Site icon Dainik Savera Punjab

ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: 60% ਮਹਿੰਗਾਈ ਭੱਤਾ ਲਾਗੂ ,ਕੇਂਦਰੀ ਕਰਮਚਾਰੀਆਂ ਲਈ ਨਵਾਂ ਫੁਰਮਾਨ ਜਾਰੀ

Big news for employees: 60% dearness allowance implemented, new order issued for central employees

Big news for employees: 60% dearness allowance implemented, new order issued for central employees

ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਅਧਿਕਾਰਕ ਐਲਾਨ ਕਰ ਦਿੱਤਾ ਹੈ। ਹੁਣ DA ਨੂੰ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ, ਜੋ ਅੱਜ ਤੋਂ ਲਾਗੂ ਮੰਨਿਆ ਜਾਵੇਗਾ।

ਕਿੰਨਾ ਹੋਇਆ ਵਾਧਾ?


ਪਹਿਲਾਂ DA ਸੀ 58%
ਹੁਣ ਵਧ ਕੇ ਹੋ ਗਿਆ 60%
ਯਾਨੀ 2% ਦਾ ਵਾਧਾ

ਇਹ ਵਾਧਾ ਕੇਂਦਰ ਸਰਕਾਰ ਦੀ ਨਿਯਮਤ ਦੋ-ਸਾਲਾ ਸਮੀਖਿਆ ਪ੍ਰਕਿਰਿਆ ਦਾ ਹਿੱਸਾ ਹੈ।

ਤਨਖਾਹ ‘ਤੇ ਕਿੰਨਾ ਅਸਰ ਪਵੇਗਾ?

ਉਦਾਹਰਣ ਵਜੋਂ ,ਜੇ ਕਿਸੇ ਕਰਮਚਾਰੀ ਦੀ ਮੂਲ ਤਨਖਾਹ 50,000 ਰੁਪਏ ਹੈ ਤਾਂ ਉਸਨੂੰ ਹਰ ਮਹੀਨੇ ਲਗਭਗ 1,000 ਰੁਪਏ ਵਾਧੂ ਮਿਲਣਗੇ। ਇਹ ਵਾਧਾ ਸਿੱਧਾ ਕਰਮਚਾਰੀਆਂ ਦੀ ਮਹੀਨਾਵਾਰ ਆਮਦਨ ‘ਤੇ ਅਸਰ ਪਾਵੇਗਾ।

ਲਾਗੂ ਕਦੋਂ ਤੋਂ?

ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ,ਇਹ ਵਾਧਾ 1 ਜਨਵਰੀ 2026 ਤੋਂ ਪ੍ਰਭਾਵੀ ਮੰਨਿਆ ਜਾਵੇਗਾ ਅਤੇ ਬਕਾਇਆ (arrears) ਸਮੇਤ ਭੁਗਤਾਨ ਕੀਤਾ ਜਾਵੇਗਾ।


ਕਿਨ੍ਹਾਂ ਨੂੰ ਮਿਲੇਗਾ ਲਾਭ?

ਇਸ ਫੈਸਲੇ ਦਾ ਲਾਭ ਮਿਲੇਗਾ । ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ ਰੱਖਿਆ ਸੇਵਾਵਾਂ ਦੇ ਕਰਮਚਾਰੀਆਂ ਨੂੰ ਅਤੇ ਪੈਨਸ਼ਨਰਾਂ ਨੂੰ ਵੀ ਰੇਲਵੇ ਅਤੇ ਰੱਖਿਆ ਮੰਤਰਾਲੇ ਵੱਲੋਂ ਵੱਖਰੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ।

ਸਰਕਾਰ ਦਾ ਸਪੱਸ਼ਟੀਕਰਨ

ਵਿੱਤ ਮੰਤਰਾਲੇ ਦੇ ਮੈਮੋਰੰਡਮ ਵਿੱਚ ਸਾਫ ਕੀਤਾ ਗਿਆ ਹੈ ਕਿ DA ਤਨਖਾਹ ਦਾ ਵੱਖਰਾ ਹਿੱਸਾ ਰਹੇਗਾ।ਇਸਨੂੰ ਬੇਸਿਕ ਸੈਲਰੀ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ । ਇਹ ਭੱਤੇ ਹੋਰ ਸੇਵਾ ਲਾਭਾਂ ਦੀ ਗਣਨਾ ਲਈ ਮਹੱਤਵਪੂਰਨ ਰਹੇਗਾ ।

ਇਸ ਫੈਸਲੇ ਨਾਲ ਮਹਿੰਗਾਈ ਦੇ ਸਮੇਂ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਕੁਝ ਆਰਥਿਕ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਵਾਧਾ ਛੋਟਾ ਹੈ, ਪਰ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇਹ ਇੱਕ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ।

Exit mobile version