Last Updated: November 28, 2026

Dainik Savera Times Logo

BIG BREAKING : ਮੋਹਾਲੀ ਦੇ ਲਗਭਗ 10 ਸਕੂਲਾਂ ਨੂੰ ਬੰਬ ਧਮਕੀ, ਪ੍ਰਸ਼ਾਸਨ ਅਲਰਟ ‘ਤੇ

11 February 2026 ਅੱਪਡੇਟ ਕੀਤਾ ਗਿਆ

BIG BREAKING : ਮੋਹਾਲੀ ਦੇ ਲਗਭਗ 10 ਸਕੂਲਾਂ ਨੂੰ ਬੰਬ ਧਮਕੀ, ਪ੍ਰਸ਼ਾਸਨ ਅਲਰਟ ‘ਤੇ

ਮੋਹਾਲੀ ਵਿੱਚ ਲਗਭਗ 10 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ। ਸਵੇਰੇ ਜਿਵੇਂ ਹੀ ਸਕੂਲ ਖੁੱਲ੍ਹੇ, ਤੁਰੰਤ ਇਹ ਈਮੇਲ ਪ੍ਰਾਪਤ ਹੋਈ, ਜਿਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਾਵਧਾਨੀ ਵਜੋਂ ਤੁਰੰਤ ਕਾਰਵਾਈ ਕਰਦਿਆਂ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਕਰ ਲਿਆ।

ਸੂਚਨਾ ਮਿਲਦੇ ਹੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ। ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਸਕੂਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਗੇਟ ਤੋਂ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ।

ਡੀਐਸਪੀ ਸਿਟੀ ਹਰਸਿਮਰਨ ਬੱਲ ਨੇ ਖੁਦ ਲਰਨਿੰਗ ਪਾਥ ਸਕੂਲ ਦਾ ਦੌਰਾ ਕੀਤਾ, ਜਦਕਿ ਡੀਐਸਪੀ ਸਿਟੀ ਵਨ ਪ੍ਰਿਥਵੀ ਚਾਹਲ ਪੈਰਾਗਨ ਸਕੂਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਅੰਦਰੂਨੀ ਜਾਂਚ ਜਾਰੀ ਹੈ ਅਤੇ ਸਕੂਲ ਪ੍ਰੰਗਣ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

Mumbai school gets bomb threat email, sender claims to be from 'Afzal gang' - India Today

 

READ ALSO : BIG BREAKING : ਮੋਹਾਲੀ ਦੇ ਲਗਭਗ 10 ਸਕੂਲਾਂ ਨੂੰ ਬੰਬ ਧਮਕੀ, ਪ੍ਰਸ਼ਾਸਨ ਅਲਰਟ ‘ਤੇ

ਇਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ

ਜ਼ਿਲ੍ਹਾ ਸਿੱਖਿਆ ਅਫਸਰ (ਡੀਈਓ) ਗਿੰਨੀ ਦੁੱਗਲ ਨੇ ਜਾਣਕਾਰੀ ਦਿੱਤੀ ਕਿ ਪੈਰਾਗਨ, ਲਰਨਿੰਗ ਪਾਥ, ਮਾਈਂਡਡ੍ਰੀਮ, ਜੀਡੀ ਗੋਇਨਕਾ, ਵਿਵੇਕ ਸਕੂਲ ਅਤੇ ਇੰਡਸ ਸਮੇਤ ਕੁੱਲ 10 ਸਕੂਲਾਂ ਨੂੰ ਧਮਕੀਭਰੀ ਈਮੇਲ ਮਿਲੀ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਵੀ ਆਪਣੀਆਂ ਈਮੇਲਾਂ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮਾਮਲੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਆਫ ਪੁਲਿਸ ਨੂੰ ਵੀ ਭੇਜ ਦਿੱਤੀ ਗਈ ਹੈ।

Mohali News: ਮੋਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 10 ਸਕੂਲਾਂ 'ਚ ਹੋਈ ਛੁੱਟੀ; ਗੇਟ ਤੋਂ ਹੀ ਵਾਪਸ ਘਰ ਪਰਤੇ ਬੱਚੇ...

ਮਾਪਿਆਂ ਨੂੰ ਮੈਸੇਜ ਰਾਹੀਂ ਸੂਚਿਤ ਕੀਤਾ ਗਿਆ

ਸਕੂਲ ਪ੍ਰਬੰਧਨ ਵੱਲੋਂ ਮਾਪਿਆਂ ਨੂੰ ਮੈਸੇਜ ਭੇਜ ਕੇ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਮੈਸੇਜ ਵਿੱਚ ਲਿਖਿਆ ਗਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ, ਪ੍ਰਾਪਤ ਈਮੇਲ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਬੱਸ ਰਾਹੀਂ ਆਏ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਬੰਧਤ ਬੱਸਾਂ ਰਾਹੀਂ ਘਰ ਭੇਜਿਆ ਜਾਵੇਗਾ, ਜਦਕਿ ਨਿੱਜੀ ਵਾਹਨਾਂ ਰਾਹੀਂ ਆਏ ਬੱਚਿਆਂ ਦੇ ਮਾਪਿਆਂ ਨੂੰ ਜਲਦੀ ਤੋਂ ਜਲਦੀ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਨੂੰ ਲੈ ਜਾਣ ਦੀ ਅਪੀਲ ਕੀਤੀ ਗਈ ਹੈ।

ਸਵੇਰੇ ਕਈ ਬੱਚੇ ਜਦੋਂ ਸਕੂਲ ਪਹੁੰਚੇ ਤਾਂ ਉਨ੍ਹਾਂ ਨੂੰ ਗੇਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਇਸ ਘਟਨਾ ਨਾਲ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਹਾਲਾਤ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਪਾਕਿਸਤਾਨ ਦੇ U-Turn ‘ਤੇ ਬੋਲੇ ਸਾਬਕਾ ਕ੍ਰਿਕਟਰ ਤੇ MP Harbhajan Singh, “ਇਹ ਤਾਂ ਹੋਣਾ ਹੀ ਸੀ”

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.