ਬਜਟ 2026 ਨੇੜੇ ਆਉਂਦੇ ਹੀ ਦੇਸ਼ ਭਰ ਦੇ ਟੈਕਸਪੇਅਰਾਂ ਵਿੱਚ ਉਤਸ਼ਾਹ ਤੇ ਉਮੀਦਾਂ ਵਧ ਗਈਆਂ ਹਨ। ਖ਼ਾਸ ਕਰਕੇ ਮਿਡਲ ਕਲਾਸ ਲਈ ਇਹ ਬਜਟ ਕਾਫ਼ੀ ਅਹੰਕਾਰਪੂਰਕ ਮੰਨਿਆ ਜਾ ਰਿਹਾ ਹੈ। ਇਸ ਵਾਰ ਸਭ ਤੋਂ ਵੱਡੀ ਚਰਚਾ ਆਮਦਨ ਕਰ ਐਕਟ ਦੀ ਧਾਰਾ 80C ਨੂੰ ਲੈ ਕੇ ਹੋ ਰਹੀ ਹੈ, ਜਿਸ ਤਹਿਤ ਲੋਕ PPF, ELSS, ਜੀਵਨ ਬੀਮਾ, NSC ਵਰਗੀਆਂ ਬਚਤ ਯੋਜਨਾਵਾਂ ਵਿੱਚ ਨਿਵੇਸ਼ ਕਰਕੇ ਟੈਕਸ ਵਿੱਚ ਛੂਟ ਹਾਸਲ ਕਰਦੇ ਹਨ।
ਕੀ ਸਰਕਾਰ ਦੇਵੇਗੀ ਟੈਕਸਪੇਅਰਾਂ ਨੂੰ ਰਾਹਤ?
ਮੀਡੀਆ ਰਿਪੋਰਟਾਂ ਅਤੇ ਟੈਕਸ ਮਾਹਿਰਾਂ ਦੇ ਅਨੁਸਾਰ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ 2026 ਵਿੱਚ ਸੈਕਸ਼ਨ 80C ਦੀ ਡਿਡਕਸ਼ਨ ਲਿਮਿਟ 1.5 ਲੱਖ ਤੋਂ ਵਧਾ ਕੇ 3 ਲੱਖ ਜਾਂ 3.5 ਲੱਖ ਰੁਪਏ ਕਰਨ ‘ਤੇ ਵਿਚਾਰ ਕਰ ਸਕਦੀਆਂ ਹਨ। ਜੇ ਅਜਿਹਾ ਹੁੰਦਾ ਹੈ ਤਾਂ ਇਹ ਓਲਡ ਟੈਕਸ ਰੀਜੀਮ ਚੁਣਨ ਵਾਲੇ ਟੈਕਸਪੇਅਰਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗੀ।
ਮਹਿੰਗਾਈ, ਸਿੱਖਿਆ, ਹੈਲਥਕੇਅਰ ਅਤੇ ਇਨਸ਼ੋਰੈਂਸ ਦੇ ਵਧਦੇ ਖਰਚਾਂ ਵਿਚਕਾਰ ਟੈਕਸ ਬਚਤ ਦੀ ਸੀਮਾ ਵਧਾਉਣ ਦੀ ਮੰਗ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਹੈ।
READ ALSO : BREAKING : ਹਿਮਾਚਲ CM ਸੁਖਵਿੰਦਰ ਸੁੱਖੂ ਨੂੰ ਮਿਲੀ ਬੰਬ ਹਮਲੇ ਨਾਲ ਉਡਾਉਣ ਦੀ ਧਮਕੀ, ਸ਼ਿਮਲਾ ਹਾਈ ਅਲਰਟ ਤੇ
ਸੈਕਸ਼ਨ 80C ਕੀ ਹੈ ਅਤੇ ਇਹ ਕਿਉਂ ਮਹੱਤਵਪੂਰਨ ਹੈ?
