
ਪੰਜਾਬ ਨਿਊਜ਼ : ਗੁਰਦਾਸਪੁਰ ‘ਚ ਵੱਡੀ ਵਾਰਦਾਤ ਵਾਪਰ ਗਈ ਹੈ। ਇਕ ਸਾਬਕਾ ਫੌਜੀ ਨੇ AK-47 ਨਾਲ ਖੁਦ ਨੂੰ ਗੋਲੀ ਮਾਰ ਲਈ ਹੈ। ਪੁਲਿਸ ਦੇ ਘੇਰੇ ‘ਚ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਪੁਲਿਸ ਟੀਮ ਦੋਸ਼ੀ ਨੂੰ ਕਾਬੂ ਕਰਨ ਗਈ ਸੀ ਕਿਉਂਕਿ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਨੇ ਕੱਲ੍ਹ ਰਾਤ ਪਤਨੀ ਅਤੇ ਸੱਸ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਟੀਮ ਦੋਸ਼ੀ ਸਾਬਕਾ ਫ਼ੌਜੀ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਕਾਫੀ ਸਮੇਂ ਤਕ ਏਕੇ47 ਨੂੰ ਹੱਥ ‘ਚ ਲਹਿਰਾਉਂਦਾ ਰਿਹਾ ਜੇ ਜਦੋਂ ਪੁਲਿਸ ਨੇ ਉਸਨੂੰ ਸਰੈਂਡਰ ਕਰਨ ਲਈ ਕਿਹਾ ਤਾਂ ਉਸਨੇ ਆਪਣੇ-ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਸਾਬਕਾ ਫੌਜੀ ਨੇ ਪਤਨੀ ਅਤੇ ਸੱਸ ਦੀ ਹੱਤਿਆ ਤੋਂ ਬਾਅਦ ਏਕੇ-47 ਨਾਲ ਆਤਮਹੱਤਿਆ ਕਰ ਲਈ। ਐਸਐਸਪੀ ਆਦਿੱਤਿਆ ਉੱਪਲ ਦੀ ਅਗਵਾਈ ‘ਚ ਇਹ ਕਾਰਵਾਈ ਕੀਤੀ ਜਾ ਰਹੀ ਸੀ।

