Last Updated: November 6, 2026

Dainik Savera Times Logo

ਸੰਸਦ ਮਾਰਚ ਦੌਰਾਨ ਟਕਰਾਅ: CJP ਨੇ ਦਿੱਲੀ ਪੁਲਿਸ ‘ਤੇ ਲਾਏ ਗੰਭੀਰ ਦੋਸ਼, ਪੁਲਿਸ ਨੇ ਟਰੱਕ ‘ਤੇ ਕੀਤਾ ਹਮਲਾ ,ਪ੍ਰਦਰਸ਼ਨਕਾਰੀਆਂ ਨਾਲ ਕੁੱਟਮਾਰ ਦੇ ਦੋਸ਼

21 July 2026 ਅੱਪਡੇਟ ਕੀਤਾ ਗਿਆ

ਸੰਸਦ ਮਾਰਚ ਦੌਰਾਨ ਟਕਰਾਅ: CJP ਨੇ ਦਿੱਲੀ ਪੁਲਿਸ ‘ਤੇ ਲਾਏ ਗੰਭੀਰ ਦੋਸ਼, ਪੁਲਿਸ ਨੇ ਟਰੱਕ ‘ਤੇ ਕੀਤਾ ਹਮਲਾ ,ਪ੍ਰਦਰਸ਼ਨਕਾਰੀਆਂ ਨਾਲ ਕੁੱਟਮਾਰ ਦੇ ਦੋਸ਼

ਨੈਸ਼ਨਲ ਡੈਸਕ: ਦਿੱਲੀ ਦੇ ਜੰਤਰ-ਮੰਤਰ ਤੋਂ ਸੰਸਦ ਵੱਲ ਕੀਤੇ ਗਏ ਮਾਰਚ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ (CJP) ਅਤੇ ਦਿੱਲੀ ਪੁਲਿਸ ਵਿਚਾਲੇ ਦੋਸ਼-ਪ੍ਰਤੀਦੋਸ਼ ਦਾ ਦੌਰ ਤੇਜ਼ ਹੋ ਗਿਆ ਹੈ। CJP ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਬੇਰਹਿਮੀ ਨਾਲ ਕਾਰਵਾਈ ਕੀਤੀ ਅਤੇ ਉਸ ਟਰੱਕ ‘ਤੇ ਹਮਲਾ ਕੀਤਾ ਜਿਸ ਵਿੱਚ CJP ਦੇ ਸੰਸਥਾਪਕ ਅਭੀਜੀਤ ਦੀਪਕੇ, ਸਮਾਜਿਕ ਕਾਰਕੁਨ ਗੀਤਾਂਜਲੀ, ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਅਦਾਕਾਰ ਪ੍ਰਕਾਸ਼ ਰਾਜ ਸਵਾਰ ਸਨ।

ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ਵਿੱਚ ਕਿਹਾ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਧੱਕਾ-ਮੁੱਕੀ ਕੀਤੀ, ਇੱਕ ਵਲੰਟੀਅਰ ਨੂੰ ਘਸੀਟਿਆ ਅਤੇ ਕਈ ਲੋਕਾਂ ਨਾਲ ਕੁੱਟਮਾਰ ਕੀਤੀ। CJP ਦੇ ਬੁਲਾਰੇ ਆਸ਼ੂਤੋਸ਼ ਰੰਕਾ ਨੇ ਦੋਸ਼ ਲਗਾਇਆ ਕਿ ਗੀਤਾਂਜਲੀ ਨੂੰ ਟਰੱਕ ਤੋਂ ਬਾਹਰ ਕੱਢਣ ਲਈ ਉਨ੍ਹਾਂ ਦੇ ਵਾਲ ਖਿੱਚੇ ਗਏ ਅਤੇ ਕਈ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ, ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।

ਨੀਟ ਵਿਵਾਦ ‘ਤੇ ਪ੍ਰਿਯੰਕਾ ਗਾਂਧੀ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ, ‘ਨੌਜਵਾਨਾਂ ਦੀ ਆਵਾਜ਼ ਦਬਾਉਣ ਨਾਲ ਸੱਚ ਨਹੀਂ ਬਦਲੇਗਾ’

ਦੂਜੇ ਪਾਸੇ, ਦਿੱਲੀ ਪੁਲਿਸ ਨੇ CJP ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲਾਈ ਜਾ ਰਹੀ ਜਾਣਕਾਰੀ ਤੱਥਾਂ ਤੋਂ ਪਰੇ ਅਤੇ ਗੁੰਮਰਾਹਕੁੰਨ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨਾਲ ਦੱਸੇ ਗਏ ਤਰੀਕੇ ਨਾਲ ਹਿੰਸਾ ਨਹੀਂ ਕੀਤੀ ਗਈ ਅਤੇ ਜਾਂਚ ਤੱਥਾਂ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।

ਇਸ ਵਿਵਾਦ ਦੇ ਦਰਮਿਆਨ CJP ਦੇ ਪ੍ਰਤੀਨਿਧੀਆਂ ਨੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਵੀ ਕੀਤੀ। ਹਾਲਾਂਕਿ, ਪਾਰਟੀ ਦਾ ਦਾਅਵਾ ਹੈ ਕਿ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਠੋਸ ਭਰੋਸਾ ਨਹੀਂ ਮਿਲਿਆ, ਜਿਸ ਕਾਰਨ ਆੰਦੋਲਨ ਜਾਰੀ ਰਹੇਗਾ।

ਅੱਜ ਹੀ ਬਣਾਓ ਝਟਪਟ ਮੂੰਗ ਦਾਲ ਬਰਫ਼ੀ, ਨਾ ਦਾਲ ਭਿਓਣ ਦੀ ਟੈਸ਼ਨ ਤੇ ਨਾ ਹੀ ਚਾਸ਼ਨੀ ਦਾ ਝੰਝਟ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.