Last Updated: October 4, 2026

Dainik Savera Times Logo

ਚਿਕਿਤਾ, ਪ੍ਰਿਥਿਕਾ ਤੇ ਜੋਤੀ ਦੀ ਤਿਕੜੀ ਨੇ ਕੀਤੀ ਕਮਾਲ ; ਤੀਰਅੰਦਾਜ਼ੀ ‘ਚ ਜਿੱਤਿਆ ਗੋਲਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ

4 days ਪਹਿਲਾ

ਚਿਕਿਤਾ, ਪ੍ਰਿਥਿਕਾ ਤੇ ਜੋਤੀ ਦੀ ਤਿਕੜੀ ਨੇ ਕੀਤੀ ਕਮਾਲ ; ਤੀਰਅੰਦਾਜ਼ੀ ‘ਚ ਜਿੱਤਿਆ ਗੋਲਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ

Archery Championship 2026 : ਏਸ਼ੀਆਈ ਖੇਡਾਂ ਵਿੱਚ ਭਾਰਤੀ ਦਲ ਲਈ 30 ਸਤੰਬਰ ਦੀ ਸ਼ੁਰੂਆਤ ਸ਼ਾਨਦਾਰ ਰਹੀ, ਜਿਸ ਵਿੱਚ ਮਹਿਲਾ ਕੰਪਾਊਂਡ ਟੀਮ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੱਤਵਾਂ ਸੋਨ ਤਗਮਾ ਹਾਸਲ ਹੋਇਆ। ਪ੍ਰਿਥਿਕਾ ਪ੍ਰਦੀਪ, ਜੋਤੀ ਸੁਰੇਖਾ ਵੇਨਮ ਅਤੇ ਚਿਕਿਤਾ ਤਾਨੀਪਾਰਥੀ ਦੀ ਤਿਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਦੇ ਮੁਕਾਬਲੇ ਵਿੱਚ ਚੀਨੀ ਟੀਮ ਨੂੰ 238-234 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰਤੀ ਮਹਿਲਾ ਤਿਕੜੀ ਨੇ ਫਾਈਨਲ ਦੇ ਚਾਰੇ ਗੇੜਾਂ ਵਿੱਚ ਦਬਦਬਾ ਬਣਾਈ ਰੱਖਿਆ ਅਤੇ ਪੂਰੇ ਮੁਕਾਬਲੇ ਦੌਰਾਨ ਆਪਣੀ ਬੜ੍ਹਤ ਕਾਇਮ ਰੱਖੀ। ਇਸ ਤੋਂ ਪਹਿਲਾਂ, ਸੈਮੀਫਾਈਨਲ ਵਿੱਚ ਟੀਮ ਨੂੰ ਦੱਖਣੀ ਕੋਰੀਆ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਹ 234-233 ਦੇ ਨੇੜਲੇ ਫਰਕ ਨਾਲ ਜਿੱਤਣ ਵਿੱਚ ਕਾਮਯਾਬ ਰਹੀ। ਸੋਨ ਤਗਮੇ ਦੇ ਮੁਕਾਬਲੇ ਵਿੱਚ, ਭਾਰਤੀ ਮਹਿਲਾ ਕੰਪਾਊਂਡ ਟੀਮ ਨੇ 238 ਦਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.