skip to content

Last Updated: November 25, 2026

Dainik Savera Times Logo

ਮੋਹਾਲੀ ’ਚ ਭਰਾ ਨੇ ਉਜਾੜਿਆ ਭੈਣ ਦਾ ਸੁਹਾਗ , ਜਾਇਦਾਦ ਲਈ ਭਰਾ ਨੇ ਜੀਜੇ ਦਾ ਕਰ ਦਿੱਤਾ ਕਤਲ

20 August 2026 ਅੱਪਡੇਟ ਕੀਤਾ ਗਿਆ

ਮੋਹਾਲੀ ’ਚ ਭਰਾ ਨੇ ਉਜਾੜਿਆ ਭੈਣ ਦਾ ਸੁਹਾਗ , ਜਾਇਦਾਦ ਲਈ ਭਰਾ ਨੇ ਜੀਜੇ ਦਾ ਕਰ ਦਿੱਤਾ ਕਤਲ

ਪੰਜਾਬ ਡੈਸਕ : ਮੁਹਾਲੀ ਵਿੱਚ ਜਾਇਦਾਦ ਦੇ ਝਗੜੇ ਨੇ ਖੂਨੀ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਦੇ ਸਾਲੇ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ। ਦੋਵਾਂ ਨੇ ਅਮਨਦੀਪ ਸਿੰਘ ਦੇ ਗਲੇ ਅਤੇ ਪਿੱਠ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਖੂਨ ਨਾਲ ਲੱਥਪਥ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਦਰਜ ਕੀਤਾ ਕੇਸ (Mohali News)

ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਉਸ ਦੇ ਸਾਲੇ ਪ੍ਰਦੀਪ ਸਿੰਘ ਅਤੇ ਉਸ ਦੇ ਸਾਥੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਅਮਨਦੀਪ ਸਿੰਘ ਨਾਲ ਸਾਲ 2019 ਵਿੱਚ ਹੋਇਆ ਸੀ। ਇਹ ਦੋਵਾਂ ਦਾ ਦੂਜਾ ਵਿਆਹ ਸੀ। ਰਮਨਦੀਪ ਕੌਰ ਬੀ.ਐਸ.ਸੀ. ਨਰਸਿੰਗ ਦੀ ਪੜ੍ਹਾਈ ਕਰ ਚੁੱਕੀ ਹੈ ਅਤੇ ਇਸ ਜੋੜੇ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਦੀ ਉਮਰ 6 ਸਾਲ ਅਤੇ ਦੂਜੇ ਦੀ 2 ਸਾਲ ਹੈ।

ਪਟਿਆਲਾ ਦੇ ਸਿਆਸੀ ਆਗੂ ਨਾਲ ਨੇੜਲੇ ਸਬੰਧ

ਮ੍ਰਿਤਕ ਅਮਨਦੀਪ ਸਿੰਘ ਦਾ ਪਿਛੋਕੜ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਉਸਦੇ ਪਟਿਆਲਾ ਖੇਤਰ ਦੇ ਇਕ ਸਿਆਸੀ ਆਗੂ ਨਾਲ ਨੇੜਲੇ ਸਬੰਧ ਸਨ।
ਹਾਲਾਂਕਿ ਪੁਲਸ ਵੱਲੋਂ ਇਸ ਪੱਖ ਸਮੇਤ ਕਤਲ ਦੇ ਹੋਰ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਰਮਨਦੀਪ ਕੌਰ ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਦੱਸਿਆ ਕਿ ਪਿਤਾ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੀ ਜਾਇਦਾਦ ਉਸ ਦੀ ਮਾਤਾ ਸਵਰਨਜੀਤ ਕੌਰ ਦੇ ਨਾਮ ਦਰਜ ਹੋ ਗਈ ਸੀ। ਮਾਤਾ ਵੱਲੋਂ ਰਮਨਦੀਪ ਕੌਰ ਨੂੰ ਆਪਣੀ ਜਾਇਦਾਦ ਦਾ ਵਾਰਸ ਬਣਾਇਆ ਗਿਆ ਸੀ। ਸ਼ਿਕਾਇਤ ਅਨੁਸਾਰ ਉਸ ਦਾ ਭਰਾ ਪਰਦੀਪ ਸਿੰਘ ਕਥਿਤ ਤੌਰ ’ਤੇ ਗਲਤ ਸੰਗਤ ਵਿੱਚ ਪੈ ਗਿਆ ਸੀ, ਜਿਸ ਕਰਕੇ ਮਾਤਾ ਨੇ ਉਸ ਨੂੰ ਜਾਇਦਾਦ ਵਿੱਚ ਹਿੱਸੇਦਾਰ ਨਹੀਂ ਬਣਾਇਆ।

ਦੱਸਿਆ ਗਿਆ ਹੈ ਕਿ ਸੈਕਟਰ-87 ਵਿੱਚ ਸਵਰਨਜੀਤ ਕੌਰ ਦੇ ਨਾਮ ਕਰੀਬ ਦੋ ਕਨਾਲ ਜ਼ਮੀਨ ਹੈ। ਇਸੇ ਜ਼ਮੀਨ ’ਤੇ ਅਮਨਦੀਪ ਸਿੰਘ ਵੱਲੋਂ ਪ੍ਰਾਪਰਟੀ ਡੀਲਿੰਗ ਦਾ ਦਫ਼ਤਰ ਅਤੇ ਇੱਕ ਫਾਰਮ ਹਾਊਸ ਬਣਾਇਆ ਗਿਆ ਸੀ, ਜਿਸ ਨੂੰ ‘ਓਲਡ ਫਾਰਮ ਹਾਊਸ’ ਦਾ ਨਾਮ ਦਿੱਤਾ ਗਿਆ। ਅਮਨਦੀਪ ਸਿੰਘ ਵੱਲੋਂ ਇੱਥੇ ਹੀ ਪ੍ਰਾਪਰਟੀ ਨਾਲ ਸਬੰਧਤ ਸੌਦਿਆਂ ਅਤੇ ਖਰੀਦੋ-ਫਰੋਖ਼ਤ ਲਈ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ।

