Last Updated: October 10, 2026

Dainik Savera Times Logo

ਇੰਡੋਨੇਸ਼ੀਆ : ਜੁੰਮੇ ਦੀ ਨਮਾਜ਼ ਦੌਰਾਨ ਜ਼ੋਰਦਾਰ ਧਮਾਕਾ, 54 ਲੋਕ ਜ਼ਖਮੀ, ਜਾਂਚ ਸ਼ੁਰੂ

11 months ਪਹਿਲਾ

ਇੰਡੋਨੇਸ਼ੀਆ : ਜੁੰਮੇ ਦੀ ਨਮਾਜ਼ ਦੌਰਾਨ ਜ਼ੋਰਦਾਰ ਧਮਾਕਾ, 54 ਲੋਕ ਜ਼ਖਮੀ, ਜਾਂਚ ਸ਼ੁਰੂ

ਇੰਟਰਨੈਸ਼ਨਲ ਡੈਸਕ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਕੇਲਾਪਾ ਗੈਡਿੰਗ ਖੇਤਰ ਵਿੱਚ ਅੱਜ ਦੁਪਹਿਰ ਇੱਕ ਜਬਰਦਸਤ ਧਮਾਕਾ ਹੋਇਆ। ਇਹ ਧਮਾਕਾ ਸਟੇਟ ਸੀਨੀਅਰ ਹਾਈ ਸਕੂਲ 72 (ਐਸਐਮਏ ਨੇਗੇਰੀ 72) ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਹੋਇਆ। ਇਸ ਘਟਨਾ ‘ਚ 54 ਲੋਕ ਜਖਮੀ ਦੱਸੇ ਗਏ ਹਨ, ਜਿਸ ‘ਚ ਅਧਿਆਪਰ ਤੇ ਵਿਦਿਆਰਥੀ ਵੀ ਸ਼ਾਮਿਲ ਹਨ। ਸਕੂਲ ਇੱਕ ਨੇਵੀ ਕੰਪਲੈਕਸ ਦੇ ਅੰਦਰ ਸਥਿਤ ਹੈ, ਜਿਸ ਕਾਰਨ ਨੇਵੀ ਕਰਮਚਾਰੀ ਅਤੇ ਪੁਲਿਸ ਮੌਕੇ ‘ਤੇ ਪਹੁੰਚੇ। ਧਮਾਕਾ ਦੁਪਹਿਰ 12:30 ਵਜੇ ਦੇ ਕਰੀਬ ਹੋਇਆ।

ਮਸਜਿਦ ਵਿੱਚ ਅਚਾਨਕ ਧਮਾਕਾ

ਗਵਾਹਾਂ ਨੇ ਮਸਜਿਦ ਦੇ ਮੁੱਖ ਹਾਲ ਦੇ ਪਿਛਲੇ ਪਾਸੇ ਅਚਾਨਕ ਜ਼ੋਰਦਾਰ ਧਮਾਕਾ ਹੋਣ ਦੀ ਰਿਪੋਰਟ ਦਿੱਤੀ, ਜਿਸ ਨਾਲ ਧੂੰਆਂ ਆਲੇ-ਦੁਆਲੇ ਫੈਲ ਗਿਆ। ਸ਼ਰਧਾਲੂ ਡਰ ਕੇ ਭੱਜੇ। ਗਣਿਤ ਅਧਿਆਪਕ ਬੁਡੀ ਲਕਸੋਨੋ ਨੇ ਕਿਹਾ, “ਉਪਦੇਸ਼ (ਖੁਤਬਾ) ਅਜੇ ਸ਼ੁਰੂ ਹੀ ਹੋਇਆ ਸੀ ਕਿ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ। ਬੱਚੇ ਰੋਂਦੇ ਅਤੇ ਚੀਕਦੇ ਹੋਏ ਬਾਹਰ ਭੱਜ ਗਏ, ਕੁਝ ਹੇਠਾਂ ਡਿੱਗ ਪਏ।”

ਜ਼ਖਮੀਆਂ ਨੂੰ ਮੁੱਖ ਤੌਰ ‘ਤੇ ਸ਼ੀਸ਼ੇ ਦੇ ਟੁਕੜਿਆਂ ਅਤੇ ਧਮਾਕੇ ਨਾਲ ਕੰਨਾਂ ਦੇ ਨੁਕਸਾਨ ਕਾਰਨ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਨੇੜਲੇ ਕੇਲਾਪਾ ਗੈਡਿੰਗ ਕਲੀਨਿਕ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।

‘ਡਾ. ਸਤਿੰਦਰ ਸਰਤਾਜ ਰੋਡ’, ਨਾਂ ‘ਤੇ ਬਣੇਗੀ ਸੜਕ…CM ਮਾਨ ਕਰਨਗੇ ਉਦਘਾਟਨ

ਜਲ ਸੈਨਾ ਅਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ

ਧਮਾਕੇ ਤੋਂ ਤੁਰੰਤ ਬਾਅਦ, ਜਲ ਸੈਨਾ ਦੇ ਕਰਮਚਾਰੀਆਂ ਅਤੇ ਜਕਾਰਤਾ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਬੰਬ ਸਕੁਐਡ ਨੇ ਮਸਜਿਦ ਅਤੇ ਆਲੇ ਦੁਆਲੇ ਦੇ ਖੇਤਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਬਿਜਲੀ ਦੇ ਸ਼ਾਰਟ ਸਰਕਟ ਜਾਂ ਕਿਸੇ ਖਰਾਬ ਇਲੈਕਟ੍ਰਾਨਿਕ ਡਿਵਾਈਸ ਕਾਰਨ ਹੋ ਸਕਦਾ ਹੈ। ਹਾਲਾਂਕਿ, ਘਟਨਾ ਸਥਾਨ ਤੋਂ ਕੁਝ ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਘਰੇਲੂ ਬੰਬ ਦੇ ਹਿੱਸੇ, ਇੱਕ ਰਿਮੋਟ ਕੰਟਰੋਲ, ਇੱਕ ਏਅਰਸਾਫਟ ਬੰਦੂਕ ਅਤੇ ਇੱਕ ਰਿਵਾਲਵਰ-ਕਿਸਮ ਦਾ ਹਥਿਆਰ ਸ਼ਾਮਲ ਹੈ।

H-1B ਤੇ ਵਿਦੇਸ਼ੀ ਸਟੂਡੈਂਟਸ ਲਈ ਵੱਡੀ ਖ਼ਬਰ : ਕੈਨੇਡਾ ਸਰਕਾਰ ਨੇ ਬਦਲੇ ਨਿਯਮ

ਪੁਲਿਸ ਜਾਂਚ ਜਾਰੀ

ਪੁਲਿਸ ਨੇ ਕਿਹਾ ਕਿ ਧਮਾਕੇ ਦੀ ਜਾਂਚ ਜਾਰੀ ਹੈ। ਫੋਰੈਂਸਿਕ ਅਤੇ ਬੰਬ ਨਿਰੋਧਕ ਮਾਹਰ ਸਾਰੇ ਸਬੂਤਾਂ ਦੀ ਚੰਗੀ ਤਰ੍ਹਾਂ ਜਾਂਚ ਕਰਨਗੇ। ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਖੇਤਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਜਲਦੀ ਹੀ ਪੂਰੀ ਰਿਪੋਰਟ ਜਾਰੀ ਕਰੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.