Last Updated: November 7, 2026

Dainik Savera Times Logo

Bikram Singh Majithia case: ਗਜਪਤ ਗਰੇਵਾਲ ਹਾਈਕੋਰਟ ਪਹੁੰਚੇ, ਪੰਜਾਬ ਸਰਕਾਰ ਤੋਂ ਜਵਾਬ ਤਲਬ

8 December 2025 ਅੱਪਡੇਟ ਕੀਤਾ ਗਿਆ

Bikram Singh Majithia case: ਗਜਪਤ ਗਰੇਵਾਲ ਹਾਈਕੋਰਟ ਪਹੁੰਚੇ, ਪੰਜਾਬ ਸਰਕਾਰ ਤੋਂ ਜਵਾਬ ਤਲਬ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਚੱਲ ਰਹੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਇਕ ਨਵਾਂ ਮੋੜ ਆ ਗਿਆ ਹੈ। ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੇ ਆਪਣੇ ਖ਼ਿਲਾਫ ਕਾਰਵਾਈ ਨੂੰ ਚੁਣੌਤੀ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ।

ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਕੱਲ੍ਹ ਤੱਕ ਜਵਾਬ ਮੰਗਿਆ

ਗਜਪਤ ਗਰੇਵਾਲ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੱਲ੍ਹ ਤੱਕ ਦਾ ਜਵਾਬ ਦਾਇਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਗਰੇਵਾਲ ਵੱਲੋਂ ਮੁਹਾਲੀ ਦੀ ਟ੍ਰਾਇਲ ਕੋਰਟ ਵੱਲੋਂ ਕੀਤੀ ਕਾਰਵਾਈ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।

READ ALSO : BREAKING : ਸੁਖਬੀਰ ਬਾਦਲ ਦਾ ਵੱਡਾ ਐਲਾਨ : ਗਿੱਦੜਬਾਹਾ ਤੋਂ ਲੜਨਗੇ ਵਿਧਾਨ ਸਭਾ ਚੋਣਾਂ

“ਗਵਾਹ ਤੋਂ ਮੁਲਜ਼ਮ ਬਣਾਇਆ ਗਿਆ” ਗਰੇਵਾਲ ਦਾ ਦਾਅਵਾ

ਗਰੇਵਾਲ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ 4 ਨਵੰਬਰ ਤੱਕ ਉਹਨਾਂ ਨੂੰ ਕੇਸ ਵਿੱਚ ਗਵਾਹ ਵਜੋਂ ਤਲਬ ਕੀਤਾ ਗਿਆ ਸੀ। ਪਰ 14 ਨਵੰਬਰ ਨੂੰ ਉਨ੍ਹਾਂ ਨੂੰ ਅਚਾਨਕ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ।

ਇਸ ਤੋਂ ਇਕ ਦਿਨ ਬਾਅਦ, 15 ਨਵੰਬਰ ਨੂੰ ਉਨ੍ਹਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕਰ ਦਿੱਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲਾਂ ਗਵਾਹ ਵਜੋਂ ਤਲਬ ਹੋ ਰਹੇ ਸਨ, ਤਾਂ ਬਾਅਦ ਵਿੱਚ ਉਨ੍ਹਾਂ ਨੂੰ ਮੁਲਜ਼ਮ ਬਣਾਉਣਾ ਕਾਨੂੰਨੀ ਤੌਰ ’ਤੇ ਠੀਕ ਨਹੀਂ।

NBW ਰੱਦ ਕਰਨ ਦੀ ਮੰਗ

ਗਰੇਵਾਲ ਨੇ ਅਦਾਲਤ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਖ਼ਿਲਾਫ ਜਾਰੀ NBW ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੈ, ਇਸ ਲਈ ਇਸਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ’ਚ ਹੁਣ ਹਾਈਕੋਰਟ ਦੀ ਅਗਲੀ ਕਾਰਵਾਈ ਤੇ ਪੰਜਾਬ ਸਰਕਾਰ ਦਾ ਜਵਾਬ ਮਹੱਤਵਪੂਰਨ ਹੋਵੇਗਾ।

VD : ਕੈਮਰੇ ਮੋਹਰੇ ਆਈ ਜਿਊਂਦੀ ਨਿਕਲੀ ਧੀ ਦੀ ਮਾਂ ਕਰ ‘ਤੇ ਹੈਰਾਨੀ ਜਨਕ ਖੁਲਾਸੇ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.