Last Updated: November 23, 2026

Dainik Savera Times Logo

“AI ਦੇ ਫ਼ੈਸਲੇ ‘ਤੇ ਛਿੜਿਆ ਵਿਵਾਦ, ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਨੇ ਮੇਟਾ ਨੂੰ ਕੋਰਟ ‘ਚ ਘੇਰਿਆ”

18 July 2026 ਅੱਪਡੇਟ ਕੀਤਾ ਗਿਆ

“AI ਦੇ ਫ਼ੈਸਲੇ ‘ਤੇ ਛਿੜਿਆ ਵਿਵਾਦ, ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਨੇ ਮੇਟਾ ਨੂੰ ਕੋਰਟ ‘ਚ ਘੇਰਿਆ”

ਗੈਜ਼ਟ ਡੈਸਕ : ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੇਟਾ (Meta) ਇੱਕ ਵੱਡੇ ਕਾਨੂੰਨੀ ਵਿਵਾਦ ਵਿੱਚ ਘਿਰ ਗਈ ਹੈ। ਕੰਪਨੀ ਦੇ ਦਰਜਨਾਂ ਸਾਬਕਾ ਕਰਮਚਾਰੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਕਿਸੇ ਮੈਨੇਜਰ ਨੇ ਨਹੀਂ, ਸਗੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਨੇ ਨੌਕਰੀ ਤੋਂ ਕੱਢਿਆ। ਇਸ ਮਾਮਲੇ ਨੂੰ ਲੈ ਕੇ ਕੈਲੀਫੋਰਨੀਆ ਦੀ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ।

71 ਸਫ਼ਿਆਂ ਦੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੇਟਾ ਨੇ ਇਸ ਸਾਲ ਦੀ ਵੱਡੀ ਛਾਂਟੀ ਦੌਰਾਨ ਲਗਭਗ 8,000 ਕਰਮਚਾਰੀਆਂ ਦੀ ਚੋਣ ਕਰਨ ਲਈ AI ਆਧਾਰਿਤ ਸਿਸਟਮ ਵਰਤੇ। ਕਰਮਚਾਰੀਆਂ ਦਾ ਦੋਸ਼ ਹੈ ਕਿ ਇਹ ਸਿਸਟਮ ਪ੍ਰਦਰਸ਼ਨ ਰੇਟਿੰਗ, ਕੀ-ਸਟ੍ਰੋਕ ਅਤੇ ਗਤੀਵਿਧੀ ਮਾਨੀਟਰਿੰਗ ਦੇ ਆਧਾਰ ‘ਤੇ ਫੈਸਲੇ ਲੈਂਦੇ ਸਨ, ਨਾ ਕਿ ਮੈਨੇਜਰਾਂ ਦੀ ਰਾਇ ਦੇ ਆਧਾਰ ‘ਤੇ।

ਕੋਲਡ ਡਰਿੰਕ ਦੇ ਡੱਬਿਆਂ ਨਾਲ ਬਣਿਆ ਭਗਵਾਨ ਜਗਨਨਾਥ ਦਾ ਨੰਦੀਘੋਸ਼ ਰੱਥ! 25 ਘੰਟਿਆਂ ਦੀ ਮਿਹਨਤ ਨੇ ਰਚਿਆ ਅਨੋਖਾ ਕਲਾ ਦਾ ਚਮਤਕਾਰ

ਮੁਕੱਦਮੇ ਵਿੱਚ ਸਭ ਤੋਂ ਗੰਭੀਰ ਦੋਸ਼ ਇਹ ਹੈ ਕਿ ਜਣੇਪਾ ਛੁੱਟੀ, ਮੈਡੀਕਲ ਲੀਵ ਜਾਂ ਪਰਿਵਾਰਕ ਛੁੱਟੀ ‘ਤੇ ਰਹਿੰਦੇ ਕਰਮਚਾਰੀਆਂ ਨੂੰ AI ਨੇ ਘੱਟ ਸਕੋਰ ਦਿੱਤੇ, ਜਿਸ ਕਾਰਨ ਉਹ ਛਾਂਟੀ ਦੀ ਸੂਚੀ ਵਿੱਚ ਸ਼ਾਮਲ ਹੋ ਗਏ। ਇੱਕ ਮਹਿਲਾ ਵਿਗਿਆਨੀ ਨੂੰ ਬੱਚੇ ਦੇ ਜਨਮ ਤੋਂ ਸਿਰਫ਼ ਦੋ ਦਿਨ ਪਹਿਲਾਂ ਨੌਕਰੀ ਤੋਂ ਕੱਢਣ ਦਾ ਨੋਟਿਸ ਮਿਲਿਆ, ਜਦਕਿ ਇੱਕ ਹੋਰ ਇੰਜੀਨੀਅਰ ਨੂੰ ਸੱਟ ਕਾਰਨ ਛੁੱਟੀ ਲੈਣ ‘ਤੇ ਘੱਟ ਰੇਟਿੰਗ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਸ਼ਿਕਾਇਤਕਰਤਾਵਾਂ ਨੇ ਅਦਾਲਤ ਤੋਂ ਛਾਂਟੀ ‘ਤੇ ਰੋਕ, ਨੌਕਰੀ ਬਹਾਲ ਕਰਨ, ਬਕਾਇਆ ਤਨਖ਼ਾਹ, ਗੁਆਚੇ ਲਾਭ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਮਾਮਲਾ ਕੰਮਕਾਜ ਵਾਲੀਆਂ ਥਾਵਾਂ ‘ਤੇ AI ਦੀ ਭੂਮਿਕਾ, ਕਰਮਚਾਰੀਆਂ ਦੇ ਅਧਿਕਾਰਾਂ ਅਤੇ ਡਿਜ਼ਿਟਲ ਫ਼ੈਸਲਿਆਂ ਦੀ ਪਾਰਦਰਸ਼ਤਾ ਨੂੰ ਲੈ ਕੇ ਨਵੀਂ ਚਰਚਾ ਛੇੜ ਰਿਹਾ ਹੈ।

ਘਰ ਬੈਠੇ ਚਮਕਾਓ ਸੋਨੇ ਦੇ ਗਹਿਣੇ! ਇਨ੍ਹਾਂ ਆਸਾਨ ਘਰੇਲੂ ਨੁਸਖਿਆਂ ਨਾਲ ਵਾਪਸ ਆਵੇਗੀ ਨਵੀਂ ਵਰਗੀ ਰੌਣਕ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.