skip to content

Last Updated: November 26, 2026

Dainik Savera Times Logo

ਸਿਹਤ ਨਾਲ ਖਿਲਵਾੜ ਦਾ ਦੋਸ਼ ਲਗਾ ਕੇ ਲੋਕਾਂ ਨੇ ਬਾਇਓ-ਮੈਡੀਕਲ ਵੇਸਟ ਪਲਾਂਟ ਖ਼ਿਲਾਫ਼ ਖੋਲ੍ਹਿਆ ਅੰਮ੍ਰਿਤਸਰ ‘ਚ ਮੋਰਚਾ

16 July 2026 ਅੱਪਡੇਟ ਕੀਤਾ ਗਿਆ

ਸਿਹਤ ਨਾਲ ਖਿਲਵਾੜ ਦਾ ਦੋਸ਼ ਲਗਾ ਕੇ ਲੋਕਾਂ ਨੇ ਬਾਇਓ-ਮੈਡੀਕਲ ਵੇਸਟ ਪਲਾਂਟ ਖ਼ਿਲਾਫ਼ ਖੋਲ੍ਹਿਆ ਅੰਮ੍ਰਿਤਸਰ ‘ਚ ਮੋਰਚਾ

ਅੰਮ੍ਰਿਤਸਰ: ‘Amritsar Envirocare Systems Private Limited’ ਵੱਲੋਂ ਲਗਾਏ ਜਾ ਰਹੇ Common Bio-Medical Waste Treatment Plant ਦੇ ਵਿਰੋਧ ਵਿੱਚ ਇਲਾਕਾ ਵਾਸੀਆਂ ਨੇ Punjab Pollution Control Board ਦੀ ਜਨਤਕ ਸੁਣਵਾਈ ਦੌਰਾਨ ਪ੍ਰਦਰਸ਼ਨ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਪ੍ਰੋਜੈਕਟ ’ਤੇ ਆਪਣਾ ਇਤਰਾਜ਼ ਦਰਜ ਕਰਵਾਇਆ।

ਕਮੇਟੀ ਦੇ ਆਗੂਆਂ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਪ੍ਰੋਜੈਕਟ ਦੀ ਰਿਪੋਰਟ ਵਿੱਚ ਨੇੜੇ ਸਥਿਤ ਗੁਰਦੁਆਰਾ ਸਾਹਿਬ ਅਤੇ ਸਕੂਲ ਦੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਲਾਂਟ ਦੇ ਨੇੜੇ ਗੁਰਦੁਆਰਾ ਸ਼ਹੀਦ ਸਿੰਘਾਂ ਅਤੇ ਬਾਬਾ ਵਧਾਵਾ ਸਿੰਘ ਅਕੈਡਮੀ ਮੌਜੂਦ ਹਨ।

 

bio-medical waste plant: 

ਬਾਇਓ-ਮੈਡੀਕਲ ਵੇਸਟ ਪਲਾਂਟ ਉਹ ਸਥਾਨ ਹੈ ਜਿੱਥੇ ਹਸਪਤਾਲੀ ਕੂੜੇ ਨੂੰ ਸੁਰੱਖਿਅਤ ਢੰਗ ਨਾਲ ਟ੍ਰੀਟ ਕਰਕੇ ਨਸ਼ਟ ਕੀਤਾ ਜਾਂਦਾ ਹੈ। ਇਹ ਲੋਕਾਂ ਦੀ ਸਿਹਤ, ਸਫਾਈ ਅਤੇ ਵਾਤਾਵਰਣ ਦੀ ਰੱਖਿਆ ਲਈ ਬਹੁਤ ਮਹੱਤਵਪੂਰਨ ਹੈ।

  • ਬਾਇਓ-ਮੈਡੀਕਲ ਵੇਸਟ: ਉਹ ਕੂੜਾ ਜੋ ਇਲਾਜ, ਟੀਕਾਕਰਨ, ਸਰਜਰੀ ਜਾਂ ਲੈਬ ਟੈਸਟਾਂ ਦੌਰਾਨ ਬਣਦਾ ਹੈ।
    • ਉਦਾਹਰਣ: ਵਰਤੀ ਹੋਈਆਂ ਸੂਈਆਂ, ਸਿਰਿੰਜ, ਖੂਨ-ਸੋਖੇ ਬੈਂਡੇਜ, ਦਵਾਈਆਂ, ਰਸਾਇਣ, ਮਨੁੱਖੀ ਟਿਸ਼ੂ।
  • ਪਲਾਂਟ ਦਾ ਕੰਮ:
    1. ਹਸਪਤਾਲਾਂ ਤੋਂ ਕੂੜਾ ਇਕੱਠਾ ਕਰਨਾ।
    2. ਰੰਗ-ਕੋਡ ਵਾਲੇ ਡੱਬਿਆਂ ਵਿੱਚ ਵੱਖਰਾ ਕਰਨਾ।
    3. ਟ੍ਰੀਟਮੈਂਟ ਕਰਨਾ (ਜਿਵੇਂ ਇੰਸੀਨੇਰੇਸ਼ਨ – ਸਾੜਨਾ, ਆਟੋਕਲੇਵ – ਭਾਫ਼ ਨਾਲ ਸਟੀਰਲਾਈਜ਼ ਕਰਨਾ, ਮਾਈਕ੍ਰੋਵੇਵ ਟ੍ਰੀਟਮੈਂਟ)।
    4. ਸੁਰੱਖਿਅਤ ਢੰਗ ਨਾਲ ਨਸ਼ਟ ਕਰਨਾ ਜਾਂ ਰੀਸਾਈਕਲ ਕਰਨਾ।
  • ਜ਼ਰੂਰਤ ਕਿਉਂ ਹੈ?
    • ਬਿਮਾਰੀਆਂ (HIV, ਹੈਪਾਟਾਈਟਿਸ, ਟੀ.ਬੀ.) ਦੇ ਫੈਲਾਅ ਤੋਂ ਬਚਾਉਣ ਲਈ।
    • ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ।
    • ਕਾਨੂੰਨੀ ਨਿਯਮਾਂ (Bio-Medical Waste Management Rules, 2016) ਦੀ ਪਾਲਣਾ ਕਰਨ ਲਈ।

