Site icon Dainik Savera Punjab

IELTS ‘ਚ ਸਿਰਫ਼ 4 ਬੈਂਡ ਨਾਲ ਆਸਟ੍ਰੇਲੀਆ ਜਾਣ ਦਾ ਮੌਕਾ, Work & Holiday Visa ਲਈ ਖੁੱਲ੍ਹੀਆਂ ਅਰਜ਼ੀਆਂ

Opportunity to go to Australia with just 4 bands in IELTS, applications open for Work & Holiday Visa

Opportunity to go to Australia with just 4 bands in IELTS, applications open for Work & Holiday Visa

ਆਸਟ੍ਰੇਲੀਆ ਸਰਕਾਰ ਨੇ ਭਾਰਤੀ ਨੌਜਵਾਨਾਂ ਲਈ Work and Holiday Visa (Subclass 462) ਤਹਿਤ ਵੱਡਾ ਮੌਕਾ ਦਿੱਤਾ ਹੈ। 18 ਤੋਂ 30 ਸਾਲ ਉਮਰ ਦੇ ਯੋਗ ਭਾਰਤੀ ਨੌਜਵਾਨ ਲਾਟਰੀ ਅਧਾਰਿਤ ਵੀਜ਼ਾ ਪ੍ਰੋਗਰਾਮ ਰਾਹੀਂ ਆਸਟ੍ਰੇਲੀਆ ਵਿੱਚ 12 ਮਹੀਨੇ ਰਹਿ ਕੇ ਕੰਮ ਅਤੇ ਪੜ੍ਹਾਈ ਕਰ ਸਕਣਗੇ।

ਇਸ ਵੀਜ਼ਾ ਲਈ IELTS ਜਾਂ PTE ਵਿੱਚ ਸਿਰਫ਼ Functional English ਪੱਧਰ (ਲਗਭਗ 4 ਬੈਂਡ) ਦੀ ਲੋੜ ਹੈ। ਵੀਜ਼ਾ ਬੈਲਟ ਲਈ ਰਜਿਸਟ੍ਰੇਸ਼ਨ 4 ਜੂਨ ਤੋਂ 25 ਜੂਨ 2026 ਤੱਕ ਖੁੱਲ੍ਹੀ ਹੈ ਅਤੇ ਹਰ ਸਾਲ 1,000 ਭਾਰਤੀ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ।

ਪੰਜਾਬ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਵੱਡਾ ਐਲਾਨ, ਰਾਜਾ ਵੜਿੰਗ ਨੇ ਰਾਹੁਲ ਗਾਂਧੀ ਤੇ ਖੜਗੇ ਦੀ ਅਗਵਾਈ ‘ਤੇ ਦਿੱਤਾ ਜ਼ੋਰ

ਚੁਣੇ ਗਏ ਉਮੀਦਵਾਰਾਂ ਨੂੰ 28 ਦਿਨਾਂ ਅੰਦਰ ਵੀਜ਼ਾ ਲਈ ਅਪਲਾਈ ਕਰਨਾ ਹੋਵੇਗਾ। ਬਿਨੈਕਾਰ ਕੋਲ ਵੈਲਿਡ ਪਾਸਪੋਰਟ, PAN ਕਾਰਡ, ਈਮੇਲ ਆਈਡੀ, ਘੱਟੋ-ਘੱਟ 12ਵੀਂ ਤੋਂ ਬਾਅਦ 2 ਸਾਲ ਦੀ ਪੜ੍ਹਾਈ ਅਤੇ 5,000 ਆਸਟ੍ਰੇਲੀਆਈ ਡਾਲਰ ਦੇ ਫੰਡ ਹੋਣੇ ਲਾਜ਼ਮੀ ਹਨ।

ਇਹ ਵੀਜ਼ਾ ਨੌਜਵਾਨਾਂ ਨੂੰ ਆਸਟ੍ਰੇਲੀਆ ਦੇ ਵਰਕ ਕਲਚਰ, ਸਿੱਖਿਆ ਅਤੇ ਜੀਵਨ ਸ਼ੈਲੀ ਦਾ ਤਜਰਬਾ ਲੈਣ ਦਾ ਸ਼ਾਨਦਾਰ ਮੌਕਾ ਦਿੰਦਾ ਹੈ, ਹਾਲਾਂਕਿ ਇਸ ਤਹਿਤ ਪਰਿਵਾਰਕ ਮੈਂਬਰਾਂ ਨੂੰ ਡਿਪੈਂਡੈਂਟ ਵਜੋਂ ਨਾਲ ਨਹੀਂ ਲਿਜਾਇਆ ਜਾ ਸਕਦਾ।

RBI ਦੀ ਵੱਡੀ ਕਾਰਵਾਈ: 135 NBFC ਕੰਪਨੀਆਂ ਦੇ ਲਾਇਸੈਂਸ ਰੱਦ, ਨਿਵੇਸ਼ਕਾਂ ਲਈ ਚੇਤਾਵਨੀ ਜਾਰੀ

Exit mobile version