skip to content

Last Updated: November 28, 2026

Dainik Savera Times Logo

ਹੈੱਡ ਟੀਚਰ ‘ਤੇ ਹੋਈ ਵੱਡੀ ਕਾਰਵਾਈ,ਸਰਕਾਰੀ ਅਧਿਆਪਕਾਂ ‘ਚ ਮੱਚੀ ਤੜਫੱਲੀ

14 February 2026 ਅੱਪਡੇਟ ਕੀਤਾ ਗਿਆ

ਹੈੱਡ ਟੀਚਰ ‘ਤੇ ਹੋਈ ਵੱਡੀ ਕਾਰਵਾਈ,ਸਰਕਾਰੀ ਅਧਿਆਪਕਾਂ ‘ਚ ਮੱਚੀ ਤੜਫੱਲੀ

ਲੁਧਿਆਣਾ ਜ਼ਿਲ੍ਹੇ ਤੋਂ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਸਰਕਾਰੀ ਅਧਿਆਪਕ ਵਰਗ ਵਿੱਚ ਚਰਚਾ ਸ਼ੁਰੂ ਹੋ ਗਈ ਹੈ।ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ (ਬਲਾਕ ਮਾਂਗਟ-2) ਦੇ ਹੈੱਡ ਟੀਚਰ ਸੁਖਧੀਰ ਸਿੰਘ ਸੇਖੋਂ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰ ਦਿੱਤੀ ਗਈ ਹੈ। ਇਹ ਕਾਰਵਾਈ ਉਨ੍ਹਾਂ ਵਿਰੁੱਧ ਪ੍ਰਾਪਤ ਇੱਕ ਸ਼ਿਕਾਇਤ ਦੀ ਜਾਂਚ ਪੈਂਡਿੰਗ ਹੋਣ ਦੇ ਮੱਦੇਨਜ਼ਰ ਕੀਤੀ ਗਈ ਹੈ।

ਨਵੀਂ ਤਾਇਨਾਤੀ

ਵਿਭਾਗੀ ਹੁਕਮਾਂ ਅਨੁਸਾਰ ਹੁਣ ਸੁਖਧੀਰ ਸਿੰਘ ਸੇਖੋਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨਪੁਰਾ (ਬਲਾਕ ਮਾਂਗਟ-1) ਵਿੱਚ ਤਾਇਨਾਤ ਕੀਤਾ ਗਿਆ ਹੈ।

READ ALSO : Big Breaking : ਕੈਪਟਨ Amarinder Singh ਨੂੰ ਲੈ ਕੇ Fortis ਤੋਂ ਆਈ ਵੱਡੀ ਖ਼ਬਰ

Major action taken against head teacher, panic among government teachers

ਕਮਿਸ਼ਨ ਵੱਲੋਂ ਸਖ਼ਤ ਨੋਟਿਸ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਚੰਡੀਗੜ੍ਹ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਸੀ। 9 ਫਰਵਰੀ ਨੂੰ ਜਾਰੀ ਪੱਤਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਨੇ ਇਹ ਕਦਮ ਚੁੱਕਿਆ ਹੈ।

ਜਾਂਚ ਨੂੰ ਨਿਰਪੱਖ ਬਣਾਉਣ ਦਾ ਯਤਨ

ਵਿਭਾਗ ਦੇ ਅਨੁਸਾਰ, ਬਦਲੀ ਦਾ ਮਕਸਦ ਚੱਲ ਰਹੀ ਜਾਂਚ ਨੂੰ ਨਿਰਪੱਖ ਅਤੇ ਪ੍ਰਭਾਵ ਰਹਿਤ ਢੰਗ ਨਾਲ ਪੂਰਾ ਕਰਵਾਉਣਾ ਹੈ। ਜਾਂਚ ਮੁਕੰਮਲ ਹੋਣ ਤੱਕ ਹੋਰ ਕਾਰਵਾਈ ਸੰਭਵ ਹੈ।ਇਸ ਪ੍ਰਸ਼ਾਸਨਿਕ ਫੈਸਲੇ ਨਾਲ ਜ਼ਿਲ੍ਹੇ ਦੇ ਸਿੱਖਿਆ ਮਹਿਕਮੇ ਵਿੱਚ ਚਰਚਾ ਤੇਜ਼ ਹੋ ਗਈ ਹੈ।

ਜਲੰਧਰ ਦੇ ਇਕ ਹੋਟਲ ‘ਚ ਕੁੱਟਮਾਰ ਵਾਲੀ ਵੀਡੀਓ ‘ਚ ਹੋਇਆ ਵੱਡਾ ਖੁਲਾਸਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.