Site icon Dainik Savera Punjab

ਬਲੋਚਿਸਤਾਨ ਵਿੱਚ ਤਣਾਅ ਚਰਮ ’ਤੇ ਕਵੇਟਾ ਤੋਂ ਦਰਜਨਾਂ ਨੌਜਵਾਨ ਲਾਪਤਾ

ਨੈਸ਼ਨਲ ਡੈਸਕ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਅਤੇ ਇਸ ਪਿਛੋਕੜ ਵਿੱਚ ਕਵੇਟਾ ਸ਼ਹਿਰ ਦੇ ਕਈ ਇਲਾਕਿਆਂ ਤੋਂ ਫੌਜ ਵਲੋਂ ਸੌ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਚੁੱਕ ਕੇ ਲਿਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਲੋਕ ਰਾਤ ਦੇ ਸਮੇਂ ਅਗਵਾ ਕੀਤੇ ਗਏ ਹਨ ਅਤੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਛਾਪੇ ਨਾਕਾਮ, ਧਰਨਾ ਅੱਜ ਹਰ ਹਾਲਤ ਵਿੱਚ !

ਦ ਬਲੋਚਿਸਤਾਨ ਪੋਸਟ ਦੀ ਰਿਪੋਰਟ ਮੁਤਾਬਕ ਸੂਬਾਈ ਸਰਕਾਰ ਨੇ ਦਾਅਵਾ ਕੀਤਾ ਹੈ। ਕਿ ਫੌਜ ਨੇ ਵੱਡੇ ਪੱਧਰ ’ਤੇ ਕਾਰਵਾਈ ਕਰਦੇ ਹੋਏ ਇੱਕ ਸੌ ਤੋਂ ਵੱਧ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਅਤੇ ਕਈ ਘਰਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ ਹਾਲਾਂਕਿ ਸਰਕਾਰ ਨੇ ਮੀਡੀਆ ਨੂੰ ਕੋਈ ਸਬੂਤ ਨਹੀਂ ਦਿਖਾਇਆ ਅਤੇ ਇਹ ਵੀ ਕਿਹਾ ਕਿ ਸੂਬੇ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ, ਪਰ ਨੁਸ਼ਕੀ ਸਮੇਤ ਕਈ ਇਲਾਕਿਆਂ ਵਿੱਚ ਤਣਾਅ ਜਾਰੀ ਹੈ ਅਤੇ ਸੰਚਾਰ ਪ੍ਰਣਾਲੀ ਬੰਦ ਪਈ ਹੈ, ਜਿਸ ਨਾਲ ਲੋਕਾਂ ਦੀ ਚਿੰਤਾ ਵਧ ਰਹੀ ਹੈ।

 

ਉੱਜੈਨ ਰੈਲੀ ਦੌਰਾਨ ਗੁਬਾਰਿਆਂ ਵਿੱਚ ਬਲਾਸਟ ਮੱਧ ਪ੍ਰਦੇਸ਼ ਤੋਂ ਡਰਾਉਣਾ ਵੀਡੀਓ ਸਾਹਮਣੇ

ਇਹ ਵੀ ਯਾਦ ਰਹੇ ਕਿ ਇਕੱਤੀ ਜਨਵਰੀ ਨੂੰ ਬੀਐਲਏ ਨੇ ਬਲੋਚਿਸਤਾਨ ਦੇ ਬਾਰ੍ਹਾਂ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡਾ ਹਮਲਾ ਕੀਤਾ ਸੀ ਜਿਸ ਵਿੱਚ ਕਵੇਟਾ ਗਵਾਦਰ ਪਸਨੀ ਦਲਬਾਂਦੀਨ ਖਾਰਾਨ ਅਤੇ ਨੁਸ਼ਕੀ ਵਰਗੇ ਇਲਾਕੇ ਸ਼ਾਮਲ ਸਨ ਰਿਪੋਰਟਾਂ ਅਨੁਸਾਰ ਕਵੇਟਾ ਤੋਂ ਅਗਵਾ ਕੀਤੇ ਗਏ ਲੋਕਾਂ ਵਿੱਚ ਪੱਚੀ ਸਾਲਾ ਅਸਦਉੱਲਾ ਵੀ ਸ਼ਾਮਲ ਹੈ ਜੋ ਜ਼ਫਰਉੱਲਾ ਕੁਰਦ ਦਾ ਪੁੱਤਰ ਹੈ। ਅਤੇ ਬਲੋਚਿਸਤਾਨ ਯੂਨੀਵਰਸਿਟੀ ਵਿੱਚ ਬੀਐਸਸੀ ਦਾ ਵਿਦਿਆਰਥੀ ਹੈ ਪਰਿਵਾਰਕ ਸੂਤਰਾਂ ਮੁਤਾਬਕ ਉਸ ਨੂੰ ਬੁਰੌਰੀ ਰੋਡ ਤੋਂ ਅੱਧੀ ਰਾਤ ਦੇ ਸਮੇਂ ਲਿਜਾਇਆ ਗਿਆ।

ਇਸੇ ਦੌਰਾਨ ਖੁਜ਼ਦਾਰ ਜ਼ਿਲ੍ਹੇ ਦੇ ਤਹਿਸੀਲ ਨਲ ਵਿੱਚ ਹਥਿਆਰਬੰਦ ਲੋਕਾਂ ਨੇ ਪੁਲਿਸ ਚੌਕੀ ’ਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹਮਲਾਵਰਾਂ ਨੇ ਪੁਲਿਸ ਦੇ ਹਥਿਆਰ ਆਪਣੇ ਕਬਜ਼ੇ ਵਿੱਚ ਕਰ ਲਏ ਅਤੇ ਵਾਹਨ ਸਾੜ ਦਿੱਤੇ ਇਸ ਘਟਨਾ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਗਰੁੱਪ ਨੇ ਨਹੀਂ ਲਈ।

 

balochistan-tension-quetta-youth

Exit mobile version