ਅੰਤਰਰਾਸ਼ਟਰੀ ਡੈਕਸ: ਆਸਟ੍ਰੇਲੀਆ ਵਿੱਚ ਭਾਰਤੀ ਸਮੁਦਾਇ ਨੂੰ ਨਿਸ਼ਾਨਾ ਬਣਾਉਂਦੀ ਨਸਲੀ ਹਿੰਸਾ ਦੀ ਇੱਕ ਹੋਰ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਵਿਕਟੋਰੀਆ ਦੇ ਕੋਰੀਓ ਇਲਾਕੇ ਵਿੱਚ 22 ਸਾਲਾ ਭਾਰਤੀ ਨਰਸ ਹਰਮਨਪ੍ਰੀਤ ਸਿੰਘ ’ਤੇ ਤਿੰਨ ਅਣਪਛਾਤੇ ਲੋਕਾਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ। ਹਰਮਨਪ੍ਰੀਤ ਦੇ ਮੁਤਾਬਕ, ਇਹ ਵਾਕਿਆ ਮੰਗਲਵਾਰ ਦੇਰ ਰਾਤ ਉਸ ਵੇਲੇ ਵਾਪਰਿਆ ਜਦੋਂ ਉਹ ਜਿੰਮ ਵਿੱਚ ਵਰਕਆਉਟ ਕਰ ਰਿਹਾ ਸੀ। ਪਹਿਲਾਂ ਹਮਲਾਵਰਾਂ ਨੇ ਜਿੰਮ ਦੇ ਅੰਦਰ ਉਸ ਨਾਲ ਨਸਲੀ ਟਿੱਪਣੀਆਂ ਕੀਤੀਆਂ ਅਤੇ ਫਿਰ ਬਾਹਰ ਨਿਕਲਦੇ ਹੀ ਉਸਦਾ ਪਿੱਛਾ ਕਰਕੇ ਉਸ ’ਤੇ ਹਮਲਾ ਕਰ ਦਿੱਤਾ।
45 ਮਿੰਟ ਦਾ ਡਿਜ਼ਿਟਲ BLACK OUT: Navitaire ਗੜਬੜ ਨਾਲ Airlines ਹੌਲੀਆਂ ਕਿਉਂ ਪਈਆਂ?
ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਹਰਮਨਪ੍ਰੀਤ ਨੇ ਦੱਸਿਆ ਕਿ ਤਣਾਅ ਵਧਣ ’ਤੇ ਹਮਲਾਵਰ ਉਸਦੇ ਚਿਹਰੇ ਦੇ ਬਿਲਕੁਲ ਨੇੜੇ ਆ ਖੜ੍ਹਾ ਹੋਇਆ। ਕੁਝ ਪਲ ਬਾਅਦ ਉਹ ਪਿੱਛੇ ਹਟਿਆ ਅਤੇ ਅਚਾਨਕ ਆਪਣਾ ਸਿਰ ਉਸਦੀ ਨੱਕ ਨਾਲ ਟਕਰਾ ਦਿੱਤਾ, ਜਿਸ ਨਾਲ ਤੁਰੰਤ ਹੀ ਖੂਨ ਵਹਿਣ ਲੱਗ ਪਿਆ। ਵਾਇਰਲ ਹੋ ਰਹੀ ਵੀਡੀਓ ਵਿੱਚ ਹਮਲਾਵਰ ਨਸਲੀ ਗਾਲਾਂ ਕੱਢਦੇ ਸੁਣੇ ਜਾ ਸਕਦੇ ਹਨ, ਜਿਵੇਂ—“ਮੂੰਹ ਚਲਾਉਂਦੇ ਹਿੰਦੁਸਤਾਨੀ ਕੁੱਤੇ” ਅਤੇ “ਵਾਪਸ ਜਾਓ ਜਿੱਥੋਂ ਆਏ ਹੋ।”
ਹਮਲੇ ਤੋਂ ਬਾਅਦ ਤਿੰਨੇ ਹਮਲਾਵਰ ਇੱਕ ਕਾਰ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ, ਜਦਕਿ ਹਰਮਨਪ੍ਰੀਤ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਮੌਜੂਦ ਲੋਕਾਂ ਨੇ ਤੁਰੰਤ ਹੀ ਉਸਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਦੇ ਮੁਤਾਬਕ, ਉਸਦੀ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਖ਼ਾਸ ਤਬੀ ਇਲਾਜ ਦੀ ਲੋੜ ਪੈ ਸਕਦੀ ਹੈ ਅਤੇ ਨੱਕ ਦੀ ਸਰਜਰੀ ਵੀ ਕਰਨੀ ਪੈ ਸਕਦੀ ਹੈ।
45 ਮਿੰਟ ਦਾ ਡਿਜ਼ਿਟਲ BLACK OUT: Navitaire ਗੜਬੜ ਨਾਲ Airlines ਹੌਲੀਆਂ ਕਿਉਂ ਪਈਆਂ?
ਹਰਮਨਪ੍ਰੀਤ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਨਸਲੀ ਟਿੱਪਣੀਆਂ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ, ਖ਼ਾਸ ਕਰਕੇ ਜਦੋਂ ਉਹ ਸਿਰਫ਼ ਆਪਣਾ ਕੰਮ ਕਰ ਰਿਹਾ ਹੋਵੇ। ਉਸਦੇ ਮੁਤਾਬਕ, ਇਹ ਤਜਰਬਾ ਬਹੁਤ ਹੀ ਚੋਭਾਂ ਵਾਲਾ ਸੀ ਅਤੇ ਉਹ ਅਜੇ ਵੀ ਸਦਮੇ ਵਿੱਚ ਹੈ। ਉਸਨੇ ਇਹ ਵੀ ਦੱਸਿਆ ਕਿ ਆਸਟ੍ਰੇਲੀਆ ਵਿੱਚ ਇਸ ਤੋਂ ਪਹਿਲਾਂ ਵੀ ਉਸਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਵਾਰ ਦੀ ਘਟਨਾ ਸਭ ਤੋਂ ਜ਼ਿਆਦਾ ਡਰਾਉਣੀ ਅਤੇ ਪੀੜਾਦਾਇਕ ਸੀ।
ਇਸ ਤੋਂ ਪਹਿਲਾਂ, ਜੁਲਾਈ 2025 ਵਿੱਚ ਵੀ ਨਸਲੀ ਹਿੰਸਾ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਸੀ, ਜਦੋਂ 23 ਸਾਲਾ ਭਾਰਤੀ ਵਿਦਿਆਰਥੀ ਅਮਨਪ੍ਰੀਤ ਸਿੰਘ ’ਤੇ ਸੈਂਟਰਲ ਐਡੀਲੇਡ ਵਿੱਚ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਰਿਪੋਰਟਾਂ ਮੁਤਾਬਕ, ਪੰਜ ਲੋਕਾਂ ਨੇ ਬਿਨਾਂ ਕਿਸੇ ਉਕਸਾਏ ਉਸਨੂੰ ਨਿਸ਼ਾਨਾ ਬਣਾਇਆ ਅਤੇ ਧਾਤ ਦੇ ਹਥਿਆਰਾਂ ਨਾਲ ਉਸ ’ਤੇ ਤਾਬੜਤੋੜ ਵਾਰ ਕੀਤੇ, ਜਿਸ ਕਾਰਨ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।
