skip to content

Last Updated: September 15, 2026

Dainik Savera Times Logo

CM Mann ਦਾ ਬਿਆਨ, ‘ਪੰਜਾਬ ‘ਚ ਸਰਕਾਰੀ ਪਾਗਲਖ਼ਾਨੇ ਖ਼ੋਲ੍ਹਣੇ ਪੈਣੇ’

10 months ਪਹਿਲਾ

CM Mann ਦਾ ਬਿਆਨ, ‘ਪੰਜਾਬ ‘ਚ ਸਰਕਾਰੀ ਪਾਗਲਖ਼ਾਨੇ ਖ਼ੋਲ੍ਹਣੇ ਪੈਣੇ’

ਚੰਡੀਗੜ੍ਹ – ‘ਪੰਜਾਬ ਦੇ ਅੰਦਰ ਸਾਨੂੰ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣੇ ਹਨ, ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਬਦਮਾਸ਼ੀ ਕਰ ਰਹੇ ਨੇ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕਰ ਰਹੇ ਨੇ।’ ਇਹ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ। CM ਮਾਨ ਨੇ ਕਿਹਾ, ਮੈਨੂੰ ਲੱਗਦੈ ਇਹ ਹਿੱਲ ਗਏ ਨੇ, ਮੈਂ ਜਦੋਂ ਸਾਡੀ ਨਵੀਂ-ਨਵੀਂ ਸਰਕਾਰ ਬਣੀ ਸੀ ਤਾਂ ਉਦੋਂ ਕਿਹਾ ਸੀ ਕਿ ਇਹ (ਅਕਾਲੀ ਕਾਂਗਰਸੀ) 2025-26 ਦੇ ਨੇੜੇ ਤੇੜੇ ਪਾਗਲ ਹੋ ਜਾਣਗੇ, ਹੁਣ ਉਹ ਵੇਲਾ ਆ ਗਿਆ ਹੈ। ਮੇਰੀ ਕਹੀ ਗੱਲ ਸੱਚ ਸਾਬਤ ਹੋ ਗਈ। ਲੱਗਦੈ ਹੁਣ ਇਹ ਸਰਕਾਰੀ ਖਰਚਾ ਫਿਰ ਕਰਵਾਉਣਗੇ। ਸਾਨੂੰ ਪਾਗਲਖਾਨੇ ਖੋਲ੍ਹਣੇ ਪੈਣਗੇ।’ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਲੱਗਦੈ ਨਵਜੋਤ ਸਿੱਧੂ ਦਾ ਟੂਣਾ ਟੱਪ ਗਿਆ, ਤਾਂ ਹੀ ਰੋਜ਼ ਨਵੇਂ ਨਵੇਂ ਪੰਗੇ ਪਾਈ ਜਾ ਰਿਹੈ। ਸੀਐੱਮ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਇਹ ਪਾਗਲ ਹੋ ਜਾਣਗੇ, ਇਹ ਹੁਣ ਆਮ ਦਿਮਾਗ ਵਾਲੇ ਨਹੀਂ ਨੇ, ਪਾਗਲ ਹੋ ਚੁੱਕੇ ਨੇ।

Weather Alert : ਠੰਢ ਦੇ ਨਾਲ-ਨਾਲ ਵਧਿਆ ਪ੍ਰਦੂਸ਼ਣ, AQI 400 ਤੋਂ ਪਾਰ

ਭਾਲ ਕਰਦੀ ਰਹਿ ਗਈ ਪੁਲਿਸ; ਆਸਟ੍ਰੇਲੀਆ ਭੱਜਿਆ ਜਬਰ ਜਨਾਹ ਦਾ ਦੋਸ਼ੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.