Site icon Dainik Savera Punjab

ਵੱਡਾ ਅਦਾਲਤੀ ਝਟਕਾ: Yograj Singh ਦੇ ਮਾਮਲੇ ‘ਚ ਨਵਾਂ ਮੋੜ

Big court setback: New twist in Yograj Singh's case

ਪੰਜਾਬ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਦੀਆਂ ਮੁਸ਼ਕਿਲਾ ਵਿੱਚ ਵਾਧਾ ਹੋਇਆ ਹੈ ਦੱਸ ਦਈਏ ਕਿ ਪਿਛਲੇ ਪਿਛਲੇ ਦਿਨੀਂ ਵੈੱਬ ਸੀਰੀਜ਼ ‘ਲੁੱਖੇ’ ਨਾਲ ਜੁੜੇ ਵਿਵਾਦਿਤ ਡਾਇਲੌਗ ਨੇ ਮਨੋਰੰਜਨ ਜਗਤ ਵਿੱਚ ਵੀ ਹਲਚਲ ਮਚਾ ਸਦਿੱਤੀ ਸੀ। ਅਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਸੀ। ਔਰਤਾਂ ਲਈ ਅਪਮਾਨਜਨਕ ਸ਼ਬਦਾਵਲੀ ਹੋਣ ਦੇ ਕਾਰਨ ਅਦਾਲਤ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ।
ਹੁਣ ਦੱਸ ਦਈਏ ਕਿ ਅਦਾਲਤ ਨੇ ਉਨ੍ਹਾਂ ਦੀ ਅਗਾਊ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।

ਗ੍ਰਿਫਤਾਰੀ ਤੋਂ ਬਚਣ ਲਈ ਯੋਗਰਾਜ ਸਿੰਘ ਨੇ ਅਦਾਲਤ ਦਾ ਸਹਾਰਾ ਲਿਆ ਸੀ ਯੋਗਰਾਜ ਵੱਲੋਂ ਅਗਾਊ ਜਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਪ੍ਰੰਤੂ ਮਾਮਲੇ ਦੀ ਸਣਵਾਈ ਤੋਂ ਬਾਅਦ ਮਾ ਯੋਗ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਪਟੀਸ਼ਨ ਨੂੰ ਰੱਦ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਰ ਸਖ਼ਤ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।

ਦੱਸ ਦਈਏ ਕਿ ਇਸ ਮੁਸੀਬਤ ਦੀ ਜੜ੍ਹ ਵੈੱਬ ਸੀਰੀਜ਼ ‘ਲੁੱਖੇ’ ਵਿੱਚ ਬੋਲੇ ਗਏ ਕੁਝ ਅਪੱਤੀਜਨਕ ਡਾਇਲੌਗ ਹਨ। ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਵਿਰੋਧ ਜਤਾਇਆ।

ਇਸ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਤਿੱਖੀ ਚਰਚਾ ਹੋਈ। ਕੁਝ ਲੋਕਾਂ ਨੇ ਇਸਨੂੰ ਅਭਿਵਿਅਕਤੀ ਦੀ ਆਜ਼ਾਦੀ ਨਾਲ ਜੋੜਿਆ, ਜਦਕਿ ਕਈਆਂ ਨੇ ਇਸਨੂੰ ਅਣਉਚਿਤ ਭਾਸ਼ਾ ਅਤੇ ਅਪਮਾਨਜਨਕ ਸਮੱਗਰੀ ਕਿਹਾ।

ਅਦਾਲਤ ਵੱਲੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਹੋਰ ਤੇਜ਼ ਹੋ ਸਕਦੀ ਹੈ। ਹੁਣ ਸਭ ਦੀ ਨਜ਼ਰ ਅਗਲੇ ਕਾਨੂੰਨੀ ਕਦਮਾਂ ‘ਤੇ ਟਿਕੀ ਹੋਈ ਹੈ।

Exit mobile version