ਭਾਰਤ ਦੇ ਘਰੇਲੂ ਡਿਜੀਟਲ ਭੁਗਤਾਨ ਪਲੇਟਫਾਰਮ BHIM UPI ਨੇ ਸੋਮਵਾਰ ਨੂੰ ਇੱਕ ਨਵਾਂ ਅਭਿਆਨ ਸ਼ੁਰੂ ਕੀਤਾ ਹੈ, ਜਿਸ ਦਾ ਨਾਮ “ਗਰਵ ਸੇ ਸਵਦੇਸ਼ੀ” ਹੈ। ਇਸ ਅਭਿਆਨ ਤਹਿਤ ਨਵੇਂ ਯੂਜ਼ਰਜ਼ ਨੂੰ ਡਿਜੀਟਲ ਭੁਗਤਾਨ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਦੇ ਤਹਿਤ, ਜੋ ਵੀ ਨਵਾਂ ਯੂਜ਼ਰ BHIM ਐਪ ਰਾਹੀਂ ₹20 ਜਾਂ ਉਸ ਤੋਂ ਵੱਧ ਦਾ ਲੈਣ-ਦੇਣ ਕਰੇਗਾ, ਉਸਨੂੰ ₹20 ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਹ ਪੇਸ਼ਕਸ਼ BHIM ਦੀ 10ਵੀਂ ਵਰ੍ਹੇਗੰਢ ਦੇ ਮੌਕੇ ’ਤੇ ਲਾਂਚ ਕੀਤੀ ਗਈ ਹੈ, ਜੋ ਇਸ ਮਹੀਨੇ ਦੇ ਅੰਤ ’ਚ ਮਨਾਈ ਜਾ ਰਹੀ ਹੈ।
ਇਕ ਮਹੀਨੇ ’ਚ ਕਿੰਨਾ ਕੈਸ਼ਬੈਕ ਮਿਲ ਸਕਦਾ ਹੈ?
BHIM ਨੂੰ ਵਿਕਸਤ ਕਰਨ ਵਾਲੀ NPCI BHIM Services Limited (NBSL) ਮੁਤਾਬਕ, ਜੇ ਨਵੇਂ ਯੂਜ਼ਰ ਭੀਮ ਐਪ ਨੂੰ ਆਪਣੀ ਰੋਜ਼ਾਨਾ ਦੀਆਂ ਲੋੜਾਂ
ਕਰਿਆਨੇ ਦੀ ਖਰੀਦ
ਬੱਸ ਜਾਂ ਮੈਟਰੋ ਟਿਕਟ
ਮੋਬਾਈਲ ਰੀਚਾਰਜ
ਬਿਜਲੀ ਅਤੇ ਗੈਸ ਬਿੱਲ
ਪੈਟਰੋਲ ਭੁਗਤਾਨ
ਵਗੈਰਾ ਲਈ ਵਰਤਦੇ ਹਨ, ਤਾਂ ਉਹ ਇਕ ਮਹੀਨੇ ਵਿੱਚ ₹300 ਤੱਕ ਦਾ ਕੈਸ਼ਬੈਕ ਹਾਸਲ ਕਰ ਸਕਦੇ ਹਨ।
ਇਸ ਅਭਿਆਨ ਦਾ ਮੁੱਖ ਟੀਚਾ ਪਹਿਲੀ ਵਾਰ ਡਿਜੀਟਲ ਭੁਗਤਾਨ ਕਰਨ ਵਾਲੇ ਯੂਜ਼ਰਜ਼ ਦੀਆਂ ਰੁਕਾਵਟਾਂ ਦੂਰ ਕਰਨਾ ਅਤੇ ਦੇਸ਼ ਭਰ ਵਿੱਚ ਡਿਜੀਟਲ ਭੁਗਤਾਨਾਂ ਦੀ ਸਵੀਕਾਰਤਾ ਨੂੰ ਹੋਰ ਮਜ਼ਬੂਤ ਕਰਨਾ ਹੈ।
READ ALSO : OMG ! ਹਰਿਆਣਾ ਤੋਂ ਬਾਅਦ ਹੁਣ ਹਿਮਾਚਲ ਦੇ ਉਪ ਮੁੱਖ ਮੰਤਰੀ ਨੇ ਚੰਡੀਗੜ੍ਹ ’ਤੇ ਜਤਾਇਆ ਦਾਅਵਾ
BHIM ਐਪ ਕਿੰਨੀਆਂ ਭਾਸ਼ਾਵਾਂ ਨੂੰ ਕਰਦਾ ਹੈ ਸਪੋਰਟ?
