Last Updated: November 25, 2026

Dainik Savera Times Logo

ਮਸ਼ਹੂਰ ਗਾਇਕ ਨੇ ਫੈਨ ਨਾਲ ਕੀਤੀ ਬਦਸਲੂਕੀ – ਵਾਲ ਖਿੱਚੇ ਤੇ ਧੱਕਾ ਮਾਰ ਕੇ ਸੁੱਟਿਆ

1 January 2026 ਅੱਪਡੇਟ ਕੀਤਾ ਗਿਆ

ਮਸ਼ਹੂਰ ਗਾਇਕ ਨੇ ਫੈਨ ਨਾਲ ਕੀਤੀ ਬਦਸਲੂਕੀ – ਵਾਲ ਖਿੱਚੇ ਤੇ ਧੱਕਾ ਮਾਰ ਕੇ ਸੁੱਟਿਆ

ਅੰਤਰਰਾਸ਼ਟਰੀ ਡੈਸਕ: ਚੀਨ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਲਿੰਗ ਚਾਓ ਜੋ ਆਪਣੇ ਫੈਨਜ਼ ਵਿਚ “ਦੀਦੀ” ਦੇ ਨਾਮ ਨਾਲ ਜਾਣੇ ਜਾਂਦੇ ਹਨ ਇਸ ਵੇਲੇ ਗੰਭੀਰ ਵਿਵਾਦਾਂ ਵਿੱਚ ਘਿਰੇ ਹੋਏ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਕੁਝ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿੱਚ ਉਹ ਏਅਰਪੋਰਟ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਹੱਥਾਪਾਈ ਅਤੇ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ। ਇੱਕ ਵੀਡੀਓ ਵਿੱਚ ਉਹ ਫੋਟੋ ਖਿੱਚਣ ਵਾਲੇ ਵਿਅਕਤੀ ਨੂੰ ਧੱਕਾ ਦੇ ਕੇ ਸੁੱਟਦੇ ਦਿਖੇ ਜਦਕਿ ਦੂਜੇ ਵੀਡੀਓ ਵਿੱਚ ਉਹ ਇੱਕ ਮਹਿਲਾ ਫੈਨ ਦੇ ਵਾਲ ਖਿੱਚਦੇ ਅਤੇ ਕੋਹਣੀ ਮਾਰਦੇ ਨਜ਼ਰ ਆਏ।

ਡੈਨਮਾਰਕ ਨੇ 400 ਸਾਲ ਪੁਰਾਣੀ ਚਿੱਠੀ ਸੇਵਾ ਨੂੰ ਕਿਹਾ ਅਲਵਿਦਾ – ਹੁਣ ਸਿਰਫ਼ ਪਾਰਸਲ ਹੀ ਪਹੁੰਚਣਗੇ

ਇਹ ਵੀਡੀਓ ਸਾਹਮਣੇ ਆਉਂਦੇ ਹੀ ਲੋਕ ਹੈਰਾਨ ਰਹਿ ਗਏ ਅਤੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ “ਏਅਰਪੋਰਟ ‘ਤੇ ਲਿੰਗ ਚਾਓ ਨੇ ਫੈਨਜ਼ ਨੂੰ ਪੀਟਿਆ” ਵਰਗੇ ਹੈਸ਼ਟੈਗ ਟ੍ਰੈਂਡ ਕਰਨ ਲੱਗੇ। ਵਧਦੇ ਵਿਵਾਦ ਨੂੰ ਦੇਖਦੇ ਹੋਏ ਉਨ੍ਹਾਂ ਦੀ ਮੈਨੇਜਮੈਂਟ ਕੰਪਨੀ ਨੂੰ ਤੁਰੰਤ ਸਪਸ਼ਟੀਕਰਨ ਦੇਣਾ ਪਿਆ।

ਇੱਕ ਹੋਰ ਵੀਡੀਓ ਵਿੱਚ ਲਿੰਗ ਚਾਓ ਭੀੜ ਵਿੱਚ ਘਿਰੇ ਹੋਏ ਦਿਖੇ ਜਿੱਥੇ ਉਹ ਗੁੱਸੇ ਵਿੱਚ ਇੱਕ ਵਿਅਕਤੀ ਦਾ ਫੋਨ ਛੀਣਦੇ ਹਨ ਅਤੇ ਉਸਦੀ ਹੁਡੀ ਖਿੱਚਦੇ ਹਨ ਜਿਸ ਕਾਰਨ ਉਹ ਵਿਅਕਤੀ ਜ਼ਮੀਨ ‘ਤੇ ਡਿੱਗ ਪਿਆ। ਉਸ ਤੋਂ ਬਾਅਦ ਸਟਾਫ਼ ਨੇ ਵਿਚਕਾਰ ਆ ਕੇ ਗਾਇਕ ਨੂੰ ਉਥੋਂ ਹਟਾਇਆ।

