Last Updated: November 25, 2026

Dainik Savera Times Logo

ਦਿਨ-ਦਿਹਾੜੇ ਘਰ ‘ਚ ਦਾਖਲ ਹੋਏ ਤਿੰਨ ਨਕਾਬਪੋਸ਼ ਲੁਟੇਰੇ, ਘਰ ‘ਚ ਇਕੱਲੀ ਲੜਕੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼

16 November 2025 ਅੱਪਡੇਟ ਕੀਤਾ ਗਿਆ

ਦਿਨ-ਦਿਹਾੜੇ ਘਰ ‘ਚ ਦਾਖਲ ਹੋਏ ਤਿੰਨ ਨਕਾਬਪੋਸ਼ ਲੁਟੇਰੇ, ਘਰ ‘ਚ ਇਕੱਲੀ ਲੜਕੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼

ਚੰਡੀਗੜ੍ਹ: ਜ਼ੀਰਕਪੁਰ ਦੇ ਭਬਾਤ ਖੇਤਰ ਵਿੱਚ ਸਥਿਤ ਮੰਨਤ ਇਨਕਲੇਵ-2 ਸੁਸਾਇਟੀ ਵਿੱਚ ਸ਼ਨੀਵਾਰ ਸਵੇਰੇ ਇੱਕ ਚੌਕਾਉਣ ਵਾਲੀ ਘਟਨਾ ਵਾਪਰੀ ਜਦੋਂ ਤਿੰਨ ਨਕਾਬਪੋਸ਼ ਲੁਟੇਰੇ ਦਿਨ-ਦਿਹਾੜੇ ਇੱਕ ਘਰ ਵਿੱਚ ਦਾਖਲ ਹੋ ਗਏ। ਘਰ ਵਿੱਚ ਉਸ ਵੇਲੇ ਇੱਕ ਵੀਸ ਸਾਲਾ ਨੌਜਵਾਨ ਲੜਕੀ ਇਕੱਲੀ ਸੀ ਜੋ ਟੈਲੀਵਿਜ਼ਨ ਦੇਖ ਰਹੀ ਸੀ। ਲੁਟੇਰੇ ਨੇ ਚਾਕੂ ਦੀ ਨੋਕ ‘ਤੇ ਉਸ ਨੂੰ ਧਮਕਾ ਕੇ ਘਰ ਵਿੱਚ ਪਈ ਨਕਦੀ ਅਤੇ ਗਹਿਣੇ ਲੁੱਟ ਲਏ। ਲੜਕੀ ਦੇ ਅਨੁਸਾਰ ਜਦੋਂ ਉਸ ਨੇ ਗੇਟ ਖੁੱਲ੍ਹਣ ਦੀ ਹਲਕੀ ਆਵਾਜ਼ ਸੁਣੀ ਤਾਂ ਉਸ ਨੇ ਦਰਵਾਜ਼ਾ ਖੋਲ੍ਹਿਆ ਜਿੱਥੇ ਤਿੰਨ ਆਦਮੀ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਨਾਲੀ ਸਾਫ ਕਰਨ ਲਈ ਭੇਜਿਆ ਹੈ। ਲੜਕੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਜਬਰਦਸਤੀ ਦਰਵਾਜ਼ਾ ਫੜ ਲਿਆ ਅਤੇ ਉਸ ਨੂੰ ਅੰਦਰ ਧੱਕ ਦਿੱਤਾ।

ਚੋਣ ਹਾਰ ਤੋਂ ਬਾਅਦ ਲਾਲੂ ਪਰਿਵਾਰ ‘ਚ ਫੁੱਟ ਰੋਹਿਣੀ ਤੇਜਸਵੀ ਵਿਚਕਾਰ ਹੋਈ ਤਕਰਾਰ

ਇਕ ਲੁਟੇਰੇ ਨੇ ਲੜਕੀ ਨੂੰ ਚਾਕੂ ਨਾਲ ਧਮਕਾਇਆ ਜਦਕਿ ਦੋ ਹੋਰ ਲੁਟੇਰੇ ਘਰ ਦੇ ਕਮਰਿਆਂ ਵਿੱਚ ਅਲਮਾਰੀਆਂ ਦੀ ਤਲਾਸ਼ੀ ਲੈਂਦੇ ਰਹੇ। ਲੜਕੀ ਨੇ ਹਿੰਮਤ ਦਿਖਾਈ ਅਤੇ ਮੌਕਾ ਮਿਲਣ ‘ਤੇ ਇਕ ਲੁਟੇਰੇ ਨੂੰ ਧੱਕਾ ਦੇ ਕੇ ਬਾਥਰੂਮ ਵੱਲ ਭੱਜ ਗਈ ਅਤੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ।

