Site icon Dainik Savera Punjab

BREAKING : ਪੁਲਾੜ ਵਿੱਚ ਵੱਡੀ ਘਟਨਾ: ਫਾਲਕਨ 9 ਰਾਕੇਟ ਦਾ ਹਿੱਸਾ ਚੰਦਰਮਾ ਨਾਲ ਟਕਰਾਏਗਾ

BREAKING: Big event in space: Part of Falcon 9 rocket to collide with the moon

BREAKING: Big event in space: Part of Falcon 9 rocket to collide with the moon

ਪੁਲਾੜ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਚੰਦਰਮਾ ‘ਤੇ ਇੱਕ ਮਹੱਤਵਪੂਰਨ ਟੱਕਰ ਹੋਣ ਦੀ ਸੰਭਾਵਨਾ ਹੈ। ਇਹ ਟੱਕਰ ਕਿਸੇ ਐਸਟਰਾਇਡ ਕਾਰਨ ਨਹੀਂ, ਸਗੋਂ ਮਨੁੱਖ ਦੁਆਰਾ ਬਣਾਏ ਗਏ ਰਾਕੇਟ ਦੇ ਬਚੇ ਹੋਏ ਹਿੱਸੇ ਨਾਲ ਹੋਵੇਗੀ।ਇਹ ਮਾਮਲਾ ਐਲੋਨ ਮਸਕ ਦੀ ਕੰਪਨੀ SpaceX ਦੇ ਫਾਲਕਨ 9 ਰਾਕੇਟ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਕੀ ਹੈ ਇਹ ਟੱਕਰ?

ਖਗੋਲ ਵਿਗਿਆਨੀਆਂ ਮੁਤਾਬਕ ਇੱਕ ਰਾਕੇਟ ਦਾ ਉੱਪਰੀ ਹਿੱਸਾ ਚੰਦਰਮਾ ਵੱਲ ਆ ਰਿਹਾ ਹੈ। ਇਹ ਲਗਭਗ 8,700 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟਕਰਾਏਗਾ। ਟੱਕਰ ਦੀ ਸੰਭਾਵਿਤ ਤਾਰੀਖ 5 ਅਗਸਤ 2026 ਦੱਸੀ ਜਾ ਰਹੀ ਹੈ। ਇਸ ਵਸਤੂ ਨੂੰ ਅਸਥਾਈ ਤੌਰ ‘ਤੇ 2025-010D ਵਜੋਂ ਪਛਾਣਿਆ ਗਿਆ ਹੈ।

ਕੌਣ ਕਰ ਰਿਹਾ ਹੈ ਨਿਗਰਾਨੀ?

ਇਸ ਘਟਨਾ ਬਾਰੇ ਜਾਣਕਾਰੀ ਸੁਤੰਤਰ ਖਗੋਲ ਵਿਗਿਆਨੀ Bill Gray ਨੇ ਦਿੱਤੀ ਹੈ। ਉਹ ਧਰਤੀ ਨੇੜੇ ਆਉਣ ਵਾਲੀਆਂ ਵਸਤੂਆਂ ਨੂੰ ਟਰੈਕ ਕਰਨ ਲਈ ਆਪਣੇ ਸਾਫਟਵੇਅਰ “Project Pluto” ਦੀ ਵਰਤੋਂ ਕਰਦੇ ਹਨ।

ਟੱਕਰ ਕਿੱਥੇ ਹੋਵੇਗੀ?

ਰਿਪੋਰਟਾਂ ਅਨੁਸਾਰ ,ਟੱਕਰ ਚੰਦਰਮਾ ਦੇ ਆਈਨਸਟਾਈਨ ਕ੍ਰੇਟਰ ਦੇ ਨੇੜੇ ਹੋ ਸਕਦੀ ਹੈ। ਇਸ ਨਾਲ ਚੰਦਰਮਾ ਦੀ ਸਤ੍ਹਾ ‘ਤੇ ਨਵਾਂ ਗੱਡਾ (crater) ਬਣ ਸਕਦਾ ਹੈ। ਵਿਗਿਆਨੀ ਇਸ ਘਟਨਾ ਨੂੰ ਅਧਿਐਨ ਦਾ ਮੌਕਾ ਮੰਨ ਰਹੇ ਹਨ।

ਕੀ ਇਹ ਖ਼ਤਰਨਾਕ ਹੈ?

