Site icon Dainik Savera Punjab

Claude AI ਨੂੰ ਠੱਗ ਕੇ 150GB ਡਾਟਾ ਚੋਰੀ—ਮੈਕਸੀਕੋ ’ਚ ਸਭ ਤੋਂ ਵੱਡਾ AI ਸਾਇਬਰ ਹਮਲਾ?

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): AI ਹੁਣ ਡਿਜ਼ਿਟਲ ਕ੍ਰਾਈਮ ਕਰਨ ਲਈ ਇੱਕ ਵੱਡਾ ਹਥਿਆਰ ਬਣਦਾ ਜਾ ਰਿਹਾ ਹੈ। ਹੈਕਰ AI ਟੂਲਾਂ ਦੀ ਮਦਦ ਨਾਲ ਸਾਇਬਰ ਹਮਲੇ ਹੋਰ ਤੇਜ਼ ਅਤੇ ਖਤਰਨਾਕ ਬਣਾ ਰਹੇ ਹਨ। ਰਿਪੋਰਟਾਂ ਮੁਤਾਬਕ, ਇੱਕ ਹੈਕਰ ਨੇ Anthropic ਦੇ AI ਚੈਟਬਾਟ Claude ਨੂੰ ਠੱਗ ਕੇ ਮੈਕਸੀਕੋ ਦੀਆਂ ਕਈ ਸਰਕਾਰੀ ਏਜੰਸੀਆਂ ਦੇ ਸਿਸਟਮਾਂ ਵਿੱਚ ਘੁਸਪੈਠ ਕੀਤੀ।

ਹੈਕਰ ਨੇ ਲਗਭਗ 195 ਮਿਲੀਅਨ ਟੈਕਸਪੇਅਰ ਰਿਕਾਰਡ, ਵੋਟਰ ਲਿਸਟਾਂ, ਸਿਵਲ ਰਜਿਸਟਰੀ ਫਾਈਲਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਡਾਟਾ ਸਮੇਤ 150GB ਤੋਂ ਵੱਧ ਸੰਵੇਦਨਸ਼ੀਲ ਜਾਣਕਾਰੀ ਚੋਰੀ ਕੀਤੀ।

ਪ੍ਰਚੰਡ ਵਿੱਚ 25 ਮਿੰਟ ਦਾ ਮਿਸ਼ਨ: ਰਾਸ਼ਟਰਪਤੀ ਮੁਰਮੂ ਨੇ ਟੈਂਕ ਟਾਰਗੇਟ ਤੱਕ ਮਾਰਿਆ ਚੱਕਰ

Gambit Security ਦੇ ਮੁਤਾਬਕ, ਹੈਕਰ ਨੇ 20 ਤੋਂ ਵੱਧ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਦਸੰਬਰ ਤੋਂ ਇੱਕ ਮਹੀਨੇ ਤੱਕ ਮੈਕਸੀਕੋ ਦੀਆਂ ਕਈ ਸਰਕਾਰੀ ਏਜੰਸੀਆਂ ’ਤੇ ਹਮਲੇ ਕੀਤੇ। ਪ੍ਰਭਾਵਿਤ ਸਿਸਟਮਾਂ ਵਿੱਚ ਫੈਡਰਲ ਟੈਕਸ ਅਥਾਰਟੀ, ਨੈਸ਼ਨਲ ਇਲੈਕਟੋਰਲ ਇੰਸਟੀਚਿਊਟ ਅਤੇ ਕੁਝ ਰਾਜ ਸਰਕਾਰਾਂ ਸ਼ਾਮਲ ਸਨ।
ਪਰ ਮੈਕਸੀਕੋ ਦੀਆਂ ਏਜੰਸੀਆਂ ਕਹਿੰਦੀਆਂ ਹਨ ਕਿ ਉਹਨਾਂ ਦੇ ਲਾਗਜ਼ ਵਿੱਚ ਕੋਈ ਬ੍ਰੀਚ ਨਹੀਂ ਮਿਲੀ।
ਹੈਕਰ ਨੇ Claude AI ਨੂੰ ਇਹ ਕਹਿ ਕੇ ਠੱਗਿਆ ਕਿ ਉਹ ਟੈਕਸ ਅਥਾਰਟੀ ਲਈ ਪੈਨੇਟ੍ਰੇਸ਼ਨ ਟੈਸਟ ਕਰ ਰਿਹਾ ਹੈ। ਉਸਨੇ AI ਤੋਂ ਕਮਜ਼ੋਰੀਆਂ ਲੱਭਣ, ਐਕਸਪਲੋਇਟ ਸਕ੍ਰਿਪਟ ਬਣਾਉਣ ਅਤੇ ਡਾਟਾ ਚੋਰੀ ਲਈ ਆਟੋਮੇਸ਼ਨ ਬਣਾਉਣ ਦੀ ਮਦਦ ਲਈ। Claude ਨੇ ਇਸਨੂੰ ਬੱਗ ਬਾਊਂਟੀ ਵਰਗਾ ਸਮਝ ਕੇ ਪਹਿਲਾਂ ਸਹੀ ਮੰਨ ਲਿਆ।

