Central Board of Secondary Education ਨੇ 12ਵੀਂ ਜਮਾਤ ਦੇ ਨਤੀਜੇ 2026 ਜਾਰੀ ਕਰ ਦਿੱਤੇ ਹਨ, ਜਿਸ ਵਿੱਚ ਕੁੱਲ ਪਾਸ ਪ੍ਰਤੀਸ਼ਤਤਾ 85.20% ਰਹੀ। ਨਤੀਜਿਆਂ ਵਿੱਚ ਜਿੱਥੇ ਦੱਖਣੀ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉੱਥੇ ਕੁਝ ਉੱਤਰੀ ਅਤੇ ਮੱਧ ਖੇਤਰਾਂ ਦਾ ਪ੍ਰਦਰਸ਼ਨ ਕਾਫੀ ਕਮਜ਼ੋਰ ਰਿਹਾ।
ਸਭ ਤੋਂ ਵਧੀਆ ਪ੍ਰਦਰਸ਼ਨ ਵਾਲਾ ਖੇਤਰ
ਤ੍ਰਿਵੇਂਦਰਮ: 95.62% (ਸਭ ਤੋਂ ਟਾਪ)
ਚੇਨਈ: 93.84%
ਬੰਗਲੁਰੂ: 93.19%
ਦੱਖਣੀ ਖੇਤਰ ਇੱਕ ਵਾਰ ਫਿਰ ਸਿਖਰ ‘ਤੇ ਰਹੇ ਅਤੇ ਸਕੂਲ ਸਿੱਖਿਆ ਦੇ ਮਿਆਰ ਵਿੱਚ ਅੱਗੇ ਨਜ਼ਰ ਆਏ।
ਸਭ ਤੋਂ ਮਾੜਾ ਪ੍ਰਦਰਸ਼ਨ ਕਰਨ ਵਾਲੇ ਖੇਤਰ
ਇਸ ਸਾਲ ਸਭ ਤੋਂ ਘੱਟ ਨਤੀਜੇ ਵਾਲੇ ਖੇਤਰ ਇਹ ਰਹੇ:
ਪ੍ਰਯਾਗਰਾਜ: 72.43% (ਸਭ ਤੋਂ ਹੇਠਾਂ)
ਪਟਨਾ: 74.45%
ਨੋਇਡਾ: 79.02%
ਭੋਪਾਲ: 79.43%
ਇਨ੍ਹਾਂ ਖੇਤਰਾਂ ਵਿੱਚ ਪਾਸ ਪ੍ਰਤੀਸ਼ਤਤਾ ਰਾਸ਼ਟਰੀ ਔਸਤ (85.20%) ਤੋਂ ਕਾਫੀ ਘੱਟ ਰਹੀ, ਜਿਸ ਨਾਲ ਸਿੱਖਿਆ ਗੁਣਵੱਤਾ ‘ਤੇ ਸਵਾਲ ਉਠੇ ਹਨ।
ਕਿੰਨੇ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲਿਆ?
ਇਸ ਸਾਲ ਲਗਭਗ 1,63,800 ਵਿਦਿਆਰਥੀਆਂ (9.26%) ਨੂੰ ਕੰਪਾਰਟਮੈਂਟ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸਦਾ ਅਰਥ ਹੈ ਕਿ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ।
ਟਾਪਰ ਕੌਣ ਰਹੇ?
ਰਿਪੋਰਟਾਂ ਮੁਤਾਬਕ ਕੇਂਦਰੀ ਵਿਦਿਆਲਿਆ (KVs) ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ: 98.55%
ਜਵਾਹਰ ਨਵੋਦਿਆ ਵਿਦਿਆਲਿਆ (JNVs): 98.47% ਇਹ ਦੋਵੇਂ ਸਕੂਲ ਨੈੱਟਵਰਕ ਸਾਰੇ ਬੋਰਡਾਂ ਵਿੱਚ ਸਿਖਰ ‘ਤੇ ਰਹੇ।
ਕੁੱਲ ਵਿਸ਼ਲੇਸ਼ਣ
ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ
ਕੁੱਲ ਨਤੀਜਾ ਪਿਛਲੇ ਸਾਲ ਨਾਲੋਂ ਕੁਝ ਘੱਟ ਰਿਹਾ
ਦੱਖਣੀ ਭਾਰਤ ਨੇ ਲਗਾਤਾਰ ਦਬਦਬਾ ਬਣਾਈ ਰੱਖਿਆ
ਉੱਤਰ ਪ੍ਰਦੇਸ਼ ਅਤੇ ਬਿਹਾਰ ਖੇਤਰਾਂ ਵਿੱਚ ਪ੍ਰਦਰਸ਼ਨ ਕਮਜ਼ੋਰ ਰਿਹਾ