Site icon Dainik Savera Punjab

ਪੰਜਾਬ ਦੇ ਸਕੂਲਾਂ ਨੂੰ ਬੰਬ ਧਮਕੀ: ਲੁਧਿਆਣਾ ਤੇ ਬਠਿੰਡਾ ’ਚ ਦਹਿਸ਼ਤ ਦਾ ਮਾਹੌਲ

Bomb threat to Punjab schools: Atmosphere of terror in Ludhiana and Bathinda

Bomb threat to Punjab schools: Atmosphere of terror in Ludhiana and Bathinda

ਪੰਜਾਬ ਵਿੱਚ ਇੱਕ ਵਾਰ ਫਿਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ ਹੈ। ਇਸ ਵਾਰੀ ਧਮਕੀ ਲੁਧਿਆਣਾ ਅਤੇ ਬਠਿੰਡਾ ਦੇ ਕਈ ਸਕੂਲਾਂ ਨੂੰ ਈਮੇਲ ਰਾਹੀਂ ਭੇਜੀ ਗਈ ਹੈ।

ਕਿਹੜੇ ਸਕੂਲ ਨਿਸ਼ਾਨੇ ‘ਤੇ?

ਲੁਧਿਆਣਾ ਵਿੱਚ ਮਿਲੀ ਜਾਣਕਾਰੀ ਮੁਤਾਬਕ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ (ਸ਼ੇਰਪੁਰ) ਡੀਏਵੀ ਸਕੂਲ (ਬੀਆਰਐਸ ਨਗਰ) ਧਮਕੀ ਮਿਲਣ ਤੋਂ ਬਾਅਦ ਲਗਭਗ 2,500 ਵਿਦਿਆਰਥੀਆਂ ਨੂੰ ਤੁਰੰਤ ਘਰ ਭੇਜਿਆ ਗਿਆ । ਪੁਲਿਸ ਨੂੰ ਸੂਚਿਤ ਕਰਕੇ ਸਕੂਲ ਖਾਲੀ ਕਰਵਾਏ ਗਏ।


ਬਠਿੰਡਾ ਵਿੱਚ ਵੀ ਅਲਰਟ

ਬਠਿੰਡਾ ਦੇ ਕੁਝ ਨਿੱਜੀ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਮੌਕੇ ‘ਤੇ ਪੁਲਿਸ ਟੀਮਾਂ ਤੈਨਾਤ ਕੀਤੀਆਂ ਗਈਆਂ
ਹਰ ਸਕੂਲ ਦੀ ਸੁਰੱਖਿਆ ਜਾਂਚ (ਚੈਕਿੰਗ) ਸ਼ੁਰੂ ਕੀਤੀ ਗਈ ।ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਹਨ।


ਪੁਲਿਸ ਦਾ ਬਿਆਨ

ਡੀਐਸਪੀ ਸਿਟੀ-2 ਅਰੁਣ ਮੁੰਡਨ ਨੇ ਕਿਹਾ ਕਈ ਸਕੂਲਾਂ ਨੂੰ ਈਮੇਲ ਰਾਹੀਂ ਧਮਕੀ ਮਿਲੀ ਹੈ । ਵੱਖ-ਵੱਖ ਟੀਮਾਂ ਜਾਂਚ ਵਿੱਚ ਲੱਗੀਆਂ ਹਨ।ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ।ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।


ਈਮੇਲ ਵਿੱਚ ਹੋਰ ਵੱਡੀਆਂ ਧਮਕੀਆਂ

ਰਿਪੋਰਟਾਂ ਅਨੁਸਾਰ ਧਮਕੀ ਭਰੀ ਈਮੇਲ ਵਿੱਚ ਸਿਰਫ ਸਕੂਲ ਹੀ ਨਹੀਂ, ਬਲਕਿ ਹੋਰ ਗੰਭੀਰ ਦਾਅਵੇ ਵੀ ਕੀਤੇ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਉਣ ਵਾਲੇ ਬਲੈਕਆਊਟ ਦੌਰਾਨ ਟਰੇਨ ਵਿੱਚ ਧਮਾਕਾ ਕਰਨ ਦੀ ਧਮਕੀ ਮਿਲਣ ਤੇ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਟੀਮਾਂ ਹਾਈ ਅਲਟ ਤੇ ਹਨ । ਪੁਲਿਸ ਟੀਮਾਂ ਈਮੇਲ ਦੀ ਟਰੇਸਿੰਗ ਕਰ ਰਹੀਆਂ ਹਨ।
ਸਕੂਲਾਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ। ਸਾਰੇ ਸ਼ੱਕੀ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਧਮਕੀ ਕਾਰਨ ਪੰਜਾਬ ਦੇ ਕਈ ਸਕੂਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਲਾਂਕਿ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਸੁਰੱਖਿਆ ਬਲ ਪੂਰੀ ਤਰ੍ਹਾਂ ਸਰਗਰਮ ਹਨ।

Exit mobile version