skip to content

Last Updated: October 5, 2026

Dainik Savera Times Logo

Batala : ਪਿੰਡ ਅਲੋਵਾਲ ‘ਚ ਵਾਪਰਿਆ ਦਰਦਨਾਕ ਹਾਦਸਾ, ਛੋਟਾ ਗੈਸ ਸਿਲੰਡਰ ਫੱਟਣ ਨਾਲ 5 ਲੋਕ ਜ਼ਖ਼ਮੀ

9 months ਪਹਿਲਾ

Batala : ਪਿੰਡ ਅਲੋਵਾਲ ‘ਚ ਵਾਪਰਿਆ ਦਰਦਨਾਕ ਹਾਦਸਾ, ਛੋਟਾ ਗੈਸ ਸਿਲੰਡਰ ਫੱਟਣ ਨਾਲ 5 ਲੋਕ ਜ਼ਖ਼ਮੀ

Batala News : ਬਟਾਲਾ ਨੇੜਲੇ ਪਿੰਡ ਅਲੋਵਾਲ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਛੋਟਾ ਗੈਸ ਸਿਲੰਡਰ ਫਟਣ ਨਾਲ ਪੰਜ ਲੋਕ ਜ਼ਖਮੀ ਹੋ ਗਏ ਹਨ ,ਜਿਨ੍ਹਾਂ ਵਿੱਚੋਂ ਤਿੰਨ ਲੋਕ ਇੱਕੋ ਪਰਿਵਾਰ ਦੇ ਪਤੀ ਪਤਨੀ ਅਤੇ ਬੱਚਾ ਤੇ ਦੋ ਸਕੇ ਭਰਾ ਹਨ। ਜਿਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Breaking News : ਜਲੰਧਰ ਦੇ ਡੀਸੀਪੀ ਨਰੇਸ਼ ਡੋਗਰਾ ਦਾ ਤਬਾਦਲਾ, ਫਾਜ਼ਿਲਕਾ ‘ਚ AIG-SSOC ਨਿਯੁਕਤ

ਹਾਦਸਾ ਗ੍ਰਸਤ ਲੋਕਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਹਾਂ। ਕੰਮ ‘ਤੇ ਜਾਣ ਲਈ ਚਾਵਲ ਬਣਾ ਰਹੇ ਸੀ ਕਿ ਤੁਰੰਤ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਸਿਲੰਡਰ ਨੂੰ ਅੱਗ ਲੱਗ ਗਈ। ਸਿਲੰਡਰ ਚੁੱਕ ਕੇ ਬਾਹਰ ਖੁੱਲੇ ‘ਚ ਸੁੱਟਿਆ ਤੇ ਤੁਰੰਤ ਸਿਲੰਡਰ ਫਟ ਗਿਆ, ਜਿਸ ਨਾਲ ਪੰਜ ਲੋਕ ਅੱਗ ਦੀ ਚਪੇਟ ਵਿੱਚ ਆ ਗਏ ਤੇ ਝੁਲਸ ਗਏ। ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਲ ਪੰਜ ਲੋਕ ਜ਼ਖਮੀ ਆਏ ਹਨ , ਜਿਨਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾਏਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.