ਪਾਰਕਿੰਗ ਏਰੀਆ ਵਿੱਚ ਬਣੇ ਹੋਰ ਵੀਡੀਓ ਵਿੱਚ ਲਿੰਗ ਚਾਓ ਕਾਰ ਤੋਂ ਬਾਹਰ ਨਿਕਲਦੇ ਹਨ ਅਤੇ ਇੱਕ ਮਹਿਲਾ ਦਾ ਫੋਨ ਛੀਣ ਕੇ ਦੂਰ ਸੁੱਟ ਦਿੰਦੇ ਹਨ। ਇਸ ਦੌਰਾਨ ਉਹ ਉਸਦੇ ਵਾਲ ਵੀ ਖਿੱਚਦੇ ਹਨ। ਇਹ ਦ੍ਰਿਸ਼ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ‘ਤੇ ਸ਼ਾਰੀਰੀਕ ਹਿੰਸਾ ਅਤੇ ਗਲਤ ਵਰਤਾਅ ਦੇ ਗੰਭੀਰ ਦੋਸ਼ ਲੱਗੇ।

WATCH VIDEO: ਦੇਖੋ Amritsar ‘ਚ ਲੋਕਾਂ ਨੇ 2026 ਦਾ ਕਿਵੇਂ ਕੀਤਾ ਸਵਾਗਤ, ਸੜਕਾਂ ‘ਤੇ ਲੱਗੀਆਂ ਰੌਣਕਾਂ

ਮੈਨੇਜਮੈਂਟ ਕੰਪਨੀ ਨੇ ਬਚਾਅ ਕਰਦੇ ਹੋਏ ਕਿਹਾ ਕਿ ਜਿਸ ਮਹਿਲਾ ਨਾਲ ਇਹ ਘਟਨਾ ਹੋਈ ਉਹ ਇੱਕ “ਸਿਸੇਂਗ” ਸੀ ਜੋ ਚੀਨ ਵਿੱਚ ਉਹਨਾਂ ਫੈਨਜ਼ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਜੋ ਸਿਤਾਰਿਆਂ ਦੀ ਨਿੱਜਤਾ ਦਾ ਉਲੰਘਣ ਕਰਦੇ ਹਨ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹਨ। ਕੰਪਨੀ ਨੇ ਦਾਅਵਾ ਕੀਤਾ ਕਿ ਲਿੰਗ ਚਾਓ ਨੇ ਸਿਰਫ਼ ਫੋਨ ਛੀਣਾ ਸੀ ਜਿਸ ਨਾਲ ਸਕ੍ਰੀਨ ਟੁੱਟੀ ਪਰ ਕਿਸੇ ਨੂੰ ਚੋਟ ਨਹੀਂ ਪਹੁੰਚੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਦੋਵੇਂ ਪੱਖਾਂ ਵਿਚਕਾਰ ਸਲਾਹ ਹੋ ਗਈ ਹੈ ਅਤੇ ਟੁੱਟੇ ਫੋਨ ਤੇ ਸਮਝੌਤਾ ਹੋ ਗਿਆ ਹੈ।

ਲਿੰਗ ਚਾਓ 24 ਸਾਲ ਦੇ ਹਨ ਅਤੇ 2018 ਵਿੱਚ ਪ੍ਰਸਿੱਧ ਸਰਵਾਈਵਲ ਸ਼ੋ “ਆਇਡਲ ਪ੍ਰੋਡਿਊਸਰ” ਰਾਹੀਂ ਪ੍ਰਸਿੱਧੀ ਹਾਸਲ ਕੀਤੀ ਸੀ। ਹਾਲਾਂਕਿ ਉਹ ਫਾਈਨਲ ਲਾਈਨਅਪ ਵਿੱਚ ਨਹੀਂ ਆ ਸਕੇ ਪਰ ਬਾਅਦ ਵਿੱਚ ਉਹ ਸੀ-ਪੌਪ ਬੌਇ ਗਰੁੱਪ “ਓਨਰ” ਦੇ ਮੈਂਬਰ ਵਜੋਂ ਡੈਬਿਊ ਕਰਦੇ ਹੋਏ ਵੱਡੀ ਫੈਨ ਫਾਲੋਇੰਗ ਬਣਾਉਣ ਵਿੱਚ ਸਫਲ ਰਹੇ।

ਭਾਵੇਂ ਏਜੰਸੀ ਨੇ ਇਸਨੂੰ ਸਟਾਕਰਜ਼ ਦਾ ਮਾਮਲਾ ਦੱਸਿਆ ਹੈ ਪਰ ਸੋਸ਼ਲ ਮੀਡੀਆ ‘ਤੇ ਇਹ ਚਰਚਾ ਜਾਰੀ ਹੈ ਕਿ ਕੀ ਕਿਸੇ ਸਿਤਾਰੇ ਨੂੰ ਜਨਤਕ ਥਾਂ ‘ਤੇ ਇਸ ਤਰ੍ਹਾਂ ਦਾ ਹਿੰਸਕ ਵਰਤਾਅ ਕਰਨਾ ਠੀਕ ਹੈ।

chinese-singer-actor-ling-chao

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.