
ਲਾਈਫਸਟਾਈਲ ਡੈਸਕ: ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਸਬੰਧ ਵਿੱਚ ਇੱਕ ਨਵੀਂ ਖੋਜ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿਰਫ ਸਾਲਾਨਾ ਮੈਮੋਗ੍ਰਾਮ ’ਤੇ ਨਿਰਭਰ ਰਹਿਣ ਦੀ ਬਜਾਏ ਮਹਿਲਾਵਾਂ ਦੇ ਨਿੱਜੀ ਖ਼ਤਰੇ ਦਾ ਮੁਲਾਂਕਣ ਕਰਕੇ ਕੀਤੀ ਗਈ ਸਕ੍ਰੀਨਿੰਗ ਜ਼ਿਆਦਾ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀ ਹੈ।
ਇਹ ਅਧਿਐਨ ਕੈਲੀਫੋਰਨੀਆ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਲਗਭਗ 46 ਹਜ਼ਾਰ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ। ਖੋਜ ਮੁਤਾਬਕ, ਉਮਰ ਆਧਾਰਿਤ ਸਕ੍ਰੀਨਿੰਗ ਦੀ ਥਾਂ ਜੇਕਰ ਨਿੱਜੀ ਖ਼ਤਰੇ ’ਤੇ ਆਧਾਰਿਤ ਨਜ਼ਰੀਆ ਅਪਨਾਇਆ ਜਾਵੇ ਤਾਂ ਬ੍ਰੈਸਟ ਕੈਂਸਰ ਨੂੰ ਐਡਵਾਂਸ ਸਟੇਜ ’ਚ ਪਹੁੰਚਣ ਤੋਂ ਪਹਿਲਾਂ ਹੀ ਪਛਾਣਿਆ ਜਾ ਸਕਦਾ ਹੈ।

READ ALSO : WhatsApp users beware !‘Ghost Pairing’ scam ਨੂੰ ਲੈ ਕੇ ਪੰਜਾਬ ਪੁਲਿਸ ਦਾ ਅਲਰਟ
ਯੂਸੀਐੱਸਐੱਫ ਬ੍ਰੈਸਟ ਕੇਅਰ ਸੈਂਟਰ ਦੀ ਡਾਇਰੈਕਟਰ ਡਾ. ਲਾਰਾ ਜੇ. ਐਸਰਮੈਨ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਨਾਲ ਜੁੜੀਆਂ ਮੌਜੂਦਾ ਹਦਾਇਤਾਂ ’ਚ ਵੱਡੇ ਬਦਲਾਅ ਦੀ ਲੋੜ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਅਨੁਸਾਰ, ਹੁਣ ਸਮਾਂ ਆ ਗਿਆ ਹੈ ਕਿ ਸਕ੍ਰੀਨਿੰਗ ਦੀ ਪ੍ਰਕਿਰਿਆ ਨੂੰ ਇਕਸਾਰ ਨਜ਼ਰੀਏ ਤੋਂ ਹਟਾ ਕੇ ਨਿੱਜੀ ਖ਼ਤਰੇ ਦੇ ਮੁਲਾਂਕਣ ਵੱਲ ਮੋੜਿਆ ਜਾਵੇ।
