skip to content

Last Updated: November 7, 2026

Dainik Savera Times Logo

ਅਪ੍ਰੈਲ ਫੂਲ ਦਿਵਸ 2026: ਹਾਸੇ-ਮਜ਼ਾਕ ਨਾਲ ਭਰਿਆ ਦਿਨ, ਦੋਸਤਾਂ ਨਾਲ ਖੇਡੋ ਇਹ 5 ਫਨੀ ਪ੍ਰੈਂਕ

1 April 2026 ਅੱਪਡੇਟ ਕੀਤਾ ਗਿਆ

ਅਪ੍ਰੈਲ ਫੂਲ ਦਿਵਸ 2026: ਹਾਸੇ-ਮਜ਼ਾਕ ਨਾਲ ਭਰਿਆ ਦਿਨ, ਦੋਸਤਾਂ ਨਾਲ ਖੇਡੋ ਇਹ 5 ਫਨੀ ਪ੍ਰੈਂਕ

ਅਪ੍ਰੈਲ ਫੂਲ ਦਿਵਸ ਹਰ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਮਜ਼ਾਕ, ਹਾਸੇ ਅਤੇ ਮਸਤੀ ਲਈ ਖਾਸ ਤੌਰ ‘ਤੇ ਜਾਣਿਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਹਲਕੇ-ਫੁਲਕੇ ਪ੍ਰੈਂਕ ਕਰਦੇ ਹਨ ਅਤੇ ਹਾਸੇ ਦਾ ਮਾਹੌਲ ਬਣਾਉਂਦੇ ਹਨ। 2026 ਵਿੱਚ ਵੀ ਇਹ ਦਿਨ ਤੁਹਾਡੇ ਲਈ ਖੁਸ਼ੀਆਂ ਅਤੇ ਹੱਸਣ ਦੇ ਬੇਸ਼ੁਮਾਰ ਮੌਕੇ ਲੈ ਕੇ ਆਇਆ ਹੈ।

