Site icon Dainik Savera Punjab

BIG BREAKING: ਅਣਪਛਾਤੇ ਦੀ ਈਮੇਲ ਨੇ ਮਚਾਇਆ ਦਹਿਸ਼ਤ—ਟ੍ਰੇਨਾਂ ਅਤੇ CM ਮਾਨ ਨੂੰ ਉਡਾਉਣ ਦੀ ਧਮਕੀ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਈਮੇਲ ਰਾਹੀਂ ਰੇਲ ਗੱਡੀਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ਮਿਲਦੇ ਹੀ ਰੇਲਵੇ ਸਟੇਸ਼ਨ ਅਤੇ ਸ਼ਹਿਰ ਵਿੱਚ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਹਾਈ ਅਲਰਟ ’ਤੇ ਰੱਖ ਦਿੱਤਾ ਗਿਆ।

 

 

ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਦੁਪਹਿਰ 3:11 ਵਜੇ ਟ੍ਰੇਨਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ। ਇਸ ਤੋਂ ਬਾਅਦ GRP ਅਤੇ RPF ਨੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।

 

ਫਰੀਦਕੋਟ ਵਿੱਚ ਬਣੇਗਾ ਵਾਰ ਮੈਮੋਰੀਅਲ—ਆਖ਼ਿਰ ਕਿਹੜੀ ਖ਼ਾਸ ਯਾਦ ਨੂੰ ਅਮਰ ਕੀਤਾ ਜਾਵੇਗਾ ਪੜੋਂ..

ਹੈਰਾਨੀ ਦੀ ਗੱਲ ਇਹ ਹੈ ਕਿ ਧਮਕੀ ਸਿਰਫ਼ ਟ੍ਰੇਨਾਂ ਤੱਕ ਸੀਮਿਤ ਨਹੀਂ ਸੀ। ਈਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਲਿਖੀ ਗਈ ਹੈ। ਭੇਜਣ ਵਾਲੇ ਨੇ “ਝੂਠੇ ਪੁਲਿਸ ਮੁਕਾਬਲਿਆਂ” ਦਾ ਜਵਾਬ ਦੇਣ ਦੀ ਚੇਤਾਵਨੀ ਵੀ ਦਿੱਤੀ, ਜਿਸ ਨਾਲ ਸੁਰੱਖਿਆ ਏਜੰਸੀਆਂ ਹੋਰ ਵੀ ਚੌਕਸ ਹੋ ਗਈਆਂ ਹਨ।

 

 

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ ’ਤੇ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਤਾਇਨਾਤ ਕਰ ਦਿੱਤੇ ਹਨ। ਸਾਈਬਰ ਸੈੱਲ ਈਮੇਲ ਦੇ ਸਰੋਤ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਲਈ ਤਕਨੀਕੀ ਜਾਂਚ ਵਿੱਚ ਜੁਟ ਗਿਆ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਦੀ ਸੁਰੱਖਿਆ ਵੀ ਹੋਰ ਕੜੀ ਕਰ ਦਿੱਤੀ ਗਈ ਹੈ ਅਤੇ ਲੁਧਿਆਣਾ ਦੇ ਆਲੇ-ਦੁਆਲੇ ਨਾਕਾਬੰਦੀ ਵਧਾ ਦਿੱਤੀ ਗਈ ਹੈ।

ਸਾਬਕਾ PM ਦੇਵੇਗੌਡਾ ਦੀ ਖੇਤੀਬਾੜੀ ਜਾਣਕਾਰੀ ’ਤੇ ਚੰਨੀ ਦਾ ਦਮਦਾਰ ਸਲਾਮ—ਆਖ਼ਿਰ ਕੀ ਹੈ ਉਹ ਖ਼ਾਸ ਗੱਲ? ਪੜੋਂ

 

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਦੀ ਬਜਾਏ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਤੁਰੰਤ ਸੂਚਨਾ ਦੇਣ।

anonymous-email-threat-trains-cm-mann-panic

Exit mobile version