Donald Trump ਦੀ ਵੱਡੀ ਚਾਲ ਕੀ $80 ਬਿਲੀਅਨ ਦੀ ਡੀਲ ਟੁੱਟੀ? Paramount ਨੇ Netflix ਤੋਂ ਵੱਡੀ ਚਾਲ ਚੱਲੀ ਜਾਂ ਫਿਰ!

ਜਦੋਂ ਹੈਕਰ ਨੇ Claude ਨੂੰ ਲਾਗਜ਼ ਮਿਟਾਉਣ ਅਤੇ ਕਮਾਂਡ ਹਿਸਟਰੀ ਛੁਪਾਉਣ ਲਈ ਕਿਹਾ, ਤਾਂ AI ਨੇ ਸ਼ੱਕ ਕੀਤਾ। ਪਰ ਹੈਕਰ ਨੇ ਪ੍ਰੋਮਪਟਾਂ ਨੂੰ ਇਸ ਤਰ੍ਹਾਂ ਬਦਲਿਆ ਕਿ Claude ਨੂੰ ਇਹ ਅਧਿਕਾਰਤ ਸੁਰੱਖਿਆ ਟੈਸਟਿੰਗ ਲੱਗੀ, ਅਤੇ ਉਹ ਸੁਰੱਖਿਆ ਰੋਕਾਂ ਤੋਂ ਬਚ ਗਿਆ।

ਰਿਪੋਰਟਾਂ ਮੁਤਾਬਕ, Claude ਨੇ ਹਜ਼ਾਰਾਂ ਡੀਟੇਲਡ ਜਵਾਬ ਦਿੱਤੇ, ਜਿਨ੍ਹਾਂ ਵਿੱਚ ਸਿਸਟਮਾਂ ’ਤੇ ਹਮਲਾ ਕਰਨ ਦੇ ਕਦਮ ਅਤੇ ਲੋੜੀਂਦੇ ਕਰੀਡੈਂਸ਼ਲ ਵੀ ਸ਼ਾਮਲ ਸਨ। ਜਿੱਥੇ Claude ਰੁਕਿਆ, ਉੱਥੇ ਹੈਕਰ ਨੇ ChatGPT ਤੋਂ ਮਦਦ ਲਈ।
OpenAI ਅਤੇ Anthropic ਨੇ ਇਸ ਗਲਤ ਵਰਤੋਂ ਨੂੰ ਪਕੜ ਕੇ ਅਕਾਊਂਟ ਬੈਨ ਕੀਤੇ ਅਤੇ ਮਾਡਲਾਂ ਵਿੱਚ ਹੋਰ ਸੁਰੱਖਿਆ ਜੋੜੀ।

 

claude-ai-150gb-data-breach-mexico

Exit mobile version