Last Updated: November 5, 2026

Dainik Savera Times Logo

ਦਿੱਲੀ ‘ਚ 20 ਬੰਗਲਾਦੇਸ਼ੀ ਗ੍ਰਿਫ਼ਤਾਰ: ਵੱਡੀ ਕਾਰਵਾਈ ਨਾਲ 548 ਗੈਰਕਾਨੂੰਨੀ ਕਾਬੂ…

8 January 2026 ਅੱਪਡੇਟ ਕੀਤਾ ਗਿਆ

ਦਿੱਲੀ ‘ਚ 20 ਬੰਗਲਾਦੇਸ਼ੀ  ਗ੍ਰਿਫ਼ਤਾਰ: ਵੱਡੀ ਕਾਰਵਾਈ ਨਾਲ 548 ਗੈਰਕਾਨੂੰਨੀ ਕਾਬੂ…

ਨਵੀਂ ਦਿਲੀ: ਆਉਟਰ ਜ਼ਿਲ੍ਹਾ ਪੁਲਿਸ ਵੱਲੋਂ 2025 ਦੌਰਾਨ ਵਿਦੇਸ਼ੀ ਨਾਗਰਿਕਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ 548 ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਮੁਹਿੰਮ ਦਾ ਮਕਸਦ ਉਹਨਾਂ ਵਿਦੇਸ਼ੀਆਂ ਦੀ ਪਛਾਣ ਕਰਨੀ ਸੀ ਜੋ ਬਿਨਾਂ ਵੈਧ ਵੀਜ਼ੇ ਜਾਂ ਦਸਤਾਵੇਜ਼ਾਂ ਦੇ ਭਾਰਤ ਵਿੱਚ ਰਹਿ ਰਹੇ ਸਨ।

ਤਾਜ਼ਾ ਕਾਰਵਾਈ ਦੌਰਾਨ ਪੁਲਿਸ ਨੇ 20 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਆਉਟਰ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਵਸੇ ਹੋਏ ਸਨ। ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਕਾਨੂੰਨੀ ਕਾਰਵਾਈ ਤਹਿਤ ਡਿਟੈਨਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ ਅਤੇ ਵਿਦੇਸ਼ੀ ਰਜਿਸਟ੍ਰੇਸ਼ਨ ਦਫ਼ਤਰ ਵੱਲੋਂ ਉਨ੍ਹਾਂ ਦੇ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਮੋਦੀ–ਯੋਗੀ ਦੀ ਗੁਪਤ ਬੈਠਕ — ਯੂਪੀ ਕੈਬਿਨੇਟ ਦੇ 6 ਖਾਲੀ ਅਹੁਦਿਆਂ ‘ਤੇ ਵੱਡਾ ਫੈਸਲਾ ਹੋਣ ਦੀ ਸੰਭਾਵਨਾ

ਇਸ ਮੁਹਿੰਮ ਵਿੱਚ ਕਈ ਥਾਣਿਆਂ ਅਤੇ ਵਿਸ਼ੇਸ਼ ਯੂਨਿਟਾਂ ਦੀ ਭੂਮਿਕਾ ਰਹੀ। ਸਭ ਤੋਂ ਵੱਧ 318 ਵਿਦੇਸ਼ੀ ਵਿਅਕਤੀਆਂ ਦੀ ਪਛਾਣ ਵਿਦੇਸ਼ੀ ਸੈੱਲ ਵੱਲੋਂ ਕੀਤੀ ਗਈ। ਨਿਹਾਲ ਵਿਹਾਰ ਥਾਣੇ ਨੇ 134 ਅਤੇ ਮੁੰਡਕਾ ਨੇ 87 ਵਿਅਕਤੀਆਂ ਨੂੰ ਕਾਬੂ ਕੀਤਾ। ਹੋਰ ਯੂਨਿਟਾਂ ਵਿੱਚ ਰਾਣੀ ਬਾਗ ਰਣੋਲਾ ਪਸ਼ਚਿਮ ਵਿਹਾਰ ਈਸਟ ਅਤੇ ਸਾਇਬਰ ਥਾਣਾ ਵੀ ਸ਼ਾਮਲ ਸਨ।

ਨਾਗਰਿਕਤਾ ਦੇ ਅਧਾਰ ‘ਤੇ ਵੇਖਿਆ ਜਾਵੇ ਤਾਂ 380 ਵਿਅਕਤੀ ਬੰਗਲਾਦੇਸ਼ ਤੋਂ ਸਨ ਜਦਕਿ 111 ਨਾਈਜੀਰੀਆ ਤੋਂ। ਹੋਰ ਦੇਸ਼ਾਂ ਵਿੱਚ ਆਈਵਰੀ ਕੋਸਟ ਘਾਨਾ ਸੇਨੇਗਲ ਕੈਮਰੂਨ ਨਾਈਜਰ ਲੀਬੇਰੀਆ ਰੂਸ ਗਿਨੀ ਸਿਏਰਾ ਲਿਓਨ ਅਤੇ ਗੈਂਬੀਆ ਸ਼ਾਮਲ ਹਨ।

ਇਹ ਵੀ ਪੜ੍ਹੋ: ‘ਹਮ ਦਿਲ ਦੇ ਚੁਕੇ ਸਨਮ’ ਦੀ ਅੰਤਰਰਾਸ਼ਟਰੀ ਉਡਾਣ ਦੇ ਪਿੱਛੇ ਸੀ ਜਯਾ ਬੱਚਨ ਦੀ ਅਣਕਹੀ ਭੂਮਿਕਾ….

ਇਹ ਮੁਹਿੰਮ ਆਉਟਰ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਸਚਿਨ ਸ਼ਰਮਾ ਆਈਪੀਐਸ ਦੀ ਅਗਵਾਈ ਹੇਠ ਚਲਾਈ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਵਿਰੁੱਧ ਸਖ਼ਤ ਰਵੱਈਆ ਅਪਣਾਉਣ ਦੀ ਨੀਤੀ ਦਾ ਹਿੱਸਾ ਹੈ।

ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀਆਂ ਜਾਂਚ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

crackdown-on-illegal-foreigners-in-outer-district-548-arrested

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.