Ludhiana News : ਲੁਧਿਆਣਾ ਦੇ ਸੁੰਦਰ ਨਗਰ ਦੇ ਘਾਟੀ ਇਲਾਕੇ ਵਿੱਚ ਇਕ ਸੀਐਨਜੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕੁੱਝ ਹੀ ਸਮੇਂ ਬਾਅਦ ਟਰੱਕ ਵਿੱਚ ਪਿਆ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ।
ਇਲਾਕੇ ਦੇ ਵਸਨੀਕ ਪ੍ਰਕਾਸ਼ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਸਵੇਰ ਦੀ ਸੈਰ ਲਈ ਨਿਕਲੇ ਹੋਏ ਸਨ ਜਦੋਂ ਟਰੱਕ ਵਿੱਚੋਂ ਉੱਠਦੀਆਂ ਅੱਗ ਦੀਆਂ ਲਪਟਾਂ ਦੇਖੀਆਂ। ਡਰਾਈਵਰ ਸਮੇਂ ਸਿਰ ਗੱਡੀ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ, ਪਰ ਟਰੱਕ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ। ਟਰੱਕ ਫੋਮ ਨਾਲ ਭਰਿਆ ਹੋਇਆ ਸੀ, ਜੋ ਕਿ ਗੱਦੇ ਬਣਾਉਣ ਲਈ ਵਰਤਿਆ ਜਾਂਦਾ ਹੈ। ਅੱਗ ਲੱਗਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੈ।
READ ALSO : ਮਸ਼ਹੂਰ ਮਾਡਲ ਬੋਨੀ ਬਲੂ ਨੇ ਹਫ਼ਤੇ ਵਿੱਚ 137 ਪੁਰਸ਼ਾਂ ਨਾਲ ਬਣਾਏ ਸਰੀਰਕ ਸਬੰਧ, ਸੋਸ਼ਲ ਮੀਡੀਆ ‘ਤੇ ਖੁਲਾਸਾ
ਸਵੇਰੇ 6:15 ਵਜੇ ਫਾਇਰ ਵਿਭਾਗ ਨੂੰ ਰਿਪੋਰਟ ਮਿਲੀ। ਫਾਇਰ ਸਟੇਸ਼ਨ ਸੁੰਦਰ ਨਗਰ ਦੇ ਕਰਮਚਾਰੀ ਰਵਿੰਦਰਜੀਤ ਨੇ ਦੱਸਿਆ, “ਸਵੇਰੇ 6:14 ਵਜੇ ਸਾਨੂੰ ਫੋਨ ਮਿਲਿਆ। ਇੱਕ ਫਾਇਰ ਟੈਂਡਰ ਤੁਰੰਤ ਘਟਨਾ ਸਥਾਨ ‘ਤੇ ਭੇਜਿਆ ਗਿਆ। ਜਿਵੇਂ ਹੀ ਅੱਗ ਫੈਲਣੀ ਸ਼ੁਰੂ ਹੋਈ, ਦੂਜੀ ਯੂਨਿਟ ਵੀ ਮੌਕੇ ਤੇ ਪੁੱਜੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।”
ਇਸ ਹਾਦਸੇ ਤੋਂ ਇਲਾਵਾ, ਸਥਾਨਕ ਨਿਵਾਸੀਆਂ ਨੇ ਬਿਜਲੀ ਦੀਆਂ ਹੇਠਾਂ ਲਟਕਦੀਆਂ ਤਾਰਾਂ ਤੇ ਚਿੰਤਾ ਜਤਾਈ। ਉਹਨਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਵਪਾਰਕ ਵਾਹਨਾਂ ਦੀ ਆਵਾਜਾਈ ਹਰ ਰੋਜ਼ ਹੋਣ ਦੇ ਕਾਰਨ ਕੋਈ ਵੀ ਸਮਾਂ ਬੜਾ ਹਾਦਸਾ ਹੋ ਸਕਦਾ ਹੈ, ਪਰ ਪਹਿਲਾਂ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਵਰਤਮਾਨ ਵਿੱਚ, ਪੁਲਿਸ ਅਤੇ ਫਾਇਰ ਵਿਭਾਗ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਸੁਰੱਖਿਆ ਦੇ ਉਪਾਅਾਂ ਦੀ ਪੜਤਾਲ ਜਾਰੀ ਹੈ।
25 ਜਨਵਰੀ ਨੂੰ ਦਰਜਨਾਂ ਇਲਾਕਿਆਂ ਵਿੱਚ ਲੰਮਾ ਬਿਜਲੀ ਕੱਟ, ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਪਲਾਈ ਬੰਦ
मेष: दिन शुभ रहेगा...