ਜਦੋਂ ਕੁਝ ਸਮਾਂ ਤੱਕ ਘਰ ਵਿੱਚ ਕੋਈ ਆਵਾਜ਼ ਨਹੀਂ ਆਈ ਤਾਂ ਲੜਕੀ ਨੇ ਅੰਦਾਜ਼ਾ ਲਾਇਆ ਕਿ ਲੁਟੇਰੇ ਘਰ ਛੱਡ ਚੁੱਕੇ ਹਨ। ਫਿਰ ਉਸ ਨੇ ਆਪਣੀ ਮਾਂ ਨੂੰ ਫੋਨ ਕਰਕੇ ਸਾਰੀ ਘਟਨਾ ਦੱਸ ਦਿੱਤੀ। ਲੜਕੀ ਦੀ ਮਾਂ ਸੋਨੀਆ ਦੇਵੀ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਪੁੱਤਰ ਨਾਲ ਕੰਮ ‘ਤੇ ਗਈ ਹੋਈ ਸੀ। ਉਸ ਨੂੰ ਧੀ ਵੱਲੋਂ ਫੋਨ ਆਇਆ ਜਿਸ ਵਿੱਚ ਘਟਨਾ ਦੀ ਜਾਣਕਾਰੀ ਮਿਲੀ। ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੋਨੀਆ ਦੇਵੀ ਨੇ ਇਹ ਵੀ ਦੱਸਿਆ ਕਿ ਲੁਟੇਰੇ ਉਸ ਦਾ ਨਾਮ ਲੈ ਕੇ ਘਰ ਵਿੱਚ ਦਾਖਲ ਹੋਏ ਅਤੇ ਕਿਹਾ ਕਿ ਉਨ੍ਹਾਂ ਨੂੰ ਉਸ ਨੇ ਹੀ ਨਾਲੀ ਸਾਫ ਕਰਨ ਲਈ ਭੇਜਿਆ ਹੈ। ਇਹ ਸੁਣ ਕੇ ਲੜਕੀ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਉਸ ਨੂੰ ਅੰਦਰ ਧੱਕ ਦਿੱਤਾ ਅਤੇ ਵਾਲਾਂ ਤੋਂ ਫੜ ਲਿਆ। ਪਰਿਵਾਰ ਦੇ ਅਨੁਸਾਰ ਲੁਟੇਰੇ ਘਰ ਤੋਂ ਲਗਭਗ 15 ਹਜ਼ਾਰ ਰੁਪਏ ਨਕਦ ਅਤੇ ਕੁਝ ਸੋਨੇ ਦੀ ਚੇਨ ਲੈ ਗਏ।

ਯੂਟਿਊਬਰ Armaan Malik ਨੂੰ ਮਿਲੀ ਧਮਕੀ, ਕਿਹਾ – ‘ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ’

ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਕੈਮਰੇ ਵਿੱਚ ਤਿੰਨੋਂ ਲੁਟੇਰੇ ਮੋਟਰਸਾਈਕਲ ‘ਤੇ ਫਰਾਰ ਹੁੰਦੇ ਹੋਏ ਦਿਖਾਈ ਦਿੱਤੇ ਹਨ। ਇਸ ਵਾਰਦਾਤ ਨੇ ਸਥਾਨਕ ਨਿਵਾਸੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਲੋਕਾਂ ਨੇ ਘਰਾਂ ਦੀ ਸੁਰੱਖਿਆ ਵਧਾਉਣ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਪੁਲਿਸ ਵੱਲੋਂ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ।

ਜ਼ੀਰਕਪੁਰ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.