ ਡੇ ਦਾ ਮਜ਼ਾ ਲਓ। ਫੈਨਜ਼ ਨੂੰ ਉਨ੍ਹਾਂ ਦਾ ਇਹ ਮਜ਼ੇਦਾਰ ਮਾਫ਼ੀਨਾਮਾ ਬਹੁਤ ਪਸੰਦ ਆ ਰਿਹਾ ਹੈ।
ਬ੍ਰਹਮਪੁਤ੍ਰਾ ‘ਤੇ Northeast ਦਾ ਪਹਿਲਾ extradosed ਪੁਲ — PM ਮੋਦੀ ਨੇ ਕੀਤਾ ਉਦਘਾਟਨ
ਦਲੀਪ ਤਾਹਿਲ ਨੇ 90 ਦੇ ਦਹਾਕੇ ਵਿੱਚ ਕਈ ਮਸ਼ਹੂਰ ਨਿਗੇਟਿਵ ਰੋਲ ਕੀਤੇ, ਜਿਵੇਂ ਕ਼ਯਾਮਤ ਸੇ ਕ਼ਯਾਮਤ ਤਕ ਅਤੇ ਇਸ਼ਕ, ਜਿੱਥੇ ਉਹ ਹਮੇਸ਼ਾ ਹੀਰੋ-ਹੀਰੋਇਨ ਦੇ ਪਿਆਰ ਦੇ ਵਿਰੋਧੀ ਬਣੇ। ਇਸ ਕਰਕੇ ਉਹਨਾਂ ਨੂੰ ਓਜੀ ਵਿਲਨ ਵੀ ਕਿਹਾ ਜਾਂਦਾ ਹੈ, ਹਾਲਾਂਕਿ ਉਨ੍ਹਾਂ ਦੇ ਸੋਸ਼ਲ ਮੀਡੀਆ ਪੋਸਟ ਬਿਲਕੁਲ ਹੀ ਫਨੀ ਅਤੇ ਪਿਆਰੇ ਹੁੰਦੇ ਹਨ।