ਵਿਗਿਆਨੀਆਂ ਦੇ ਮੁਤਾਬਕ ਇਹ ਟੱਕਰ ਧਰਤੀ ਲਈ ਕੋਈ ਖ਼ਤਰਾ ਨਹੀਂ ਹੈ। ਇਹ ਘਟਨਾ ਨੰਗੀ ਅੱਖ ਨਾਲ ਵੀ ਨਹੀਂ ਦੇਖੀ ਜਾ ਸਕੇਗੀ। ਇਸਨੂੰ ਸਿਰਫ਼ ਚੰਦਰਮਾ ਦੇ ਆਰਬਿਟਰ ਸੈਟੇਲਾਈਟਾਂ ਨਾਲ ਅਧਿਐਨ ਕੀਤਾ ਜਾਵੇਗਾ।

ਰਾਕੇਟ ਦਾ ਇਹ ਹਿੱਸਾ ਕਿਵੇਂ ਉੱਥੇ ਪਹੁੰਚਿਆ?

ਫਾਲਕਨ 9 ਇੱਕ ਅੰਸ਼ਕ ਤੌਰ ‘ਤੇ ਮੁੜ ਵਰਤੋਂਯੋਗ ਰਾਕੇਟ ਹੈ ਪਹਿਲਾ ਹਿੱਸਾ ਧਰਤੀ ‘ਤੇ ਵਾਪਸ ਆ ਜਾਂਦਾ ਹੈ। ਦੂਜਾ ਹਿੱਸਾ ਅਕਸਰ ਅੰਤਰਿਕਸ਼ ਵਿੱਚ ਰਹਿ ਜਾਂਦਾ ਹੈ। ਜਨਵਰੀ 2025 ਦੇ ਇੱਕ ਮਿਸ਼ਨ ਤੋਂ ਇਹ ਹਿੱਸਾ ਚੰਦਰਮਾ ਵੱਲ ਭਟਕ ਗਿਆ।
ਇਸ ਮਿਸ਼ਨ ਵਿੱਚ ਚੰਦਰਮਾ ਨਾਲ ਸੰਬੰਧਿਤ ਕੁਝ ਪੇਲੋਡ ਵੀ ਸ਼ਾਮਲ ਸਨ,

ਜਿਵੇਂ ਬਲੂ ਗੋਸਟ ਮਿਸ਼ਨ 1
ਹਾਕੁਟੋ-ਆਰ ਮਿਸ਼ਨ 2

ਵਿਗਿਆਨ ਲਈ ਇਹ ਘਟਨਾ ਕਿਉਂ ਮਹੱਤਵਪੂਰਨ ਹੈ?

ਇਹ ਟੱਕਰ ਵਿਗਿਆਨੀਆਂ ਲਈ ਇੱਕ ਮੌਕਾ ਹੋਵੇਗੀ ਨਵੇਂ ਬਣੇ ਕ੍ਰੇਟਰ ਦਾ ਅਧਿਐਨ ਕਰਨ ਲਈ ਚੰਦਰਮਾ ਦੀ ਸਤ੍ਹਾ ਦੇ ਅੰਦਰਲੇ ਪਦਾਰਥਾਂ ਨੂੰ ਸਮਝਣ ਲਈ ਅਤੇ ਤੇਜ਼ ਰਫ਼ਤਾਰ ਟੱਕਰਾਂ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਵਿਗਿਆਨੀ ਲੱਗੇ ਹੋਏ ਹਨ।

ਇਹ ਘਟਨਾ ਪੁਲਾੜ ਵਿੱਚ ਮਨੁੱਖੀ ਮਿਸ਼ਨਾਂ ਦੇ ਬਚੇ ਹੋਏ ਅੰਸ਼ਾਂ ਦੀ ਨਿਗਰਾਨੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਹਾਲਾਂਕਿ ਇਹ ਟੱਕਰ ਧਰਤੀ ਲਈ ਖ਼ਤਰਾ ਨਹੀਂ ਹੈ, ਪਰ ਇਹ ਚੰਦਰਮਾ ਦੇ ਅਧਿਐਨ ਲਈ ਇੱਕ ਵੱਡਾ ਵਿਗਿਆਨਕ ਮੌਕਾ ਬਣ ਸਕਦੀ ਹੈ।

Exit mobile version