skip to content

Last Updated: November 28, 2026

Dainik Savera Times Logo

ਮਾਨਸਾ ਪੁਲਿਸ ਨੇ ਜਸ਼ਨਦੀਪ ਸਿੰਘ ਕਤਲ ਮਾਮਲੇ ’ਚ 5 ਮੁਲਜ਼ਮ ਗ੍ਰਿਫ਼ਤਾਰ

8 January 2026 ਅੱਪਡੇਟ ਕੀਤਾ ਗਿਆ

ਮਾਨਸਾ ਪੁਲਿਸ ਨੇ ਜਸ਼ਨਦੀਪ ਸਿੰਘ ਕਤਲ ਮਾਮਲੇ ’ਚ 5 ਮੁਲਜ਼ਮ ਗ੍ਰਿਫ਼ਤਾਰ

Mansa News: ਮਾਨਸਾ ਪੁਲਿਸ ਨੇ ਕਸਬਾ ਬੁਢਲਾਡਾ ਦੇ ਬੱਸ ਸਟੈਂਡ ’ਤੇ ਹੋਏ 20 ਸਾਲਾ ਜਸ਼ਨਦੀਪ ਸਿੰਘ ਦੇ ਕਤਲ ਮਾਮਲੇ ’ਚ ਪੰਜ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਸ਼ਨਦੀਪ ਆਪਣਾ ਜਨਮ ਦਿਨ ਮਨਾਉਣ ਬਾਜ਼ਾਰ ਆਇਆ ਸੀ, ਜਦੋਂ ਪੁਰਾਣੀ ਰੰਜਿਸ਼ ਦੇ ਕਾਰਨ ਰਣਵੀਰ ਸਿੰਘ (ਫਲਾਪ) ਆਪਣੇ ਚਾਰ ਦੋਸਤਾਂ ਸਮੇਤ ਕਾਰ ’ਚ ਆਇਆ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਾਨਸਾ ਦੀ CIA ਸਟਾਫ ਅਤੇ ਬੁਢਲਾਡਾ ਪੁਲਿਸ ਨੇ ਮੁਲਜ਼ਮਾਂ ਨੂੰ ਹਥਿਆਰਾਂ ਅਤੇ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿੱਚ ਰਣਵੀਰ ਸਿੰਘ (ਫਲਾਪ), ਵਾਸੀ ਬਹਿਮਾਨਵਾਲਾ, ਹਰਿਆਣਾ, ਪਵਿੱਤਰ ਸਿੰਘ, ਕਰਨ ਸਿੰਘ, ਦਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

READ ALSO : Ludhiana News: ਲਹਿਰਾਗਾਗਾ-ਪਾਤੜਾਂ ਸੜਕ ‘ਤੇ ਦੁੱਧ ਵਾਲੇ ਟੈਂਕਰ ਦਾ ਹਾਦਸਾ

ਮ੍ਰਿਤਕ ਦੇ ਪਿਤਾ ਮੇਵਾ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਟੈਟੂ ਬਣਾਉਣ ਦਾ ਕੰਮ ਕਰਦਾ ਸੀ ਅਤੇ ਬੁਢਲਾਡਾ ਬੱਸ ਅੱਡੇ ’ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਿਆ। ਜਸ਼ਨਦੀਪ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕੀਤਾ।

ਭਾਰਤੀ ਕਲੋਨੀ ਵਿਖੇ ਖਾਲੀ ਪਲਾਟ ਵਿੱਚ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲੀ

Mansa Police Arrests 5 Accused in Jashandeep Singh Murder Case

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.