skip to content

Last Updated: November 24, 2026

Dainik Savera Times Logo

BREAKING : ਵਿਜੀਲੈਂਸ ਨੇ ਬਟਾਲਾ SDM ਨੂੰ ਕੀਤਾ ਗ੍ਰਿਫ਼ਤਾਰ

22 November 2025 ਅੱਪਡੇਟ ਕੀਤਾ ਗਿਆ

BREAKING : ਵਿਜੀਲੈਂਸ ਨੇ ਬਟਾਲਾ SDM ਨੂੰ ਕੀਤਾ ਗ੍ਰਿਫ਼ਤਾਰ

BREAKING : ਪੰਜਾਬ ਦੇ ਬਟਾਲਾ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਐਸਡੀਐਮ (SDM) ਵਿਕਰਮਜੀਤ ਸਿੰਘ (Vikramjeet Singh) ਦੀ ਸਰਕਾਰੀ ਰਿਹਾਇਸ਼ ‘ਤੇ ਛਾਪਾ ਮਾਰਿਆ। ਸ਼ੁੱਕਰਵਾਰ ਦੇਰ ਰਾਤ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੂੰ ਮੌਕੇ ਤੋਂ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਵਿਜੀਲੈਂਸ ਦੀ ਟੀਮ ਨੇ ਐਸਡੀਐਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਟੀਮ ਨੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ, ਜਿਸ ਵਿੱਚ ਭਾਰੀ ਮਾਤਰਾ ਵਿੱਚ ਨਕਦੀ ਮਿਲਣ ਦੀ ਖ਼ਬਰ ਹੈ। ਹਾਲਾਂਕਿ, ਅਜੇ ਤਕ ਬਰਾਮਦ ਹੋਈ ਕੁੱਲ ਰਾਸ਼ੀ ਦਾ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ।

ਐਸਡੀਐਮ ਬਟਾਲਾ ਕਮ ਨਗਰ ਨਿਗਮ ਕਮਿਸ਼ਨਰ ਦੇ ਅਹੁਦੇ ਤੇ ਤਨਾਤ ਵਿਕਰਮਜੀਤ ਸਿੰਘ 50 ਹਜਾਰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕਰ ਲਏ ਗਏ ਹਨ। ਵਿਜੀਲੈਂਸ ਨੇ ਦੇਰ ਰਾਤ ਸਵਾ ਦਸ ਵਜੇ ਉਹਨ ਦੀ ਸਰਕਾਰੀ ਰਿਹਾਇਸ਼ ‘ਤੇ ਰੇਡ ਕੀਤੀ ਸੀ । ਜਿੱਥੋਂ ਉਹਨਾਂ ਨੂੰ 50 ਹਜਾਰ ਰੁਪਏ ਰਿਸ਼ਵਤ ਦੀ ਰਕਮ ਨਾਲ ਗ੍ਰਿਫਤਾਰ ਕੀਤਾ ਗਿਆ। ਘਰ ਦੀ ਤਲਾਸ਼ੀ ਲੈਣ ‘ਤੇ 13 ਲੱਖ 50 ਹਜਾਰ ਰੁਪਏ ਦੀ ਹੋਰ ਨਕਦੀ ਵੀ ਬਰਾਮਦ ਕੀਤੀ ਗਈ ਹੈ।

ਸ਼ਿਕਾਇਤਕਰਤਾ ਅਮਰ ਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ, ਨਿਵਾਸੀ BCO ਕੰਪਲੈਕਸ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਮਿਊਂਸਪਲ ਕਾਰਪੋਰੇਸ਼ਨ ਬਟਾਲਾ ਵਿੱਚ ਸੜਕਾਂ ਦੀ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕੀਤਾ ਸੀ, ਜਿਸ ਲਈ ਉਸਦੇ ਦੋ ਬਿੱਲ—₹1,87,483 ਅਤੇ ₹1,85,369 (ਕੁੱਲ ₹3,72,852)—ਬਣੇ ਹੋਏ ਸਨ।

ਜਦੋਂ ਉਹ ਇਸ ਭੁਗਤਾਨ ਲਈ ਮਿਊਂਸਪਲ ਕਾਰਪੋਰੇਸ਼ਨ ਬਟਾਲਾ ਵਿੱਚ ਕਮਿਸ਼ਨਰ ਨੂੰ ਮਿਲਿਆ ਤਾਂ ਕਮਿਸ਼ਨਰ ਨੇ ਉਸਨੂੰ ਦੱਸਿਆ ਕਿ ਭੁਗਤਾਨ ਲੈਣ ਲਈ ਉਸਨੂੰ ਬਿੱਲਾਂ ਦਾ 10% (₹37,000) ਰਿਸ਼ਵਤ ਦੇਣੀ ਪਵੇਗੀ ਅਤੇ ਇਸ ਸਬੰਧ ਵਿੱਚ SDO ਰੋਹਿਤ ਉੱਪਲ ਨੂੰ ਮਿਲੋ। ਬਾਅਦ ਵਿੱਚ, ਉਸਨੇ ਬਟਾਲਾ ਵਿੱਚ ਲਾਈਟ ਐਂਡ ਸਾਊਂਡ ਸ਼ੋ ਲਈ ਕੈਮਰਾ ਆਦਿ ਦਾ ਕੰਮ ਕੀਤਾ, ਜਿਸ ਦੀ ਰਕਮ ₹1,81,543 ਬਕਾਇਆ ਸੀ। ਇਸ ਤਰੀਕੇ ਨਾਲ ਕੁੱਲ ਰਕਮ ਲਗਭਗ ₹5,54,395 ਬਕਾਇਆ ਸੀ।

ਜਦੋਂ ਉਹ ਇਸ ਭੁਗਤਾਨ ਸਬੰਧੀ SDO ਰੋਹਿਤ ਉੱਪਲ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਕਮਿਸ਼ਨਰ ਨੂੰ ਮਿਲਣ ‘ਤੇ ਉਸਨੇ 9% ਰਿਸ਼ਵਤ ਲੈ ਕੇ ਭੁਗਤਾਨ ਜਾਰੀ ਕਰਨ ਲਈ ਸਹਿਮਤੀ ਦਿੱਤੀ।

ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਹ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਆਇਆ ਅਤੇ ਰਿਸ਼ਵਤ ਵਜੋਂ ਵਰਤਣ ਲਈ ₹50,000 ਪੇਸ਼ ਕੀਤੇ ਅਤੇ ਆਪਣਾ ਬਿਆਨ ਦਰਜ ਕਰਵਾਇਆ। ਇਸ ਤੋਂ ਬਾਅਦ ਉਪਰੋਕਤ ਦੋਸ਼ੀ ਕਮਿਸ਼ਨਰ ਖ਼ਿਲਾਫ਼ FIR ਦਰਜ ਕੀਤੀ ਗਈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.