ਇਸ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਗਿਆ ਨਵਾਂ BHIM ਐਪ 15 ਤੋਂ ਵੱਧ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਹ ਐਪ ਐਡ-ਫ੍ਰੀ ਇੰਟਰਫੇਸ ਨਾਲ ਆਉਂਦਾ ਹੈ ਅਤੇ ਘੱਟ ਇੰਟਰਨੈੱਟ ਕਨੈਕਟੀਵਿਟੀ ਵਾਲੇ ਖੇਤਰਾਂ ਲਈ ਵੀ ਬਹੁਤ ਉਚਿਤ ਹੈ।
ਨਵੇਂ ਫੀਚਰਾਂ ਵਿੱਚ ਸ਼ਾਮਲ ਹਨ:
ਸਪਲਿਟ ਐਕਸਪੈਂਸ
ਫੈਮਿਲੀ ਮੋਡ
ਸਪੈਂਡ ਐਨਾਲਿਟਿਕਸ
ਐਕਸ਼ਨ ਨੀਡਡ
UPI ਸਰਕਲ
UPI ਸਰਕਲ ਫੀਚਰ ਨਾਲ ਮਿਲੇਗੀ ਹੋਰ ਸੁਵਿਧਾ
ਨਵੇਂ UPI ਸਰਕਲ (ਫੁੱਲ ਡੈਲੀਗੇਸ਼ਨ) ਫੀਚਰ ਰਾਹੀਂ ਯੂਜ਼ਰ ਆਪਣੇ ਪਰਿਵਾਰਕ ਮੈਂਬਰਾਂ, ਬੱਚਿਆਂ, ਕਰਮਚਾਰੀਆਂ ਜਾਂ ਨਿਰਭਰ ਲੋਕਾਂ ਨੂੰ ਇੱਕ ਨਿਰਧਾਰਤ ਸੀਮਾ ਤਹਿਤ UPI ਭੁਗਤਾਨ ਕਰਨ ਦੀ ਇਜਾਜ਼ਤ ਦੇ ਸਕਦੇ ਹਨ।
ਕਿਹੜੇ ਦੇਸ਼ਾਂ ਨੂੰ ਪਿੱਛੇ ਛੱਡ ਚੁੱਕਾ ਹੈ UPI?
ਆਈਐਮਐਫ ਦੀ ਹਾਲੀਆ ਰਿਪੋਰਟ ਅਨੁਸਾਰ, BHIM ਐਪ ਨਾਲ ਜੁੜੀ UPI ਪ੍ਰਣਾਲੀ ਦੁਨੀਆ ਦੀ ਸਭ ਤੋਂ ਵੱਡੀ ਰੀਅਲ-ਟਾਈਮ ਡਿਜੀਟਲ ਭੁਗਤਾਨ ਪ੍ਰਣਾਲੀ ਬਣ ਚੁੱਕੀ ਹੈ। ਇਸ ਸਮੇਂ UPI ਦੁਨੀਆ ਦੇ 49 ਪ੍ਰਤੀਸ਼ਤ ਡਿਜੀਟਲ ਭੁਗਤਾਨਾਂ ’ਤੇ ਕਾਬਜ਼ ਹੈ।
UPI ਨੇ ਬ੍ਰਾਜ਼ੀਲ, ਥਾਈਲੈਂਡ, ਚੀਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੀਆਂ ਡਿਜੀਟਲ ਭੁਗਤਾਨ ਪ੍ਰਣਾਲੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵਿਗਾੜਣ ਦੀ ਕੀਤੀ ਜਾ ਰਹੀ ਕੋਸ਼ਿਸ਼ : Meet Hayer