ਡਾ. ਐਸਰਮੈਨ ਨੇ ਦੱਸਿਆ ਕਿ ਨਿੱਜੀ ਨਜ਼ਰੀਆ ਅਨੁਵਾਂਸ਼ਿਕ, ਜੈਵਿਕ ਅਤੇ ਜੀਵਨਸ਼ੈਲੀ ਨਾਲ ਜੁੜੇ ਕਾਰਕਾਂ ਦੇ ਮੁਲਾਂਕਣ ਤੋਂ ਸ਼ੁਰੂ ਹੁੰਦਾ ਹੈ। ਇਹ ਕਾਰਕ ਨਾ ਸਿਰਫ ਕੈਂਸਰ ਦੇ ਖ਼ਤਰੇ ਨੂੰ ਸਮਝਣ ਵਿੱਚ ਮਦਦ ਕਰਦੇ ਹਨ, ਸਗੋਂ ਪ੍ਰਭਾਵਸ਼ਾਲੀ ਰੋਕਥਾਮ ਅਤੇ ਇਲਾਜ ਦੀ ਰਣਨੀਤੀ ਤਿਆਰ ਕਰਨ ਵਿੱਚ ਵੀ ਸਹਾਇਕ ਸਾਬਿਤ ਹੋ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਬ੍ਰੈਸਟ ਕੈਂਸਰ ਦੁਨੀਆ ਭਰ ਵਿੱਚ ਮਹਿਲਾਵਾਂ ਵਿੱਚ ਸਭ ਤੋਂ ਆਮ ਕੈਂਸਰ ਹੈ। ਆਲਮੀ ਪੱਧਰ ’ਤੇ ਹਰ ਸਾਲ ਲਗਭਗ 23 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ, ਜਦਕਿ ਕਰੀਬ 6 ਲੱਖ 70 ਹਜ਼ਾਰ ਮਹਿਲਾਵਾਂ ਦੀ ਮੌਤ ਇਸ ਬਿਮਾਰੀ ਕਾਰਨ ਹੋ ਜਾਂਦੀ ਹੈ।
ਦਹਾਕਿਆਂ ਤੱਕ ਇਹ ਮੰਨਿਆ ਜਾਂਦਾ ਰਿਹਾ ਕਿ ਸਾਰੀਆਂ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦਾ ਖ਼ਤਰਾ ਲਗਭਗ ਇਕੋ ਜਿਹਾ ਹੁੰਦਾ ਹੈ ਅਤੇ ਇਸੇ ਕਰਕੇ ਸਕ੍ਰੀਨਿੰਗ ਦੀਆਂ ਹਦਾਇਤਾਂ ਮੁੱਖ ਤੌਰ ’ਤੇ ਉਮਰ ’ਤੇ ਆਧਾਰਿਤ ਸਨ। ਹਾਲਾਂਕਿ, ਹੁਣ ਮਜ਼ਬੂਤ ਸਬੂਤ ਮਿਲ ਰਹੇ ਹਨ ਕਿ ਹਰ ਮਹਿਲਾ ਦਾ ਨਿੱਜੀ ਖ਼ਤਰਾ ਵੱਖਰਾ ਹੁੰਦਾ ਹੈ।
ਮੈਡੀਕਲ ਜਰਨਲ ਜਾਮਾ (JAMA) ਵਿੱਚ ਪ੍ਰਕਾਸ਼ਿਤ ਇਸ ਨਵੇਂ ਅਧਿਐਨ ਵਿੱਚ ਲਾਜ਼ਮੀ ਸਾਲਾਨਾ ਮੈਮੋਗ੍ਰਾਮ ਦੀ ਤੁਲਨਾ ਨਿੱਜੀ ਖ਼ਤਰੇ ’ਤੇ ਆਧਾਰਿਤ ਸਕ੍ਰੀਨਿੰਗ ਨਾਲ ਕੀਤੀ ਗਈ ਹੈ। ਅਧਿਐਨ ਇਹ ਦਰਸਾਉਂਦਾ ਹੈ ਕਿ ਨਿੱਜੀ ਖ਼ਤਰਾ ਆਧਾਰਿਤ ਸਕ੍ਰੀਨਿੰਗ ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਅਤੇ ਮੌਤ ਦਰ ਘਟਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ।
VD : ਪੰਜਾਬੀ ਕਬੱਡੀ ਸਟਾਰ ਅਤੇ Lakhay Sidhana ਵਿੱਚ ਸ਼ਬਦੀ ਟਕਰਾਅ, ਦੇਖੋ ਕਾਰਨ

मेष: दिन शुभ रहेगा...