Last Updated: November 7, 2026

Dainik Savera Times Logo

CBSE 10th Result 2026 : 10ਵੀਂ ਜਮਾਤ ’ਚ ਸੰਗਰੂਰ ਦੀ ਧੀ ਕਸ਼ਿਸ਼ ਅਗਰਵਾਲ ਨੇ ਕੀਤਾ ਟਾਪ, ਹਾਸਿਲ ਕੀਤੇ 99.8% ਅੰਕ

18 April 2026 ਅੱਪਡੇਟ ਕੀਤਾ ਗਿਆ

CBSE 10th Result 2026 : 10ਵੀਂ ਜਮਾਤ ’ਚ ਸੰਗਰੂਰ ਦੀ ਧੀ ਕਸ਼ਿਸ਼ ਅਗਰਵਾਲ ਨੇ ਕੀਤਾ ਟਾਪ, ਹਾਸਿਲ ਕੀਤੇ 99.8% ਅੰਕ

CBSE 10th Result 2026 : ਸੰਗਰੂਰ ਸ਼ਹਿਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੰਗਰੂਰ ਦੀ ਹੋਣਹਾਰ ਧੀ ਕਸ਼ਿਸ਼ ਅਗਰਵਾਲ ਨੇ ਸੀਬੀਐਸਈ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ 99.8 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਕਾਮਯਾਬੀ ਨਾਲ ਪਰਿਵਾਰ ਅਤੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਰਿਸ਼ਤੇਦਾਰਾਂ ਸਮੇਤ ਆਲੇ-ਦੁਆਲੇ ਦੇ ਲੋਕ ਵੀ ਮਠਿਆਈਆਂ ਵੰਡ ਕੇ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਹਨ।

ਕਸ਼ਿਸ਼ ਅਗਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਸਨੇ ਆਪਣਾ ਨਤੀਜਾ ਵੇਖਿਆ ਤਾਂ ਪਹਿਲਾਂ ਉਸਨੂੰ ਵਿਸ਼ਵਾਸ ਹੀ ਨਹੀਂ ਹੋਇਆ। ਉਸਨੇ ਕਈ ਵਾਰ ਰੋਲ ਨੰਬਰ ਅਤੇ ਹੋਰ ਵੇਰਵੇ ਚੈਕ ਕੀਤੇ। ਜਦੋਂ ਯਕੀਨ ਹੋਇਆ ਤਾਂ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਕੁਝ ਹੀ ਸਮੇਂ ਵਿੱਚ ਉਸਨੂੰ ਸੈਂਕੜਿਆਂ ਫੋਨ ਵਧਾਈਆਂ ਦੇ ਆਉਣ ਲੱਗ ਪਏ। ਕਸ਼ਿਸ਼ ਨੇ ਸਫਲਤਾ ਦਾ ਸਿਹਰਾ ਮਾਪਿਆਂ ਤੇ ਅਧਿਆਪਕਾਂ ਨੂੰ ਦਿੱਤਾ। ਉਸਨੇ ਦੱਸਿਆ ਕਿ ਉਹ ਅੱਗੇ ਚੱਲ ਕੇ ਬੈਂਗਲੋਰ ਦੇ ਰਿਸਰਚ ਸੈਂਟਰ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਹੈ ਤੇ ਦੇਸ਼ ਲਈ ਕੁਝ ਵੱਡਾ ਕਰਨਾ ਚਾਹੁੰਦੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.