Site icon Dainik Savera Punjab

ਕਰਨਲ ਬਾਠ ਕੁੱਟਮਾਰ ਕੇਸ: ਕੋਰਟ ਦਾ ਸਖ਼ਤ ਰੁਖ, ਚਾਰ ਪੁਲਸ ਮੁਲਾਜ਼ਮਾਂ ਦੇ ਪਾਸਪੋਰਟ ਜ਼ਬਤ

ਮੋਹਾਲੀ: ਪਟਿਆਲਾ ਵਿੱਚ 13–14 ਮਈ ਦੀ ਰਾਤ ਕਰਨਲ ਬਾਠ ਨਾਲ ਹੋਈ ਕੁੱਟਮਾਰ ਦੇ ਕੇਸ ਵਿੱਚ ਅੱਜ ਹੋਈ ਪੇਸ਼ੀ ਦੌਰਾਨ ਅਦਾਲਤ ਨੇ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ।

 

ਕੋਰਟ ਵੱਲੋਂ ਕੀ ਕਾਰਵਾਈ..

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (04-03-2026) ਅੰਮ੍ਰਿਤਸਰ ਤੋਂ।

ਕਰਨਲ ਪੁਸ਼ਪਿੰਦਰ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਹੋਈ ਕੁੱਟਮਾਰ ਦੇ ਕੇਸ ਵਿੱਚ ਅੱਜ ਦੀ ਪੇਸ਼ੀ ਦੌਰਾਨ ਅਦਾਲਤ ਨੇ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ ਕਿ ਜਿਥੇ ਪੁਲਸ ਮੁਲਾਜਮਾਂ ਵਿਚੋਂ ਕੋਈ ਵੀ ਪੁਲਸ ਮੁਲਾਜਮ ਬਾਹਰ ਨਹੀਂ ਜਾ ਸਕੇਗਾ ਦੇ ਚਲਦਿਆਂ ਉਨ੍ਹਾਂ ਦੇ ਪਾਸਪੋਰਟ (Passport) ਵੀ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਹੈ ।

 

ਹੋਰ ਕੀ ਕੀ ਹੁਕਮ ਦਿੱਤਾ..

 

ਜਾਣਕਾਰੀ ਅਨੁਸਾਰ, ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੀਆਂ ਹਰ ਪੇਸ਼ੀ ‘ਤੇ ਚਾਰਾਂ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਲਾਜ਼ਮੀ ਹੋਵੇਗੀ। ਜੇਕਰ ਉਹਨਾਂ ਵਿੱਚੋਂ ਕੋਈ ਵੀ ਹਾਜ਼ਰ ਨਹੀਂ ਹੁੰਦਾ, ਤਾਂ ਡੀ.ਜੀ.ਪੀ. ਪੰਜਾਬ ਜਾਂ ਹੋਰ ਉੱਚ ਅਧਿਕਾਰੀਆਂ ਨੂੰ ਇਸ ਗੈਰਹਾਜ਼ਰੀ ਦਾ ਕਾਰਨ ਦੱਸਣ ਲਈ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਕੇਸ ਦੀ ਅਗਲੀ ਸੁਣਵਾਈ 6 ਮਾਰਚ ਲਈ ਨਿਰਧਾਰਤ ਕੀਤੀ ਗਈ ਹੈ।

 

colonel-bath-assault-case-court-strict

Exit mobile version