Last Updated: November 27, 2026

Dainik Savera Times Logo

ਚੰਡੀਗੜ੍ਹ ਗੁਰਦੁਆਰੇ ਦੀ ਵਾਇਰਲ ਵੀਡੀਓ ਨੇ ਛੇੜਿਆ ਵਿਵਾਦ: ਨਿਹੰਗਾਂ ਦੀ ਕੇਟਰਿੰਗ ਸਟਾਫ ਨਾਲ ਹੱਥੋਪਾਈ

17 February 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ਗੁਰਦੁਆਰੇ ਦੀ ਵਾਇਰਲ ਵੀਡੀਓ ਨੇ ਛੇੜਿਆ ਵਿਵਾਦ: ਨਿਹੰਗਾਂ ਦੀ ਕੇਟਰਿੰਗ ਸਟਾਫ ਨਾਲ ਹੱਥੋਪਾਈ

ਚੰਡੀਗੜ੍ਹ ਦੇ ਸੈਕਟਰ 35 ਸਥਿਤ ਇੱਕ ਗੁਰਦੁਆਰਾ ਸਾਹਿਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਤੇਜ਼ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 31 ਜਨਵਰੀ ਦੀ ਹੈ ਅਤੇ ਹੁਣ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ।ਵੀਡੀਓ ਵਿੱਚ ਕੁਝ ਨਿਹੰਗ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਥੇ ਚੱਲ ਰਹੇ ਇੱਕ ਪ੍ਰੋਗਰਾਮ ਦੌਰਾਨ ਕੈਟਰਿੰਗ ਸਟਾਫ ਨਾਲ ਪੁੱਛਗਿੱਛ ਕਰਦੇ ਅਤੇ ਉਨ੍ਹਾਂ ਨਾਲ ਹੱਥਾਪਾਈ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਅਤੇ ਦ੍ਰਿਸ਼ਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਨਿਹੰਗਾਂ ਨੇ ਵੈਟਰਾਂ ‘ਤੇ ਗੁਰਦੁਆਰੇ ਵਿੱਚ ਬੀੜੀ ਅਤੇ ਤੰਬਾਕੂ ਪੀਣ ਦੇ ਦੋਸ਼ ਲਗਾਏ। ਇਸ ਮਾਮਲੇ ਦੌਰਾਨ ਉਥੇ ਮੌਜੂਦ ਪ੍ਰਬੰਧਕਾਂ ਨਾਲ ਵੀ ਤਕਰਾਰ ਹੋਈ।

READ ALSO : Valentine’s Week 2026 : sexual wellness products ਦੀ ਵਿਕਰੀ ‘ਚ ਤਿੰਨ ਗੁਣਾ ਵਾਧਾ

Viral video of Chandigarh Gurdwara sparks controversy: Nihangs scuffle with catering staff

ਸੈਕਟਰ 35 ਦੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ 25 ਸਾਲਾਂ ਤੋਂ ਸੇਵਾ ਕਰ ਰਹੀ ਪ੍ਰਬੰਧਕ Sandeep Kaur ਨੇ ਦੱਸਿਆ ਕਿ 31 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ। ਉਸੇ ਦੌਰਾਨ ਕੁਝ ਨਿਹੰਗ ਅਚਾਨਕ ਉਥੇ ਪਹੁੰਚੇ ਅਤੇ ਕੈਟਰਿੰਗ ਸਟਾਫ ਨਾਲ ਪੁੱਛਗਿੱਛ ਕਰਦੇ ਹੋਏ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪ੍ਰਬੰਧਕਾ ਦੇ ਅਨੁਸਾਰ, ਜਦੋਂ ਉਹ ਮੌਕੇ ‘ਤੇ ਪਹੁੰਚੀਆਂ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਗਈ।

ਸੰਦੀਪ ਕੌਰ ਨੇ ਦੱਸਿਆ ਕਿ ਵਾਇਰਲ ਕੀਤੀ ਗਈ ਵੀਡੀਓ ਪੂਰੀ ਨਹੀਂ ਹੈ, ਸਿਰਫ਼ ਉਹ ਹਿੱਸੇ ਸਾਂਝੇ ਕੀਤੇ ਗਏ ਹਨ ਜਿੱਥੇ ਬਹਿਸ ਅਤੇ ਧੱਕਾ-ਮੁੱਕੀ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਗੁੰਡਾਗਰਦੀ ਬੇਖੌਫ਼ ਤਰੀਕੇ ਨਾਲ ਕੀਤੀ ਗਈ। ਇਸ ਮਾਮਲੇ ਸਬੰਧੀ ਪ੍ਰਬੰਧਕਾਂ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਕੀਤੀ ਗਈ ਹੈ, ਪਰ ਉਨ੍ਹਾਂ ਦੇ ਅਨੁਸਾਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ।ਮਾਮਲੇ ਨੇ ਸ਼ਹਿਰ ਵਿੱਚ ਚਰਚਾ ਤੇਜ਼ ਕਰ ਦਿੱਤੀ ਹੈ ਅਤੇ ਲੋਕਾਂ ਵੱਲੋਂ ਨਿਹੰਗਾਂ ਦੀ ਕਾਰਵਾਈ ਅਤੇ ਪ੍ਰਬੰਧਕਾਂ ਦੀ ਸੁਰੱਖਿਆ ਬਾਰੇ ਸਵਾਲ ਉਠਾਏ ਜਾ ਰਹੇ ਹਨ।

Ludhiana ਕਿਲਾ ਰਾਏਪੁਰ ਖੇਡਾਂ ਦੀ ਅੱਜ ਸ਼ੁਰੂਆਤ, ਤਿਆਰੀਆਂ ਹੋਈਆਂ ਪੂਰੀਆਂ ਮੁਕੱਮਲ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.