1980-90 ਦੇ ਦਹਾਕੇ ਦੇ ਸਿੱਖਾਂ ’ਤੇ ਅੱਤਿਆਚਾਰਾਂ ਸਬੰਧੀ ਸ਼੍ਰੋਮਣੀ ਕਮੇਟੀ ਨੇ ਪਾਸ ਕੀਤੇ ਅਹਿਮ ਮਤੇ

 

ਸੁਣਵਾਈ ਦੌਰਾਨ:

ਆਗੂਆਂ ਮੁਤਾਬਕ ਸੁਣਵਾਈ ਦੌਰਾਨ ਪ੍ਰਦੂਸ਼ਣ ਵਿਭਾਗ ਦੇ ਐਕਸੀਅਨ (XEN) ਵੱਲੋਂ ਵੀ ਇਸ ਸਬੰਧੀ ਇਤਰਾਜ਼ ਦਰਜ ਕੀਤਾ ਗਿਆ ਕਿ ਕੰਪਨੀ ਨੇ ਆਪਣੀ ਰਿਪੋਰਟ ਵਿੱਚ ਨੇੜਲੇ ਧਾਰਮਿਕ ਸਥਾਨ ਅਤੇ ਵਿਦਿਅਕ ਸੰਸਥਾ ਦਾ ਜ਼ਿਕਰ ਨਹੀਂ ਕੀਤਾ।

ਲੋਕਾਂ ਨੇ ਕਿਹਾ ਕਿ ਇਹ ਪਲਾਂਟ ਰੈੱਡ ਕੈਟਾਗਰੀ ਵਿੱਚ ਆਉਂਦਾ ਹੈ ਅਤੇ ਇਸ ਕਾਰਨ ਹਵਾ, ਪਾਣੀ ਅਤੇ ਵਾਤਾਵਰਨ ’ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ। ਉਨ੍ਹਾਂ ਨੇ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਪ੍ਰਸ਼ਾਸਨ ਨੂੰ ਲਿਖਤੀ ਇਤਰਾਜ਼ ਵੀ ਸੌਂਪੇ।

ਸਕੂਲ ਪ੍ਰਬੰਧਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਧਿਕਾਰੀਆਂ ਨੂੰ ਲਿਖਤੀ ਇਤਰਾਜ਼ ਪੱਤਰ ਦਿੱਤੇ ਗਏ।

ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਜਨਤਕ ਸੁਣਵਾਈ ਦੀ ਪ੍ਰਕਿਰਿਆ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਈ.ਆਈ.ਏ. ਨਿਯਮਾਂ ਮੁਤਾਬਕ ਸੁਣਵਾਈ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਹੋਣੀ ਚਾਹੀਦੀ ਸੀ, ਪਰ ਇੱਥੇ ਐਸ.ਡੀ.ਐਮ. ਪੱਧਰ ਦੇ ਅਧਿਕਾਰੀ ਹੀ ਮੌਜੂਦ ਸਨ।

ਪਿੰਡ ਵਾਸੀਆਂ ਅਤੇ ਜਥੇਬੰਦੀ ਨੇ ਮੰਗ ਕੀਤੀ ਕਿ ਕੰਪਨੀ ਵੱਲੋਂ ਜਾਣਕਾਰੀ ਲੁਕਾਉਣ ਦੇ ਦੋਸ਼ਾਂ ਦੀ ਜਾਂਚ ਕਰਕੇ ਪ੍ਰੋਜੈਕਟ ਦੀ ਮਨਜ਼ੂਰੀ ਰੱਦ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀਆਂ ਚਿੰਤਾਵਾਂ ਨੂੰ ਅਣਦੇਖਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚੇ, ਔਰਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।

 

Amritsar Residents Protest Against Bio

Amritsar Residents Protest Against Bio

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.