ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਜ਼ਿਲ੍ਹਾ ਡਰੱਗ ਇੰਸਪੈਕਟਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਦਵਾਈਆਂ ਦੀ ਵਿਕਰੀ ਨਾਲ ਜੁੜੇ ਨਿਯਮਾਂ, ਖ਼ਾਸ ਕਰਕੇ ਐੱਮਟੀਪੀ ਕਿੱਟਾਂ ਅਤੇ ਨਸ਼ੇ ਲਈ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਮੀਟਿੰਗ ਦੌਰਾਨ ਡਾ. ਸੁਸ਼ਮਾ ਠੱਕਰ (ਸਹਾਇਕ ਸਿਵਲ ਸਰਜਨ), ਡਾ. ਮੀਨਾਕਸ਼ੀ ਢੀਂਗਰਾ (ਜ਼ਿਲ੍ਹਾ ਟੀਕਾਕਰਨ ਅਫ਼ਸਰ), ਸੋਨੀਆ ਗੁਪਤਾ (ਡਰੱਗ ਇੰਸਪੈਕਟਰ), ਸੁਬੋਧ ਕੱਕੜ (ਕੈਮਿਸਟ ਐਸੋਸੀਏਸ਼ਨ ਪ੍ਰਧਾਨ), ਅੰਕੁਸ਼ ਭੰਡਾਰੀ (ਡਿਪਟੀ ਮਾਸ ਮੀਡੀਆ ਅਫ਼ਸਰ), ਵਿਕਾਸ ਕਾਲੜਾ (ਪੀਏ) ਸਮੇਤ ਕੈਮਿਸਟ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਹਾਜ਼ਰ ਸਨ।
READ ALSO : ਮਾਘ ਮੇਲਾ 2026: ਮੌਨੀ ਅਮਾਵਸਿਆ ‘ਤੇ 3.5 ਕਰੋੜ ਸ਼ਰਧਾਲੂ ਲਗਾਉਣਗੇ ਪਵਿੱਤਰ ਡੁਬਕੀ, ਜਾਣੋ ਮਹੱਤਵ
ਡਾ. ਰਾਜੀਵ ਪਰਾਸ਼ਰ ਨੇ ਕੈਮਿਸਟਾਂ ਨੂੰ ਸਪਸ਼ਟ ਹਦਾਇਤਾਂ ਦਿੰਦਿਆਂ ਕਿਹਾ ਕਿ ਕੋਈ ਵੀ ਕੈਮਿਸਟ ਐੱਮਟੀਪੀ ਕਿੱਟਾਂ ਜਾਂ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ ਕਰਦਾ ਨਾ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਬਿਨਾਂ ਬਿੱਲ ਅਤੇ ਡਾਕਟਰ ਦੀ ਪਰਚੀ ਤੋਂ ਇਨ੍ਹਾਂ ਦਵਾਈਆਂ ਦੀ ਵਿਕਰੀ ਗੈਰਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਗਿਆ ਹੈ ਅਤੇ ਇਸ ਸਬੰਧੀ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇ। ਜੇਕਰ ਕਿਸੇ ਵੱਲੋਂ ਗਲਤ ਜਾਂ ਨਿਯਮਾਂ ਦੇ ਉਲਟ ਦਵਾਈਆਂ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉਸਦੀ ਤੁਰੰਤ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ।
ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਡਾਕਟਰ ਵੱਲੋਂ ਜਿੰਨੇ ਦਿਨਾਂ ਦੀ ਦਵਾਈ ਪਰਚੀ ‘ਤੇ ਲਿਖੀ ਜਾਂਦੀ ਹੈ, ਮਰੀਜ਼ ਨੂੰ ਉਨ੍ਹਾਂ ਹੀ ਦਿਨਾਂ ਦੀ ਦਵਾਈ ਦਿੱਤੀ ਜਾਵੇ ਅਤੇ ਪਰਚੀ ‘ਤੇ ਦਿੱਤੀਆਂ ਦਵਾਈਆਂ ਦਾ ਪੂਰਾ ਵੇਰਵਾ ਦਰਜ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਦਵਾਈਆਂ ਦੀ ਖਰੀਦ ਅਤੇ ਵਿਕਰੀ ਡਰੱਗ ਐਂਡ ਕਾਸਮੈਟਿਕ ਐਕਟ ਦੇ ਨਿਯਮਾਂ ਅਧੀਨ ਹੀ ਕੀਤੀ ਜਾਵੇ ਅਤੇ ਨਸ਼ੀਲੀ ਦਵਾਈਆਂ ਨਾਲ ਸੰਬੰਧਿਤ ਪੂਰਾ ਰਿਕਾਰਡ ਨਿਯਮਾਂ ਅਨੁਸਾਰ ਸੰਭਾਲਿਆ ਜਾਵੇ।
ਡਾ. ਰਾਜੀਵ ਪਰਾਸ਼ਰ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਸਰਕਾਰ ਦੀ ਨਸ਼ਾ-ਮੁਕਤ ਪੰਜਾਬ ਮੁਹਿੰਮ ਵਿੱਚ ਆਪਣਾ ਯੋਗਦਾਨ ਦੇਣ ਦੀ ਗੱਲ ਕਹੀ।
ਚੰਡੀਗੜ੍ਹ PGI ਨੇ ਰਚਿਆ ਇਤਿਹਾਸ: 2 ਸਾਲ ਦੇ ਬੱਚੇ ਤੋਂ ਨੱਕ ਰਾਹੀਂ ਕੱਢਿਆ ਦੁਨੀਆ ਦਾ ਸਭ ਤੋਂ ਵੱਡਾ ਬ੍ਰੇਨ ਟਿਊਮਰ