 

ਮੋਹਾਲੀ ’ਚ ਭਰਾ ਨੇ ਉਜਾੜਿਆ ਭੈਣ ਦਾ ਸੁਹਾਗ , ਜਾਇਦਾਦ ਲਈ ਭਰਾ ਨੇ ਜੀਜੇ ਦਾ ਕਰ ਦਿੱਤਾ ਕਤਲ

ਕੀ ਹੋਇਆ ਸੀ ਕਤਲ ਵਾਲੇ ਦਿਨ ?

ਰਮਨਦੀਪ ਕੌਰ ਮੁਤਾਬਕ, 18 ਅਗਸਤ ਦੀ ਸ਼ਾਮ ਕਰੀਬ 5:40 ਵਜੇ ਉਸ ਦਾ ਭਰਾ ਪ੍ਰਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਫਾਰਮ ਹਾਊਸ ਪਹੁੰਚਿਆ। ਜਾਇਦਾਦ ਨੂੰ ਲੈ ਕੇ ਅਮਨਦੀਪ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ। ਪ੍ਰਦੀਪ ਨੇ ਕਿਹਾ ਕਿ ਉਸ ਦੀ ਮਾਂ ਦੀ ਜਾਇਦਾਦ ਉਸ ਦੇ ਨਾਮ ਨਹੀਂ ਕੀਤੀ ਜਾ ਰਹੀ। ਰਮਨਦੀਪ ਕੌਰ ਦੇ ਅਨੁਸਾਰ ਉਸ ਦਾ ਭਰਾ ਪਰਦੀਪ ਸਿੰਘ ਕਥਿਤ ਤੌਰ ’ਤੇ ਗਲਤ ਸੰਗਤ ਵਿੱਚ ਪੈ ਗਿਆ ਸੀ, ਜਿਸ ਕਰਕੇ ਮਾਤਾ ਨੇ ਉਸ ਨੂੰ ਜਾਇਦਾਦ ਵਿੱਚ ਹਿੱਸੇਦਾਰ ਨਹੀਂ ਬਣਾਇਆ।
ਇਸ ਤੋਂ ਬਾਅਦ ਦੋਵਾਂ ਨੇ ਅਮਨਦੀਪ ’ਤੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਅਮਨਦੀਪ ਪਿੱਛੇ ਵੱਲ ਭੱਜਿਆ, ਪਰ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ।

ਗਰਦਨ ਅਤੇ ਪਿੱਠ ‘ਤੇ ਚਾਕੂ ਮਾਰਿਆ ਗਿਆ

ਰਮਨਦੀਪ ਕੌਰ ਦੇ ਬਿਆਨ ਮੁਤਾਬਕ, ਪ੍ਰਦੀਪ ਅਤੇ ਉਸ ਦੇ ਸਾਥੀ ਨੇ ਅਮਨਦੀਪ ’ਤੇ ਚਾਕੂ ਨਾਲ ਹਮਲਾ ਕਰਦੇ ਹੋਏ ਗਰਦਨ ਅਤੇ ਪਿੱਠ ’ਤੇ ਕਈ ਵਾਰ ਕੀਤੇ। ਇਸ ਤੋਂ ਬਾਅਦ ਸਾਥੀ ਵੱਲੋਂ ਲੋਹੇ ਦੀ ਰਾਡ ਨਾਲ ਉਸ ਦੇ ਸਿਰ ਅਤੇ ਛਾਤੀ ’ਤੇ ਵੀ ਵਾਰ ਕੀਤੇ ਗਏ। ਹਮਲੇ ਵਿੱਚ ਅਮਨਦੀਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। । ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਨੂੰ ਹਮਲਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਮੁਲਜ਼ਮ ਇਨੋਵਾ ਗੱਡੀ ਲੈ ਕੇ ਉਥੋਂ ਨਿਕਲ ਗਏ। ਹਮਲੇ ਵਿੱਚ ਜ਼ਖ਼ਮੀ ਅਮਨਦੀਪ ਸਿੰਘ ਨੂੰ  ਲੋਕਾਂ ਦੀ ਮਦਦ ਨਾਲ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ, ਗੰਭੀਰ ਹਾਲਤ ਦੇ ਚਲਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 

ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ : ਡੀ.ਐੱਸ.ਪੀ.

ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪਰਦੀਪ ਸਿੰਘ ਵਾਸੀ ਨਾਨੂ ਮਾਜਰਾ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਧਾਰਾ 103 ਅਤੇ 3(5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਮਾਮਲੇ ਦੀ ਜਾਂਚ ਦੌਰਾਨ ਹੋਰ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਨਾ ਹੈ ਕਿ ਦੋਸ਼ੀਆਂ ਨੂੰ ਉਹਨਾਂ ਦੀ ਬਣਦੀ ਸਜ਼ਾ ਜਰੂਰ ਦਿੱਤੀ ਜਾਵੇਗੀ ।

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.