ਨਵੀਂ ਦਿੱਲੀ (ਦੈਨਿਕ ਸਵੇਰਾ): ਇਰਾਨ–ਇਜ਼ਰਾਇਲ ਤਣਾਅ ਦੇ ਵਿਚਕਾਰ ਯੂਨਾਈਟਡ ਅਰਬ ਅਮੀਰਾਤ (UAE) ਵਿੱਚ ਕਈ ਪੰਜਾਬੀ ਪਰਿਵਾਰ ਫਸੇ ਹੋਏ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸੈਲਾਨੀ ਹਨ ਜੋ ਵੱਖ-ਵੱਖ ਦੇਸ਼ਾਂ ਵਿੱਚ ਘੁੰਮਣ ਗਏ ਸਨ, ਪਰ ਫਲਾਈਟਾਂ ਰੱਦ ਹੋਣ ਕਾਰਨ ਵਾਪਸ ਨਹੀਂ ਆ ਸਕੇ। ਇਸ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਆਪਣੇ ਲੋਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Petrol Diesel Price: ਕੱਚੇ ਤੇਲ ਦੀਆਂ ਵਧੀਆਂ ਕੀਮਤਾਂ, ਘਰੇਲੂ ਇੰਧਨ ਰੇਟਾਂ ’ਚ ਹਲਚਲ
ਸਰਕਾਰ ਨੇ ਸੰਭਾਲੀ ਕਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਸਰਕਾਰ ਆਪਣੇ ਹਰ ਨਾਗਰਿਕ ਦੇ ਨਾਲ ਖੜੀ ਹੈ। ਅਰਬ ਦੇਸ਼ਾਂ ਵਿੱਚ ਵਧ ਰਹੇ ਤਣਾਅ ਕਾਰਨ ਕਈ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ NRI ਵਿੰਗ ਦੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਜਾਂ ਪਰਿਵਾਰ ਦਾ ਮੈਂਬਰ ਇਨ੍ਹਾਂ ਦੇਸ਼ਾਂ ਵਿੱਚ ਫਸਿਆ ਹੈ, ਉਹ ਤੁਰੰਤ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰੇ। ਮੈਂ ਖੁਦ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਅਸੀਂ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ।
NRI ਵਿੰਗ ਦੇ 24×7 ਹੈਲਪਲਾਈਨ ਨੰਬਰ
ਪੰਜਾਬ ਸਰਕਾਰ ਦੇ NRI ਵਿੰਗ ਨੇ ਸਹਾਇਤਾ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਫਸੇ ਹੋਏ ਵਿਅਕਤੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੇਠਾਂ ਦਿੱਤੇ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ:
0172-2260042
0172-2260043
WhatsApp: +91 94787 79112
ਸਾਲ ਦਾ ਸਭ ਤੋਂ ਲੰਮਾ ਚੰਦਰ ਗ੍ਰਹਣ—ਪਰ ਭਾਰਤ ਵਿੱਚ ਦਿੱਖੇਗਾ ਸਭ ਤੋਂ ਘੱਟ ਸਮੇਂ ਲਈ
ਸਰਕਾਰ ਨੇ ਅਪੀਲ ਕੀਤੀ ਹੈ ਕਿ ਪ੍ਰਭਾਵਿਤ ਲੋਕ ਆਪਣਾ ਨਾਮ, ਪਾਸਪੋਰਟ ਵੇਰਵੇ, ਮੌਜੂਦਾ ਸਥਿਤੀ ਅਤੇ ਸੰਪਰਕ ਨੰਬਰ ਸਾਂਝੇ ਕਰਨ, ਤਾਂ ਜੋ ਮਦਦ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ।