ਨੈਸ਼ਨਲ ਨਿਊਜ਼ : ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਲੋਕਾਂ ਵਿੱਚ ਚਿੰਤਾ ਵਧ ਗਈ ਹੈ ਕਿ ਕਿਤੇ ਫਿਊਲ ਦੀ ਕਮੀ ਤਾਂ ਨਹੀਂ ਹੋ ਰਹੀ। ਪਰ ਤੇਲ ਕੰਪਨੀਆਂ ਨੇ ਇਸ ਸਾਰੇ ਮਾਮਲੇ ‘ਤੇ ਸਪਸ਼ਟ ਜਵਾਬ ਦਿੱਤਾ ਹੈ।
ਕੀ ਵਾਕਈ ਫਿਊਲ ਦੀ ਕਮੀ ਹੈ?
ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ Indian Oil Corporation ਨੇ ਸਪਸ਼ਟ ਕੀਤਾ ਹੈ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ।ਕੰਪਨੀ ਦੇ ਮੁਤਾਬਕ ਕੁਝ ਪੰਪਾਂ ‘ਤੇ ਜੋ ਸਪਲਾਈ ਦੀ ਘਾਟ ਦਿਖੀ ਹੈ, ਉਹ ਸਿਰਫ਼ ਸਥਾਨਕ ਅਤੇ ਅਸਥਾਈ ਕਾਰਨਾਂ ਕਰਕੇ ਹੈ, ਨਾ ਕਿ ਰਾਸ਼ਟਰੀ ਪੱਧਰ ‘ਤੇ ਕੋਈ ਸੰਕਟ।
ਕਿਉਂ ਵਧੀ ਮੰਗ?
IOC ਨੇ ਦੱਸਿਆ ਕਿ ਕੁਝ ਖੇਤਰਾਂ ਵਿੱਚ ਮੰਗ ਵਧਣ ਦੇ ਮੁੱਖ ਕਾਰਨ ਇਹ ਹਨ ਵਾਢੀ ਦੇ ਮੌਸਮ ਦੌਰਾਨ ਡੀਜ਼ਲ ਦੀ ਖਪਤ ਵਧਣਾ। ਕੁਝ ਥਾਵਾਂ ‘ਤੇ ਪ੍ਰਾਈਸ ਡਿਫਰੈਂਸ ਕਾਰਨ ਗਾਹਕਾਂ ਦਾ ਖਾਸ ਪੰਪਾਂ ਵੱਲ ਜਾਣਾ। ਸਰਕਾਰੀ ਪੰਪਾਂ ‘ਤੇ ਸੰਸਥਾਗਤ ਖਰੀਦਦਾਰੀ ਵਿੱਚ ਵਾਧਾ।
ਵਿਕਰੀ ਦੇ ਅੰਕੜੇ ਕੀ ਕਹਿੰਦੇ ਹਨ?
1 ਤੋਂ 22 ਮਈ ਤੱਕ ਦੇ ਅੰਕੜਿਆਂ ਮੁਤਾਬਕ ,ਪੈਟਰੋਲ ਦੀ ਵਿਕਰੀ ਵਿੱਚ ਕਰੀਬ 14% ਵਾਧਾ ਡੀਜ਼ਲ ਦੀ ਵਿਕਰੀ ਵਿੱਚ ਕਰੀਬ 18% ਵਾਧਾ। ਇਸ ਨਾਲ ਸਪਸ਼ਟ ਹੁੰਦਾ ਹੈ ਕਿ ਮੰਗ ਵਧੀ ਹੈ, ਪਰ ਸਪਲਾਈ ਪੂਰੀ ਤਰ੍ਹਾਂ ਜਾਰੀ ਹੈ।
ਕੀ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ?
ਤਾਜ਼ਾ ਤਿੰਨ ਪੜਾਅ ਵਾਲੇ ਵਾਧੇ ਤੋਂ ਬਾਅਦ ਪੈਟਰੋਲ ਵਿੱਚ ਕਰੀਬ ₹4.74 ਪ੍ਰਤੀ ਲੀਟਰ ਵਾਧਾ।
ਡੀਜ਼ਲ ਵਿੱਚ ਕਰੀਬ ₹4.82 ਪ੍ਰਤੀ ਲੀਟਰ ਵਾਧਾ। ਇਹ ਵਾਧਾ 15, 19 ਅਤੇ 23 ਮਈ 2026 ਨੂੰ ਕੀਤਾ ਗਿਆ ਸੀ।
ਸਰਕਾਰ ਅਤੇ ਕੰਪਨੀਆਂ ਦਾ ਦਾਅਵਾ
ਸਰਕਾਰੀ ਸੂਤਰਾਂ ਅਨੁਸਾਰ,ਪਿਛਲੇ 76 ਦਿਨਾਂ ਤੱਕ ਕੀਮਤਾਂ ਸਥਿਰ ਰਹੀਆਂ ਸਨ। ਅੰਤਰਰਾਸ਼ਟਰੀ ਬਾਜ਼ਾਰ ਦੇ ਦਬਾਅ ਦੇ ਬਾਵਜੂਦ ਭਾਰਤ ਵਿੱਚ ਵਾਧਾ ਸੀਮਿਤ ਰਿਹਾ। ਕੁਝ ਰਾਜਾਂ ਵਿੱਚ ਕੀਮਤਾਂ ਵਿੱਚ ਅੰਤਰ ਟੈਕਸ ਅਤੇ ਲੋਜਿਸਟਿਕਸ ਕਾਰਨ ਹੈ।ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਲਗਾਤਾਰ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਜੂਦਾ ਹਾਲਾਤਾਂ ਵਿੱਚ ਦੇਸ਼ ਵਿੱਚ ਫਿਊਲ ਦੀ ਕਮੀ ਨਹੀਂ ਹੈ। ਸਮੱਸਿਆ ਸਪਲਾਈ ਦੀ ਨਹੀਂ, ਸਗੋਂ ਕੀਮਤਾਂ ਅਤੇ ਸਥਾਨਕ ਮੰਗ-ਸਪਲਾਈ ਦੇ ਫਰਕ ਦੀ ਹੈ।

