skip to content

Last Updated: November 7, 2026

Dainik Savera Times Logo

ਸ਼ਹੀਦੀ ਜੋੜ ਮੇਲਾ: ਟੋਪੀਆਂ ਉਤਾਰਨ ਦੇ ਮਾਮਲੇ ’ਤੇ ਛਿੜਿਆ ਵਿਵਾਦ, SGPC ਮੈਂਬਰਾਂ ਨੇ ਦਿੱਤੀ ਪ੍ਰਤੀਕਿਰਿਆ

29 December 2025 ਅੱਪਡੇਟ ਕੀਤਾ ਗਿਆ

ਸ਼ਹੀਦੀ ਜੋੜ ਮੇਲਾ: ਟੋਪੀਆਂ ਉਤਾਰਨ ਦੇ ਮਾਮਲੇ ’ਤੇ ਛਿੜਿਆ ਵਿਵਾਦ, SGPC ਮੈਂਬਰਾਂ ਨੇ ਦਿੱਤੀ ਪ੍ਰਤੀਕਿਰਿਆ

ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਵਿੱਚ 25 ਤੋਂ 27 ਸਤੰਬਰ ਤੱਕ ਲੱਗੇ ਸ਼ਹੀਦੀ ਜੋੜ ਮੇਲੇ ਦੌਰਾਨ ਨਿਹੰਗ ਸਿੰਘਾਂ ਵੱਲੋਂ ਸ਼ਰਧਾਲੂਆਂ ਦੀਆਂ ਟੋਪੀਆਂ ਉਤਰਵਾਉਣ ਦੇ ਮਾਮਲੇ ਨੇ ਵਿਵਾਦ ਦਾ ਰੂਪ ਧਾਰ ਲਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਨੌਜਵਾਨ ਨਿਹੰਗ ਸਿੰਘਾਂ ਨੇ ਟੋਪੀਆਂ ਪਹਿਣ ਕੇ ਮੇਲੇ ਵਿੱਚ ਪਹੁੰਚੇ ਸ਼ਰਧਾਲੂਆਂ ਦੀਆਂ ਟੋਪੀਆਂ ਉਤਾਰ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਬਰਛੇ ’ਤੇ ਟੰਗ ਲਿਆ। ਬਰਛਾ ਟੋਪੀਆਂ ਨਾਲ ਭਰਿਆ ਹੋਇਆ ਨਜ਼ਰ ਆਇਆ।

ਇਸ ਘਟਨਾ ਦੌਰਾਨ ਇੱਕ ਵਿਅਕਤੀ ਵੱਲੋਂ ਨਿਹੰਗ ਸਿੰਘਾਂ ਦੀ ਕਾਰਵਾਈ ਦਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ। ਉਸ ਨੇ ਕਿਹਾ ਕਿ ਇਹ ਕਿਰਿਆ ਸਿੱਖ ਮਰਿਆਦਾ ਦੇ ਖਿਲਾਫ਼ ਹੈ ਅਤੇ ਕਿਸੇ ਨੂੰ ਵੀ ਜ਼ਬਰਦਸਤੀ ਆਪਣਾ ਪਹਿਰਾਵਾ ਬਦਲਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵਿਅਕਤੀ ਨਿਹੰਗ ਸਿੰਘਾਂ ਨੂੰ ਰੋਕ ਕੇ ਉਨ੍ਹਾਂ ਦੇ ਫੈਸਲੇ ’ਤੇ ਇਤਰਾਜ਼ ਕਰਦਾ ਦਿਖਾਈ ਦੇ ਰਿਹਾ ਹੈ।

READ ALSO : ਹਰੀਕੇ ਝੀਲ ’ਤੇ ਪ੍ਰਵਾਸੀ ਪੰਛੀਆਂ ਦੀ ਆਮਦ ਨਾਲ ਵਧੀ ਰੌਣਕ, ਸੈਲਾਨੀਆਂ ਦਾ ਉਮੜਿਆ ਸੈਲਾਬ

SGPC ਦੀ ਪ੍ਰਤੀਕਿਰਿਆ
ਇਸ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। SGPC ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਦੇ ਪਹਿਰਾਵੇ ਨੂੰ ਧੱਕੇ ਨਾਲ ਬਦਲਵਾਉਣਾ ਸਿੱਖ ਮਰਿਆਦਾ ਦੇ ਅਨੁਕੂਲ ਨਹੀਂ ਹੈ।

SGPC ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਜਦੋਂ ਸੰਗਤਾਂ ਸ਼ਹੀਦੀ ਜੋੜ ਮੇਲੇ ’ਤੇ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸੁੰਦਰ ਦਸਤਾਰਾਂ ਅਤੇ ਮਰਿਆਦਾਪੂਰਕ ਪਹਿਰਾਵਾ ਪਹਿਣ ਕੇ ਜਾਣਾ ਚਾਹੀਦਾ ਹੈ। ਪਰ ਧਰਮ ਸਦਾ ਪਿਆਰ ਅਤੇ ਸਤਿਕਾਰ ਦੀ ਸਿੱਖਿਆ ਦਿੰਦਾ ਹੈ। ਧਰਮ ਲੋਕਾਂ ਨੂੰ ਜੋੜਦਾ ਹੈ, ਤੋੜਦਾ ਨਹੀਂ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦਾ ਪਹਿਰਾਵਾ ਢੁੱਕਵਾਂ ਨਹੀਂ ਲੱਗਦਾ, ਤਾਂ ਉਸਨੂੰ ਪਿਆਰ ਨਾਲ ਸਮਝਾਇਆ ਜਾਣਾ ਚਾਹੀਦਾ ਹੈ। ਧੱਕੇ ਨਾਲ ਕੀਤੀ ਗਈ ਕੋਈ ਵੀ ਕਾਰਵਾਈ ਲੋਕਾਂ ਦੇ ਮਨ ਨੂੰ ਠੇਸ ਪਹੁੰਚਾਉਂਦੀ ਹੈ ਅਤੇ ਇਸ ਨਾਲ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

SGPC ਮੈਂਬਰਾਂ ਦਾ ਮੰਨਣਾ ਹੈ ਕਿ ਨਾ ਤਾਂ ਟੋਪੀਆਂ ਪਹਿਣ ਕੇ ਆਏ ਸ਼ਰਧਾਲੂ ਪੂਰੀ ਤਰ੍ਹਾਂ ਗਲਤ ਹਨ ਅਤੇ ਨਾ ਹੀ ਉਨ੍ਹਾਂ ਨੂੰ ਹਟਾਉਣ ਵਾਲੇ। ਪਰ ਕਿਸੇ ਵੀ ਸਥਿਤੀ ਵਿੱਚ ਜ਼ਬਰਦਸਤੀ ਕਰਨਾ ਸਹੀ ਨਹੀਂ। ਸਿੱਖੀ ਦੀ ਅਸਲ ਰੂਹ ਪਿਆਰ, ਸਹਿਣਸ਼ੀਲਤਾ ਅਤੇ ਆਪਸੀ ਸਤਿਕਾਰ ਵਿੱਚ ਨਿਹਿਤ ਹੈ, ਜਿਸਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਚਾਹੀਦਾ ਹੈ।

ਭਿਆਨਕ ਹਾਦਸਾ:ਟਰੱਕ ਹੇਠਾਂ ਕੁਚਲੀ ਗਈ SDO ਦੀ Bolero ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ

Shaheedi Jor Mela: Controversy over removing caps, SGPC members react

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.