skip to content

Last Updated: November 24, 2026

Dainik Savera Times Logo

PUNJAB : ਹਲਕਾ ਜ਼ੀਰਾ ਦਾ ਫ਼ੌਜੀ ਜਵਾਨ ਮਨੀਪੁਰ ‘ਚ ਸ਼ਹੀਦ, ਨਾਗਾਲੈਂਡ ਆਰਮੀ ‘ਚ ਤਾਇਨਾਤ ਸੀ ਸਿਪਾਹੀ ਨਸੀਬ ਸਿੰਘ

5 May 2026 ਅੱਪਡੇਟ ਕੀਤਾ ਗਿਆ

PUNJAB : ਹਲਕਾ ਜ਼ੀਰਾ ਦਾ ਫ਼ੌਜੀ ਜਵਾਨ ਮਨੀਪੁਰ ‘ਚ ਸ਼ਹੀਦ, ਨਾਗਾਲੈਂਡ ਆਰਮੀ ‘ਚ ਤਾਇਨਾਤ ਸੀ ਸਿਪਾਹੀ ਨਸੀਬ ਸਿੰਘ

Ferozepur News : ਫ਼ਿਰੋਜਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਕਟੋਰਾ ਤੋਂ ਨਸੀਬ ਸਿੰਘ, ਜੋ ਕਿ ਆਰਮੀ ਵਿੱਚ ਸਿਪਾਹੀ ਦੇ ਰੈਂਕ ‘ਤੇ ਨਾਗਾਲੈਂਡ (ਮਨੀਪੁਰ) ਵਿਖੇ ਸ਼ਹੀਦ ਹੋ ਗਏ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਆਰਮੀ ਦੇ ਜਵਾਨ ਵੱਲੋਂ ਸ਼ਹੀਦ ਨਸੀਬ ਸਿੰਘ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਾਇਆ ਅਤੇ ਫੌਜ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ।

ਸ਼ਹੀਦ ਨਸੀਬ ਸਿੰਘ ਦੇ ਪਰਿਵਾਰ ਵਿਚ ਉਸਦੇ ਦੋ ਛੋਟੇ ਬੱਚੇ ਅਤੇ ਪਤਨੀ ਅਤੇ ਪਰਿਵਾਰ ਰਹਿ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਨਜ਼ਰ ਆਏ। ਪਰਿਵਾਰ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਇਕ ਕਰੋੜ ਦੀ ਸਹਾਇਤਾ ਰਾਸ਼ੀ, ਨੌਕਰੀ ਅਤੇ ਪਿੰਡ ਵਿੱਚ ਸ਼ਹੀਦ ਦੇ ਨਾਮ ‘ਤੇ ਯਾਦਗਾਰੀ ਗੇਟ ਜਾਂ ਨਾਮ ਰੱਖਣ ਦੀ ਮੰਗ ਕੀਤੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.