skip to content

Last Updated: November 14, 2026

Dainik Savera Times Logo

Bathinda : MP ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਤੇ ਚਾਚਾ ਹਰਜੀਤ ਸਿੰਘ ਦੀ ਸਿਹਤ ਵਿਗੜੀ, ਸਿਵਲ ਹਸਪਤਾਲ ਦਾਖ਼ਲ

14 November 2026 ਅੱਪਡੇਟ ਕੀਤਾ ਗਿਆ

Bathinda : MP ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਤੇ ਚਾਚਾ ਹਰਜੀਤ ਸਿੰਘ ਦੀ ਸਿਹਤ ਵਿਗੜੀ, ਸਿਵਲ ਹਸਪਤਾਲ ਦਾਖ਼ਲ

Basant Singh Health Update : ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਅਤੇ ਉਸਦੇ ਚਾਚਾ ਹਰਜੀਤ ਸਿੰਘ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਬਠਿੰਡਾ ਜੇਲ੍ਹ ਤੋਂ ਸਿਵਲ ਹਸਪਤਾਲ ਤਬਦੀਲ ਕੀਤਾ ਗਿਆ, ਜਿੱਥੇ ਡਾਕਟਰਾਂ ਵੱਲੋਂ ਲੋੜੀਂਦੇ ਡਾਕਟਰੀ ਟੈਸਟ ਕੀਤੇ ਗਏ। ਰਿਪੋਰਟਾਂ ਅਨੁਸਾਰ, ਬਾਬਾ ਬਸੰਤ ਸਿੰਘ ਨਾੜੀ-ਤੰਤਰ (neurological) ਨਾਲ ਸਬੰਧਤ ਸਮੱਸਿਆ ਤੋਂ ਪੀੜਤ ਹਨ, ਜਦਕਿ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਨੂੰ ਪਿੱਠ ਅਤੇ ਗੁਰਦਿਆਂ ਨਾਲ ਜੁੜੀਆਂ ਸਮੱਸਿਆਵਾਂ ਦੱਸੀਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਅਜਨਾਲਾ ਮਾਮਲੇ ਤੋਂ ਬਾਅਦ, ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਸੀ। ਬਾਅਦ ਵਿੱਚ, ਜਦੋਂ ਉਨ੍ਹਾਂ ‘ਤੇ ਲੱਗੇ ‘ਨੈਸ਼ਨਲ ਸਕਿਓਰਿਟੀ ਐਕਟ’ (NSA) ਦੇ ਦੋਸ਼ ਹਟਾ ਦਿੱਤੇ ਗਏ, ਤਾਂ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਬਠਿੰਡਾ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਸੀ। ਫਿਲਹਾਲ, ਦੋਵਾਂ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਅਤੇ ਇਲਾਜ ਚੱਲ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.