ਦੋਸਤਾਂ ਨਾਲ ਖੇਡੋ ਇਹ 5 ਮਜ਼ੇਦਾਰ ਪ੍ਰੈਂਕ

  1. ਨਮਕੀਨ ਚਾਹ ਵਾਲਾ ਸਰਪ੍ਰਾਈਜ਼
    ਆਪਣੇ ਦੋਸਤ ਜਾਂ ਘਰ ਦੇ ਮੈਂਬਰ ਨੂੰ ਕਹੋ ਕਿ ਤੁਸੀਂ ਉਸ ਲਈ ਖਾਸ ਚਾਹ ਬਣਾਈ ਹੈ। ਫਿਰ ਮਜ਼ਾਕ ਵਿੱਚ ਕਹੋ ਕਿ ਖੰਡ ਦੀ ਜਗ੍ਹਾ ਨਮਕ ਪਾ ਦਿੱਤਾ ਹੈ ਉਨ੍ਹਾਂ ਦੀ ਰੀਐਕਸ਼ਨ ਦੇਖ ਕੇ ਹਾਸਾ ਰੁਕ ਨਹੀਂ ਪਵੇਗਾ!
  2. ਰਿਮੋਟ ਕੰਟਰੋਲ ਟ੍ਰਿਕ
    ਟੀਵੀ ਦੇ ਰਿਮੋਟ ਦਾ ਸੈਂਸਰ ਟੇਪ ਨਾਲ ਢੱਕ ਦਿਓ। ਜਦੋਂ ਕੋਈ ਚੈਨਲ ਬਦਲਣ ਦੀ ਕੋਸ਼ਿਸ਼ ਕਰੇਗਾ ਤੇ ਨਾ ਬਦਲੇ ਉਹ ਹੈਰਾਨ ਰਹਿ ਜਾਵੇਗਾ!
  3. ਰੰਗੀਨ ਦੁੱਧ ਵਾਲਾ ਮਜ਼ਾਕ
    ਦੁੱਧ ਵਿੱਚ ਹਲਕਾ ਜਿਹਾ ਫੂਡ ਕਲਰ ਮਿਲਾ ਦਿਓ। ਜਦੋਂ ਕੋਈ ਪੁੱਛੇ “ਇਹ ਕੀ ਹੈ?”ਤਾਂ ਕਹੋ “ਨਵਾਂ ਹੈਲਥ ਡ੍ਰਿੰਕ”
  4. ਫੇਕ ਨਿਊਜ਼ ਮੈਸੇਜ
    ਦੋਸਤ ਨੂੰ ਕੋਈ ਮਜ਼ਾਕੀਆ ਫੇਕ ਨਿਊਜ਼ ਭੇਜੋ, ਜਿਵੇਂ “ਕੱਲ੍ਹ ਤੋਂ ਛੁੱਟੀ ਘੋਸ਼ਿਤ!” ਉਸ ਦੀ ਖੁਸ਼ੀ ਦੇਖਣ ਵਾਲੀ ਹੋਵੇਗੀ!
  5. ਅਲਾਰਮ ਪ੍ਰੈਂਕ
    ਕਿਸੇ ਦੇ ਫੋਨ ਵਿੱਚ ਵੱਖ-ਵੱਖ ਸਮਿਆਂ ‘ਤੇ ਅਲਾਰਮ ਲਗਾ ਦਿਓ ਉਹ ਪਰੇਸ਼ਾਨ ਵੀ ਹੋਵੇਗਾ ਤੇ ਹੱਸੇਗਾ ਵੀ! ਅਪ੍ਰੈਲ ਫੂਲ ਦਿਵਸ ਦੀਆਂ ਮਜ਼ਾਕੀਆ ਸ਼ੁਭਕਾਮਨਾਵਾਂ
    ਅਪ੍ਰੈਲ ਫੂਲ ਦਿਵਸ ਦੀਆਂ ਮੁਬਾਰਕਾਂ! ਅੱਜ ਕਿਸੇ ‘ਤੇ ਭਰੋਸਾ ਨਾ ਕਰੋ
    ਰੱਬ ਕਰੇ ਤੁਸੀਂ ਅੱਜ ਘੱਟੋ-ਘੱਟ ਇੱਕ ਵਾਰ ਮੂਰਖ ਨਾ ਬਣੋ!
    ਮੁਸਕਰਾਉਂਦੇ ਰਹੋ, ਕਿਉਂਕਿ ਤੁਹਾਡੇ ਵਰਗੇ ਲੋਕ ਦੁਨੀਆ ਨੂੰ ਹਸਾਉਂਦੇ ਹਨ
    ਅੱਜ ਉਹਨਾਂ ਨੂੰ ਯਾਦ ਕਰੋ ਜੋ ਸਾਲ ਭਰ “ਫੂਲ” ਰਹਿੰਦੇ ਹਨ
    Happy April Fool! ਅੱਜ ਤੁਹਾਡੀ ਸਿਆਣਪ ਵੀ ਛੁੱਟੀ ‘ਤੇ ਹੈ

  6. ਮਜ਼ੇਦਾਰ ਚੁਟਕਲੇ
    ਅੱਜ 1 ਅਪ੍ਰੈਲ ਹੈ… ਸੰਭਲ ਕੇ ਰਹੋ, ਲੋਕ ਮਜ਼ਾਕ ਵੀ ਕਰਨਗੇ ਤੇ ਤੁਹਾਡੀ ਪਰਖ ਵੀ!
    ਜੇ ਕੋਈ ਬਹੁਤ ਪਿਆਰ ਨਾਲ ਬੁਲਾਏ… ਸਮਝ ਜਾਓ ਕੁਝ ਗੜਬੜ ਹੈ!
    ਅੱਜ ਹਵਾ ਵਿੱਚ ਵੀ ਧੋਖਾ ਹੋ ਸਕਦਾ ਹੈ
    ਆਪਣੇ ਉਹ ਦੋਸਤ ਯਾਦ ਕਰੋ… ਜੋ ਸਾਲ ਭਰ ਬਿਨਾਂ ਤਾਰੀਖ ਦੇਖੇ ਫੂਲ ਬਣਦੇ ਹਨ!

ਅਪ੍ਰੈਲ ਫੂਲ ਦਿਵਸ 2026 ਸਿਰਫ਼ ਮਜ਼ਾਕ ਕਰਨ ਦਾ ਦਿਨ ਨਹੀਂ, ਸਗੋਂ ਰਿਸ਼ਤਿਆਂ ਵਿੱਚ ਖੁਸ਼ੀ ਅਤੇ ਹਾਸਾ ਜੋੜਨ ਦਾ ਮੌਕਾ ਹੈ। ਧਿਆਨ ਰੱਖੋ ਕਿ ਤੁਹਾਡੇ ਪ੍ਰੈਂਕ ਕਿਸੇ ਨੂੰ ਦੁੱਖ ਨਾ ਦੇਣ ਹਮੇਸ਼ਾ ਹਲਕੇ-ਫੁਲਕੇ ਅਤੇ ਮਜ਼ੇਦਾਰ ਰਹਿਣ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.