Last Updated: November 7, 2026

Dainik Savera Times Logo

BIG NEWS: ਰੈਪਰ ਬਾਦਸ਼ਾਹ ਨੇ ਕੀਤਾ ਗੁਪਚੁਪ ਵਿਆਹ, ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

24 March 2026 ਅੱਪਡੇਟ ਕੀਤਾ ਗਿਆ

BIG NEWS: ਰੈਪਰ ਬਾਦਸ਼ਾਹ ਨੇ ਕੀਤਾ ਗੁਪਚੁਪ ਵਿਆਹ, ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਮਨੋਰੰਜਨ ਨਿਊਜ਼ : ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਇਨ੍ਹਾਂ ਦਿਨੀਂ ਆਪਣੇ ਨਵੇਂ ਗੀਤ “ਟਟੀਰੀ” ਨੂੰ ਲੈ ਕੇ ਚਰਚਿਆਂ ਵਿੱਚ ਹਨ। ਇਸਦੇ ਨਾਲ-ਨਾਲ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿੱਖੀ ਦੇ ਵਿਆਹ ਦੀਆਂ ਕਈ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਰੈਪਰ ਨੇ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਨਾਲ ਗੁਪਚੁਪ ਤਰੀਕੇ ਨਾਲ ਵਿਆਹ ਕਰ ਲਿਆ ਹੈ।

ਪੰਜਾਬੀ ਅਦਾਕਾਰਾ ਨਾਲ ਰਵਾਇਤੀ ਵਿਆਹ

ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਬਾਦਸ਼ਾਹ ਅਤੇ ਈਸ਼ਾ ਰਿੱਖੀ ਰਵਾਇਤੀ ਵਿਆਹ ਦੇ ਪਹਿਰਾਵੇ ਵਿੱਚ ਮੰਡਪ ‘ਤੇ ਬੈਠੇ ਹਨ। ਦੋਵਾਂ ਦੇ ਗਲੇ ਵਿੱਚ ਵਰਮਾਲਾ ਹੈ ਅਤੇ ਕੁਝ ਵੀਡੀਓਜ਼ ਵਿੱਚ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ। ਇਸ ਕਾਰਨ ਪ੍ਰਸ਼ੰਸਕਾਂ ਵਿਚ ਇਹ ਚਰਚਾ ਛਿੜ ਗਈ ਹੈ ਕਿ ਕੀ ਬਾਦਸ਼ਾਹ ਨੇ ਸੱਚਮੁੱਚ ਦੂਜੀ ਵਾਰ ਘਰ ਵਸਾ ਲਿਆ ਹੈ।

https://www.instagram.com/p/DWQneY6jb9t/?utm_source=ig_web_copy_link&igsh=NTc4MTIwNjQ2YQ==

ਫੋਟੋਆਂ ਇਸ਼ਾ ਰਿੱਖੀ ਦੇ ਪਰਿਵਾਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ

ਰਿਪੋਰਟਾਂ ਮੁਤਾਬਕ ਇਹ ਤਸਵੀਰਾਂ ਈਸ਼ਾ ਰਿੱਖੀ ਦੀ ਮਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਾਲਾਂਕਿ, ਬਾਦਸ਼ਾਹ ਜਾਂ ਈਸ਼ਾ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਚਰਚਾ ਇਹ ਵੀ ਹੈ ਕਿ ਇਹ ਤਸਵੀਰਾਂ ਕਿਸੇ ਮਿਊਜ਼ਿਕ ਵੀਡੀਓ ਜਾਂ ਪ੍ਰੋਜੈਕਟ ਦੀ ਸ਼ੂਟਿੰਗ ਦਾ ਹਿੱਸਾ ਵੀ ਹੋ ਸਕਦੀਆਂ ਹਨ।

ਬਾਦਸ਼ਾਹ ਦਾ ਪਹਿਲਾ ਵਿਆਹ

ਦੱਸਣਯੋਗ ਹੈ ਕਿ ਬਾਦਸ਼ਾਹ ਦਾ ਪਹਿਲਾ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ। ਇਸ ਜੋੜੇ ਦੀ ਇੱਕ ਬੇਟੀ ਹੈ ਜੈਸੇਮੀ ਗ੍ਰੇਸ ਮਸੀਹ ਸਿੰਘ, ਅਤੇ ਸਾਲ 2020 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ।

ਬਾਦਸ਼ਾਹ-ਈਸ਼ਾ ਰਿੱਖੀ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਹੌਲੀ ਹੌਲੀ ਧੁਮ ਮਚਾ ਦਿੱਤੀ ਹੈ। ਚਾਹੇ ਇਹ ਨਿੱਜੀ ਵਿਆਹ ਹੋਵੇ ਜਾਂ ਕਿਸੇ ਪ੍ਰੋਜੈਕਟ ਦੀ ਸ਼ੂਟਿੰਗ, ਪ੍ਰਸ਼ੰਸਕਾਂ ਲਈ ਇਹ ਵੱਡੀ ਖ਼ਬਰ ਬਣ ਗਈ ਹੈ।

DM ਗਗਨ ਦੇ ਜਿਗਰੀ ਯਾਰ ਗੁਰਪਾਲ ਨੇ ਦੱਸਿਆ ਗਗਨ ਰੰਧਾਵਾ ਬਹੁਤ ਹੀ ਇਮਾਨਦਾਰ ਸ਼ਖਸ਼ੀਅਤ ਦੇ ਸਨ ਮਾਲਕ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.