Last Updated: November 25, 2026

Dainik Savera Times Logo

BIG BREAKING:ਕੈਨੇਡਾ ਸਰਕਾਰ ਨੇ 2026 ਲਈ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਸਪਾਂਸਰਸ਼ਿਪ ਵੀਜ਼ਿਆਂ ’ਤੇ ਲਗਾਈ ਰੋਕ

9 January 2026 ਅੱਪਡੇਟ ਕੀਤਾ ਗਿਆ

BIG BREAKING:ਕੈਨੇਡਾ ਸਰਕਾਰ ਨੇ 2026 ਲਈ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਸਪਾਂਸਰਸ਼ਿਪ ਵੀਜ਼ਿਆਂ ’ਤੇ ਲਗਾਈ ਰੋਕ

ਓਟਾਵਾ: ਕੈਨੇਡਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਸਾਲ 2026 ਲਈ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ (PGP) ਅਧੀਨ ਨਵੀਆਂ ਵੀਜ਼ਾ ਅਰਜ਼ੀਆਂ ਲੈਣ ’ਤੇ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਕਾਰਨ ਹੁਣ ਕੈਨੇਡਾ ਵਿੱਚ ਰਹਿੰਦੇ ਨਾਗਰਿਕ ਅਤੇ ਪੱਕੇ ਨਿਵਾਸੀ ਆਪਣੇ ਮਾਪਿਆਂ ਜਾਂ ਦਾਦਾ-ਦਾਦੀ, ਨਾਨਾ-ਨਾਨੀ ਨੂੰ ਸਥਾਈ ਤੌਰ ’ਤੇ ਕੈਨੇਡਾ ਨਹੀਂ ਬੁਲਾ ਸਕਣਗੇ।

ਪਰਵਾਸੀ ਪਰਿਵਾਰਾਂ ਨੂੰ ਵੱਡਾ ਝਟਕਾ

ਇਸ ਅਚਾਨਕ ਫੈਸਲੇ ਨਾਲ ਕੈਨੇਡਾ ਵਿੱਚ ਵਸਦੇ ਹਜ਼ਾਰਾਂ ਪਰਵਾਸੀ ਪਰਿਵਾਰਾਂ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਕਈ ਪਰਿਵਾਰ ਲੰਬੇ ਸਮੇਂ ਤੋਂ ਆਪਣੇ ਬਜ਼ੁਰਗ ਮਾਪਿਆਂ ਨੂੰ ਕੈਨੇਡਾ ਸੱਦਣ ਦੀ ਤਿਆਰੀ ਕਰ ਰਹੇ ਸਨ, ਪਰ ਹੁਣ ਇਹ ਰਾਹ ਅਸਥਾਈ ਤੌਰ ’ਤੇ ਬੰਦ ਹੋ ਗਿਆ ਹੈ।

READ ALSO : ਸਨਸਨੀ! ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਸੁਨਿਆਰੇ ‘ਤੇ ਹਮਲਾ, ਕਰੋੜਾਂ ਦਾ ਸੋਨਾ ਲੁੱਟਿਆ

ਕੀ ਹੈ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ?

ਇਸ ਪ੍ਰੋਗਰਾਮ ਤਹਿਤ ਕੈਨੇਡਾ ਦੇ ਨਾਗਰਿਕ ਅਤੇ ਪੱਕੇ ਨਿਵਾਸੀ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸਥਾਈ ਰਿਹਾਇਸ਼ ਲਈ ਸਪਾਂਸਰ ਕਰ ਸਕਦੇ ਸਨ। ਸਪਾਂਸਰ ਨੂੰ ਘੱਟੋ-ਘੱਟ 20 ਸਾਲਾਂ ਤੱਕ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਦੇ ਸਾਰੇ ਖ਼ਰਚਿਆਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਸੀ। ਇਸਦੇ ਨਾਲ ਹੀ, ਸਪਾਂਸਰ ਕੀਤੇ ਗਏ ਬਜ਼ੁਰਗ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਆਰਥਿਕ ਮਦਦ ਜਾਂ ਸੋਸ਼ਲ ਬੇਨੇਫਿਟਸ ਦਾ ਹੱਕਦਾਰ ਨਹੀਂ ਹੁੰਦੇ ਸਨ।

ਸਰਕਾਰ ਨੇ ਫੈਸਲੇ ਨੂੰ ਦੱਸਿਆ ਅਸਥਾਈ

ਕੈਨੇਡਾ ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਰੋਕ ਅਸਥਾਈ ਹੈ, ਪਰ ਫਿਲਹਾਲ 2026 ਲਈ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਹਾਲਾਂਕਿ, ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਹ ਪਾਬੰਦੀ ਕਿੰਨੇ ਸਮੇਂ ਤੱਕ ਲਾਗੂ ਰਹੇਗੀ।

ਪਰਵਾਸੀਆਂ ਵਿੱਚ ਚਿੰਤਾ ਦਾ ਮਾਹੌਲ

ਇਸ ਫੈਸਲੇ ਤੋਂ ਬਾਅਦ ਕੈਨੇਡਾ ਵਿੱਚ ਰਹਿੰਦੇ ਪਰਵਾਸੀਆਂ ਵਿਚ ਚਿੰਤਾ ਅਤੇ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ। ਕਈ ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਸ ਫੈਸਲੇ ’ਤੇ ਦੁਬਾਰਾ ਵਿਚਾਰ ਕੀਤਾ ਜਾਵੇ ਤਾਂ ਜੋ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲ ਸਕੇ।

ਸਰਦੀਆਂ ਵਿੱਚ TeaTree oil ਲਿਆਉਂਦਾ ਹੈ ਤੁਹਾਡੇ ਚਿਹਰੇ ਤੇ ਨਿਖਾਰ,ਜਾਣੋ ਕਿਵੇਂ ਕਰਨਾ ਹੈ ਇਸਤੇਮਾਲ

Government of Canada bans parents and grandparents sponsorship visas till 2026

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.