skip to content

Last Updated: November 6, 2026

Dainik Savera Times Logo

ਅਮਰੀਕਾ ‘ਚ ਕਾਰਗੋ ਜਹਾਜ਼ ਹਾਦਸਾ: ਲੁਈਸਵਿਲੇ ‘ਚ ਸੱਤ ਦੀ ਮੌਤ, 11 ਜ਼ਖਮੀ

5 November 2025 ਅੱਪਡੇਟ ਕੀਤਾ ਗਿਆ

ਅਮਰੀਕਾ ‘ਚ ਕਾਰਗੋ ਜਹਾਜ਼ ਹਾਦਸਾ: ਲੁਈਸਵਿਲੇ ‘ਚ ਸੱਤ ਦੀ ਮੌਤ, 11 ਜ਼ਖਮੀ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਕੈਂਟਕੀ ਰਾਜ ਦੇ ਲੁਈਸਵਿਲੇ ਸ਼ਹਿਰ ਵਿੱਚ ਮੰਗਲਵਾਰ ਸ਼ਾਮ ਇੱਕ ਵੱਡੇ ਕਾਰਗੋ ਜਹਾਜ਼ ਨਾਲ ਹੋਏ ਹਾਦਸੇ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 11 ਹੋਰ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ (Louisville Muhammad Ali International Airport) ਤੋਂ ਹੋਨੋਲੂਲੂ ਲਈ ਉਡਾਣ ਭਰ ਰਿਹਾ ਸੀ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਕਈ ਜ਼ਖਮੀ ਗੰਭੀਰ ਹਾਲਤ ਵਿੱਚ ਹਨ।

ਉਡਾਣ ਤੋਂ ਕੁਝ ਸਕਿੰਟਾਂ ਬਾਅਦ ਜਹਾਜ਼ ਵਿੱਚ ਅੱਗ

ਫੈਡਰਲ ਏਵੀਏਸ਼ਨ ਪ੍ਰਸ਼ਾਸਨ (FAA) ਦੇ ਅਨੁਸਾਰ, ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 5:15 ਵਜੇ ਵਾਪਰਿਆ। ਇੱਕ ਵੀਡੀਓ ਵਿੱਚ ਜਹਾਜ਼ ਦੇ ਖੱਬੇ ਪਾਸੇ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਨਜ਼ਰ ਆ ਰਿਹਾ ਹੈ। ਜਹਾਜ਼ ਕੁਝ ਸਕਿੰਟਾਂ ਲਈ ਜ਼ਮੀਨ ਤੋਂ ਉੱਪਰ ਉਠਦਾ ਹੈ ਪਰ ਫਿਰ ਸੰਤੁਲਨ ਖੋ ਬੈਠਦਾ ਹੈ ਅਤੇ ਡਿੱਗ ਜਾਂਦਾ ਹੈ।

READ ALSO: ਸ਼ੇਨਜ਼ੌ-20 ਮਿਸ਼ਨ ਨੂੰ ਝਟਕਾ! ਪੁਲਾੜ ਵਿੱਚ ਫਸੇ ਚੀਨੀ ਪੁਲਾੜ ਯਾਤਰੀ

ਬਚਾਅ ਕਾਰਜ ਜਾਰੀ, ਜਾਂਚ ਸ਼ੁਰੂ

ਹਾਦਸੇ ਤੋਂ ਬਾਅਦ ਅੱਗ ਬੁਝਾਉਣ ਵਾਲੀਆਂ ਟੀਮਾਂ ਅਤੇ ਰੈਸਕਿਊ ਦਸਤਿਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ‘ਚ ਪਹੁੰਚਾਇਆ।
FAA ਅਤੇ ਨੇਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗਵਰਨਰ ਨੇ ਜਤਾਇਆ ਦੁੱਖ, ਮਦਦ ਦਾ ਐਲਾਨ

ਗਵਰਨਰ ਐਂਡੀ ਬੇਸ਼ੀਅਰ ਨੇ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ ਅਤੇ ਜ਼ਖਮੀਆਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਲਏਗੀ।

VD : Tanda ਵਿਖੇ ਦੋਆਬਾ ਤੇ ਮਾਝੇ ਦੇ ਗੰਨਾ ਬੈਲਟ ਦੇ ਕਿਸਾਨਾਂ ਦੀ ਹੋਈ ਅਹਿਮ Meeting

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.