Last Updated: October 10, 2026

Dainik Savera Times Logo

ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਆ ਰਹੀਆਂ ਨੇ ਸੌ ਈ-ਬੱਸਾਂ ਵਾਤਾਵਰਣ ਲਈ ਨਵਾਂ ਰਾਹ

11 months ਪਹਿਲਾ

ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਆ ਰਹੀਆਂ ਨੇ ਸੌ ਈ-ਬੱਸਾਂ ਵਾਤਾਵਰਣ ਲਈ ਨਵਾਂ ਰਾਹ

ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਜਨਤਕ ਆਵਾਜਾਈ ਨੂੰ ਆਧੁਨਿਕ ਅਤੇ ਵਾਤਾਵਰਣ ਅਨੁਕੂਲ ਬਣਾਉਣ ਵੱਲ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ ਜਿਸ ਤਹਿਤ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਦੇ ਅਧੀਨ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ ‘ਤੇ ਸੌ ਨਵੀਆਂ ਇਲੈਕਟ੍ਰਿਕ ਬੱਸਾਂ ਦੌੜਣਗੀਆਂ ਇਹ ਯੋਜਨਾ ਪੰਜਾਬ ਬਜਟ 2025 ਵਿੱਚ ਐਲਾਨ ਕੀਤੀ ਗਈ ਸੀ ਅਤੇ ਹੁਣ ਇਸ ਦੀ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਅੰਮ੍ਰਿਤਸਰ ਨਗਰ ਨਿਗਮ ਨੇ ਬੱਸਾਂ ਦੀ ਤਾਇਨਾਤੀ ਲਈ ਜ਼ਮੀਨ ਦੀ ਚੋਣ ਸੰਬੰਧੀ ਕਾਰਵਾਈ ਪੂਰੀ ਕਰ ਲਈ ਹੈ ਅਤੇ ਅਧਿਕਾਰੀਆਂ ਅਨੁਸਾਰ ਈ ਬੱਸਾਂ ਲਈ ਬੁਨਿਆਦੀ ਢਾਂਚਾ ਤਕਰੀਬਨ ਤਿੰਨ ਕਰੋੜ ਤ੍ਰੇਸਠ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਬੱਸ ਡਿਪੂ ਚਾਰਜਿੰਗ ਸਟੇਸ਼ਨ ਅਤੇ ਰੱਖ ਰਖਾਅ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।

ਤਰਨਤਾਰਨ ਹਾਰ ਤੋਂ ਬਾਅਦ ਰਾਜਾ ਵੜਿੰਗ ਘੇਰੇ ‘ਚ ਚੰਨੀ ਨੇ ਸੰਭਾਲਿਆ ਮੋਰਚਾ

ਸ਼ਹਿਰ ਦੇ ਮੇਅਰ ਮੋਤੀ ਭਾਟੀਆ ਅਤੇ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਯੋਜਨਾ ਨਾ ਸਿਰਫ਼ ਪ੍ਰਦੂਸ਼ਣ ਘਟਾਉਣ ਵਿੱਚ ਮਦਦਗਾਰ ਹੋਵੇਗੀ ਸਗੋਂ ਯਾਤਰੀਆਂ ਨੂੰ ਆਰਾਮਦਾਇਕ ਸਫਰ ਵੀ ਪ੍ਰਦਾਨ ਕਰੇਗੀ ਨਵੀਆਂ ਈ ਬੱਸਾਂ ਰਵਾਇਤੀ ਡੀਜ਼ਲ ਬੱਸਾਂ ਦੀ ਥਾਂ ਲੈਣਗੀਆਂ ਅਤੇ ਸ਼ਹਿਰ ਦੇ ਕਈ ਮਹੱਤਵਪੂਰਨ ਰੂਟਾਂ ‘ਤੇ ਚਲਾਈਆਂ ਜਾਣਗੀਆਂ। ਇਹ ਬੱਸਾਂ ਵਾਲ ਸਿਟੀ ਦੇ ਬਾਹਰੀ ਰਿੰਗ ਰੋਡ ਹਵਾਈ ਅੱਡਾ ਗੋਲਡਨ ਟੈਂਪਲ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੂੰ ਜੋੜਨ ਵਾਲੇ ਰੂਟਾਂ ‘ਤੇ ਤਾਇਨਾਤ ਕੀਤੀਆਂ ਜਾਣਗੀਆਂ ਇਨ੍ਹਾਂ ਦੇ ਇਲਾਵਾ ਗੋਲਡਨ ਗੇਟ ਤੋਂ ਇੰਡੀਆ ਗੇਟ ਅਤੇ ਵੇਰਕਾ ਤੋਂ ਹਵਾਈ ਅੱਡੇ ਤੱਕ ਦੇ ਰੂਟਾਂ ‘ਤੇ ਵੀ ਇਹ ਬੱਸਾਂ ਚਲਣਗੀਆਂ।

ਇਲੈਕਟ੍ਰਿਕ ਬੱਸਾਂ ਆਧੁਨਿਕ ਤਕਨਾਲੋਜੀ ਨਾਲ ਲੈਸ ਹੋਣਗੀਆਂ ਜਿਨ੍ਹਾਂ ਵਿੱਚ GPS ਟਰੈਕਿੰਗ ਪੈਨਿਕ ਬਟਨ ਅਤੇ ਨਿਗਰਾਨੀ ਕੈਮਰੇ ਸ਼ਾਮਲ ਹੋਣਗੇ ਇਹ ਤਕਨਾਲੋਜੀ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਯੋਜਨਾ ਦੇ ਪਹਿਲੇ ਪੜਾਅ ਵਿੱਚ ਅਗਲੇ ਸਾਲ ਦੀ ਸ਼ੁਰੂਆਤ ‘ਚ ਲਗਭਗ ਚਾਲੀ ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ ਜਿਨ੍ਹਾਂ ਦੀ ਚਾਰਜਿੰਗ ਅਤੇ ਰੱਖ ਰਖਾਅ ਲਈ ਵਿਸ਼ੇਸ਼ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।

ਘੱਟ ਫੀਸ ਲੈ ਕੇ ਮਰੀਜ਼ਾਂ ਦੀ ਆੜ ‘ਚ ਤਿਆਰ ਹੋ ਰਹੀ ਸੀ ਸਾਜਿਸ਼, ਇੰਟੀਗਰਲ ਯੂਨੀਵਰਸਿਟੀ ਤੋਂ ਇਸਤੀਫਾ ਦੇ ਕੇ ਭੱਜਣ ਦੀ ਕੋਸ਼ਿਸ਼

ਇਹ ਯੋਜਨਾ ਅੰਮ੍ਰਿਤਸਰ ਨੂੰ ਆਧੁਨਿਕ ਜਨਤਕ ਆਵਾਜਾਈ ਪ੍ਰਣਾਲੀ ਵਾਲਾ ਸ਼ਹਿਰ ਬਣਾਉਣ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ ਜਿਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਆਰਾਮ ਮਿਲੇਗਾ ਸਗੋਂ ਵਾਤਾਵਰਣ ਦੀ ਸੁਰੱਖਿਆ ਵੀ ਹੋਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.