Last Updated: November 24, 2026

Dainik Savera Times Logo

ਓਮਾਨ ਤੱਟ ਨੇੜੇ ਅਮਰੀਕੀ ਹਮਲੇ ‘ਚ 3 ਭਾਰਤੀ ਮਲਾਹਾਂ ਦੀ ਮੌਤ: ਭਾਰਤ ਨੇ ਅਮਰੀਕੀ ਡਿਪਲੋਮੈਟ ਨੂੰ ਕੀਤਾ ਤਲਬ

12 June 2026 ਅੱਪਡੇਟ ਕੀਤਾ ਗਿਆ

ਓਮਾਨ ਤੱਟ ਨੇੜੇ ਅਮਰੀਕੀ ਹਮਲੇ ‘ਚ 3 ਭਾਰਤੀ ਮਲਾਹਾਂ ਦੀ ਮੌਤ: ਭਾਰਤ ਨੇ ਅਮਰੀਕੀ ਡਿਪਲੋਮੈਟ ਨੂੰ ਕੀਤਾ ਤਲਬ

Attack on Indian sailors near Oman coast: ਭਾਰਤ ਨੇ ਅਮਰੀਕਾ ਵੱਲੋਂ ਪਿਛਲੇ ਚਾਰ ਦਿਨਾਂ ਵਿੱਚ ਤਿੰਨ ਵਪਾਰਕ ਜਹਾਜ਼ਾਂ ’ਤੇ ਕੀਤੇ ਹਮਲਿਆਂ ’ਤੇ ਸਖ਼ਤ ਇਤਰਾਜ਼ ਦਰਜ ਕਰਾਇਆ ਹੈ। ਇਨ੍ਹਾਂ ਹਮਲਿਆਂ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋਈ ਹੈ, ਜੋ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ।

ਓਮਾਨ ਤੱਟ ਨੇੜੇ ਭਾਰਤੀ ਮਲਾਹਾਂ ’ਤੇ ਹਮਲਾ

  • 8 ਜੂਨ: ਪਲਾਉ ਝੰਡੇ ਵਾਲੇ ਤੇਲ ਟੈਂਕਰ ਐੱਮ ਟੀ ਮੈਰੀਵੇਕਸ ਨੂੰ ਅਮਰੀਕੀ ਫੌਜ ਨੇ ਨਿਸ਼ਾਨਾ ਬਣਾਇਆ, ਪਰ ਸਾਰੇ 24 ਭਾਰਤੀ ਸੁਰੱਖਿਅਤ ਬਚਾਏ ਗਏ।
  • 10 ਜੂਨ: ਐੱਮ ਟੀ ਸੇਟੇਬੈਲੋ ’ਤੇ ਹਮਲਾ ਹੋਇਆ, ਜਿਸ ’ਤੇ 24 ਭਾਰਤੀ ਸਵਾਰ ਸਨ। 21 ਬਚਾਏ ਗਏ, ਜਦਕਿ 3 ਦੀ ਮੌਤ ਹੋ ਗਈ।
  • ਤੀਜਾ ਹਮਲਾ ਗਿਨੀ-ਬਿਸਾਉ ਝੰਡੇ ਵਾਲੇ ਜਹਾਜ਼ ’ਤੇ ਹੋਇਆ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਡਿਪਲੋਮੈਟ ਨੂੰ ਤਲਬ ਕਰਕੇ ਕਿਹਾ ਕਿ ਹਰਮੁਜ਼ ਜਲ ਮਾਰਗ ’ਚ ਆਵਾਜਾਈ ਕੌਮਾਂਤਰੀ ਕਾਨੂੰਨ ਅਨੁਸਾਰ ਬਿਨਾ ਰੁਕਾਵਟ ਹੋਣੀ ਚਾਹੀਦੀ ਹੈ।

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਅਪੀਲ

ਭਾਰਤ ਨੇ ਯੂ.ਐੱਨ. ਸੁਰੱਖਿਆ ਕੌਂਸਲ ਵਿੱਚ ਵਪਾਰਕ ਜਹਾਜ਼ਾਂ ’ਤੇ ਹੋ ਰਹੇ ਹਮਲਿਆਂ ਦਾ ਵਿਰੋਧ ਕੀਤਾ ਅਤੇ ਸਾਰੀਆਂ ਧਿਰਾਂ ਨੂੰ ਤਣਾਅ ਘਟਾਉਣ, ਸੰਜਮ ਵਰਤਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਟਰੰਪ ਦਾ ਬਿਆਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਤੇ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਅਮਰੀਕਾ ਇਰਾਨ ਦੇ ਤੇਲ-ਗੈਸ ਉਦਯੋਗ ’ਤੇ ਕਬਜ਼ਾ ਕਰੇਗਾ, ਜਿਸ ਵਿੱਚ ਖਾਰਗ ਟਾਪੂ ਵੀ ਸ਼ਾਮਲ ਹੈ।

ਪਰਿਵਾਰਾਂ ਦੀ ਮੰਗ

ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੇ ਆਦਿੱਤਿਆ ਸ਼ਰਮਾ ਸਮੇਤ ਮਾਰੇ ਗਏ ਮਲਾਹਾਂ ਦੇ ਪਰਿਵਾਰਾਂ ਨੇ ਲਾਸ਼ਾਂ ਨੂੰ ਜਲਦੀ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।

ਕਾਂਗਰਸ ਦੀ ਪ੍ਰਤੀਕ੍ਰਿਆ

ਕਾਂਗਰਸ ਨੇ ਹਮਲੇ ਦੀ ਨਿੰਦਾ ਕਰਦਿਆਂ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ, ਲਾਸ਼ਾਂ ਦੀ ਵਾਪਸੀ ਅਤੇ ਭਾਰਤੀ ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਨਾਲ ਆਪਣੇ ਨਿੱਜੀ ਸਬੰਧਾਂ ਦੇ ਬਾਵਜੂਦ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ।

Attack on Indian sailors near Oman coast

Attack on Indian sailors near Oman coast

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.