Site icon Dainik Savera Punjab

ਜਗਰਾਉਂ ‘ਚ ਮਿੰਨੀ ਬੱਸ ਤੇ ਆਟੋ ਚਾਲਕਾਂ ਦਾ ਟਕਰਾਅ ਵਧਿਆ, ਹਾਈਵੇਅ ਜਾਮ ਕਰਕੇ ਕੀਤਾ ਪ੍ਰਦਰਸ਼ਨ

Minibus and auto drivers clash in Jagraon, protest by blocking highway

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਮਿੰਨੀ ਬੱਸ ਚਾਲਕਾਂ ਅਤੇ ਆਟੋ ਡਰਾਈਵਰਾਂ ਵਿਚਾਲੇ ਸਵਾਰੀਆਂ ਚੁੱਕਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਗੰਭੀਰ ਰੂਪ ਧਾਰ ਚੁੱਕਾ ਹੈ। ਵੀਰਵਾਰ ਨੂੰ ਮਿੰਨੀ ਬੱਸ ਚਾਲਕਾਂ ਨੇ ਆਪਣੀਆਂ ਬੱਸਾਂ ਸੜਕ ‘ਤੇ ਖੜ੍ਹੀਆਂ ਕਰਕੇ ਲੁਧਿਆਣਾ-ਫਿਰੋਜ਼ਪੁਰ ਹਾਈਵੇਅ ਜਾਮ ਕਰ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਕਰ ਰਹੇ ਚਾਲਕਾਂ ਦਾ ਕਹਿਣਾ ਹੈ ਕਿ ਉਹ ਸਰਕਾਰੀ ਪਰਮਿਟ ਅਤੇ ਰੋਡ ਟੈਕਸ ਅਦਾ ਕਰਕੇ ਪਿੰਡਾਂ ਵਿੱਚ ਬੱਸਾਂ ਚਲਾਉਂਦੇ ਹਨ, ਜਦਕਿ ਆਟੋ ਚਾਲਕ ਬਿਨਾਂ ਪਰਮਿਟ ਸਵਾਰੀਆਂ ਚੁੱਕ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ‘ਤੇ ਸਮੱਸਿਆ ਦਾ ਹੱਲ ਨਾ ਕਰਨ ਦੇ ਦੋਸ਼ ਵੀ ਲਗਾਏ।

ਦਿੱਲੀ ਤੋਂ ਅੰਮ੍ਰਿਤਸਰ ਤੱਕ ਦੌੜੇਗੀ ਬੁਲੇਟ ਟ੍ਰੇਨ! ਦੇਸ਼ ਵਿੱਚ ਹਾਈ-ਸਪੀਡ ਰੇਲ ਨੈੱਟਵਰਕ ਦਾ ਵੱਡਾ ਪਲਾਨ

ਹਾਈਵੇਅ ਜਾਮ ਹੋਣ ਕਾਰਨ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਸਕੂਲਾਂ ਤੋਂ ਘਰ ਪਰਤ ਰਹੇ ਬੱਚਿਆਂ ਅਤੇ ਹੋਰ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ, ਪਰ ਉਹ ਆਪਣੀਆਂ ਮੰਗਾਂ ‘ਤੇ ਡਟੇ ਰਹੇ। ਹਾਲਾਂਕਿ ਬੱਚਿਆਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਸਕੂਲ ਬੱਸਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦੋਵੇਂ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਇੱਕ ਆਟੋ ਦੇ ਟਾਇਰ ਵੀ ਪੰਕਚਰ ਕਰ ਦਿੱਤੇ ਗਏ ਸਨ। ਦੋਵੇਂ ਪੱਖ ਪਹਿਲਾਂ ਹੀ ਐਸਐਸਪੀ ਅਤੇ ਐਸਡੀਐਮ ਨੂੰ ਮੰਗ ਪੱਤਰ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ।

ਪੰਜਾਬ ਪੁਲਿਸ ਦਾ SI ਹੈਰੋਇਨ ਸਮੇਤ ਗ੍ਰਿਫ਼ਤਾਰ, ਘਰੋਂ ਡਰੱਗ ਮਨੀ ਵੀ ਬਰਾਮਦ; ਜਾਂਚ ਵਿੱਚ ਜੁਟੀਆਂ ਏਜੰਸੀਆਂ

Exit mobile version