ਸੈਕਸ਼ਨ 80C ਓਲਡ ਟੈਕਸ ਸਿਸਟਮ ਅਧੀਨ ਟੈਕਸਪੇਅਰਾਂ ਨੂੰ ਕੁਝ ਨਿਰਧਾਰਿਤ ਬਚਤ ਅਤੇ ਨਿਵੇਸ਼ ਸਕੀਮਾਂ ‘ਚ ਪੈਸਾ ਲਗਾ ਕੇ ਟੈਕਸਯੋਗ ਆਮਦਨ ਘਟਾਉਣ ਦੀ ਸਹੂਲਤ ਦਿੰਦਾ ਹੈ। ਇਸ ਵਿੱਚ ਮੁੱਖ ਤੌਰ ‘ਤੇ:
ਪਬਲਿਕ ਪ੍ਰੋਵਿਡੈਂਟ ਫੰਡ (PPF)
ਇਕੁਇਟੀ ਲਿੰਕਡ ਸੇਵਿੰਗ ਸਕੀਮਜ਼ (ELSS)
ਜੀਵਨ ਬੀਮਾ ਪ੍ਰੀਮੀਅਮ
ਨੈਸ਼ਨਲ ਸੇਵਿੰਗ ਸਰਟੀਫਿਕੇਟ (NSC)
ਕੁਝ ਪੋਸਟ ਆਫਿਸ ਸਕੀਮਾਂ
ਫਿਲਹਾਲ ਇਸ ਧਾਰਾ ਅਧੀਨ ਵੱਧ ਤੋਂ ਵੱਧ 1.5 ਲੱਖ ਰੁਪਏ ਸਾਲਾਨਾ ਦੀ ਹੀ ਛੂਟ ਮਿਲਦੀ ਹੈ। ਇਹ ਸੀਮਾ ਆਖਰੀ ਵਾਰ ਬਜਟ 2014 ਵਿੱਚ ਵਧਾਈ ਗਈ ਸੀ ਅਤੇ ਉਸ ਤੋਂ ਬਾਅਦ ਲਗਭਗ 12 ਸਾਲਾਂ ਤੋਂ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ।
80C ਦੀ ਸੀਮਾ ਵਧਾਉਣ ਦੀ ਕਿਉਂ ਹੈ ਲੋੜ?
ਪਿਛਲੇ ਇੱਕ ਦਹਾਕੇ ਦੌਰਾਨ ਲੋਕਾਂ ਦੇ ਖਰਚੇ ਕਈ ਗੁਣਾ ਵਧ ਗਏ ਹਨ, ਪਰ ਟੈਕਸ ਛੂਟ ਦੀ ਸੀਮਾ ਉੱਥੇ ਦੀ ਉੱਥੇ ਹੀ ਰਹਿ ਗਈ ਹੈ। ਇਸ ਕਾਰਨ ਮਿਡਲ ਕਲਾਸ ਟੈਕਸਪੇਅਰਾਂ ਨੂੰ ਆਪਣੇ ਨਿਵੇਸ਼ ਦਾ ਪੂਰਾ ਲਾਭ ਨਹੀਂ ਮਿਲ ਪਾ ਰਿਹਾ।
ਉਦਯੋਗ ਸੰਸਥਾਵਾਂ ਦੀ ਮੰਗ
ਅਮਰੀਕੀ ਚੈਂਬਰ ਆਫ਼ ਕਾਮਰਸ ਇਨ ਇੰਡੀਆ (AMCHAM) ਸਮੇਤ ਕਈ ਉਦਯੋਗਕ ਸੰਗਠਨਾਂ ਨੇ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਸੈਕਸ਼ਨ 80C ਦੀ ਲਿਮਿਟ 3.5 ਲੱਖ ਰੁਪਏ ਤੱਕ ਵਧਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਤਨਖਾਹਦਾਰ ਵਰਗ ਅਤੇ ਮਿਡਲ ਇਨਕਮ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ।
ਜੇ ਇਹ ਸੀਮਾ ਵਧਾਈ ਜਾਂਦੀ ਹੈ ਤਾਂ ਟੈਕਸਯੋਗ ਆਮਦਨ ਘਟੇਗੀ ,ਹੱਥ ਵਿੱਚ ਵੱਧ ਪੈਸਾ ਬਚੇਗਾ ,ਲੰਬੀ ਮਿਆਦ ਦੀ ਬਚਤ ਅਤੇ ਨਿਵੇਸ਼ ਨੂੰ ਹੋਂਸਲਾ ਮਿਲੇਗਾ,
ਹੁਣ ਸਭ ਦੀਆਂ ਨਜ਼ਰਾਂ ਬਜਟ 2026 ‘ਤੇ ਟਿਕੀਆਂ ਹਨ ਕਿ ਕੀ ਸਰਕਾਰ 80C ਦੀ 12 ਸਾਲ ਪੁਰਾਣੀ ਸੀਮਾ ਨੂੰ ਤੋੜ ਕੇ ਮਿਡਲ ਕਲਾਸ ਨੂੰ ਵਾਕਈ ਵੱਡੀ ਰਾਹਤ ਦਿੰਦੀ ਹੈ ਜਾਂ ਨਹੀਂ।
ਲੁਧਿਆਣਾ: ਟੈਕਸੀ ਅਤੇ ਵਪਾਰਕ ਵਾਹਨ ਚਾਲਕਾਂ ਨੇ ਗੈਰ-ਕਾਨੂੰਨੀ ਆਵਾਜਾਈ ਖਿਲਾਫ਼ ਅਲਟੀਮੇਟਮ ਦਿੱਤਾ