ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ। ਜ਼ਿਲ੍ਹੇ ਦੀਆਂ 195 ਸੀਟਾਂ ਲਈ 444 ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਲਈ 1191 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 466 ਸੰਵੇਦਨਸ਼ੀਲ ਅਤੇ 80 ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ 11500 ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹਾ ਪ੍ਰੀਸ਼ਦ ਦੀਆਂ 24 ਸੀਟਾਂ ਵਿੱਚੋਂ 3 ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾ ਮੁਕਾਬਲੇ ਜੇਤੂ ਹੋਏ ਹਨ। ਬਲਾਕ ਸੰਮਤੀ ਦੀਆਂ 195 ਸੀਟਾਂ ਵਿੱਚੋਂ 61 ‘ਤੇ ਆਪ ਅਤੇ ਇੱਕ ‘ਤੇ ਕਾਂਗਰਸ ਦੇ ਉਮੀਦਵਾਰ ਬਿਨਾ ਮੁਕਾਬਲੇ ਜੇਤੂ ਰਹੇ ਹਨ। ਬਾਕੀ 133 ਸੀਟਾਂ ਲਈ 378 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਬਿਨਾਂ ਮਨਜ਼ੂਰੀ ਚੱਲ ਰਿਹਾ ਸੀ ਮੰਦਿਰ ਪ੍ਰੋਜੈਕਟ, ਨਗਰਪਾਲਿਕਾ ਨੇ ਮੰਨਿਆ ਗੈਰਕਾਨੂੰਨੀ ਤੇ ਫਿਰ ਜੋਂ ਹੋਇਆ ਜਾਣੋਂ!
ਭਾਜਪਾ ਨੇ ਚੋਣ ਕਮਿਸ਼ਨ ਕੋਲ ਮੰਗ ਕੀਤੀ ਹੈ ਕਿ ਹਲਕਾ ਅਟਾਰੀ ਦੇ ਘਰਿੰਡਾ, ਡੰਡੇ ਅਤੇ ਵਰਪਾਲ ਪਿੰਡਾਂ ਵਿੱਚ ਚੋਣਾਂ ਰੱਦ ਕੀਤੀਆਂ ਜਾਣ ਕਿਉਂਕਿ ਬੈਲੇਟ ਪੇਪਰ ‘ਤੇ ਭਾਜਪਾ ਉਮੀਦਵਾਰਾਂ ਦੇ ਨਾਮ ਅਤੇ ਨਿਸ਼ਾਨ ਨਹੀਂ ਛਪੇ। ਇਸ ਤੋਂ ਇਲਾਵਾ ਪਿੰਡ ਖਾਸਾ ਵਿੱਚ ਚੋਣ ਰੱਦ ਕਰ ਦਿੱਤੀ ਗਈ ਹੈ ਜਿੱਥੇ ਆਪ ਦੇ ਉਮੀਦਵਾਰ ਨੂੰ ਅਕਾਲੀ ਦਲ ਦਾ ਨਿਸ਼ਾਨ ਮਿਲਣ ਕਾਰਨ ਗਲਤੀ ਸਾਹਮਣੇ ਆਈ।
ਪੰਜਾਬ ਭਰ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾਂ, 154 ਬਲਾਕ ਸਮਿਤੀਆਂ, 357 ਜ਼ਿਲ੍ਹਾ ਪੰਚਾਇਤ ਮੈਂਬਰ ਅਤੇ 2863 ਖੇਤਰੀ ਪੰਚਾਇਤ ਮੈਂਬਰਾਂ ਲਈ ਚੋਣਾਂ ਹੋ ਰਹੀਆਂ ਹਨ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਕੁੱਲ 18718 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 3405 ਸੰਵੇਦਨਸ਼ੀਲ ਅਤੇ 860 ਅਤਿ ਸੰਵੇਦਨਸ਼ੀਲ ਹਨ।
WATCH VIDEO: Parminder Dhindsa ਨੇ ਆਪਣੇ ਜੱਦੀ ਪਿੰਡ ਉੱਭਾਵਾਲ ‘ਚ ਪਾਈ ਆਪਣੀ ਵੋਟ
ਗੁਰਦਸਪੁਰ ਤੋਂ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਆਪ ਦੇ ਜ਼ਿਲ੍ਹਾ ਪ੍ਰਧਾਨ ਜੋਬਨ ਸਿੰਘ ਰੰਧਾਵਾ ਵੋਟਰਾਂ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਜਿਹੜੀਆਂ ਪੰਚਾਇਤਾਂ ਆਪ ਲਈ ਵੱਧ ਵੋਟਾਂ ਕਢਣਗੀਆਂ ਉਹਨਾਂ ਨੂੰ ਵਿਕਾਸ ਲਈ 25 ਲੱਖ ਦੀ ਗਰਾਂਟ ਦਿੱਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।
